ਪਟਨਾ : ਅਯੁੱਧਿਆ ਅਤੇ ਬਾਬਰੀ ਮਸਜਿਦ ਦਾ ਮਾਮਲਾ ਮੁੜ ਚਰਚਾ ਦਾ ਵਿਸ਼ਾ ਬਣ ਗਿਆ ਹੈ। ਬਿਹਾਰ ਸੂਬੇ ਦੇ ਧਾਰਮਿਕ ਨਿਆਸ ਪਰਿਸ਼ਦ ਦੇ ਪ੍ਰਧਾਨ ਰਹੇ ਅਤੇ ਸ਼੍ਰੀ ਰਾਮ ਜਨਮ ਭੂਮੀ ਪੁਨਰੋਦਾਰ ਸਮਿਤੀ ਦੁਆਰਾ ਸੁਪਰੀਮ ਕੋਰਟ ਵਿੱਚ ਚੱਲ ਰਹੇ ਅਯੁੱਧਿਆ ਵਿਵਾਦ ਸਬੰਧੀ ਗੁਰੂ ਕਿਸ਼ੋਰ ਕੁਨਾਲ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਇਸ ਮਾਮਲੇ ਵਿੱਚ ਕਈ ਹੈਰਾਨੀਜਨਕ ਖੁਲਾਸੇ ਕੀਤੇ।
ਗੁਰੂ ਕਿਸ਼ੋਰ ਕਿਸ਼ੋਰ ਕੁਨਾਲ ਨੇ ਕਿਹਾ ਕਿ ਰਾਮ ਮੰਦਰ ਵਿਵਾਦ ਦਾ ਮਾਮਲਾ ਪੂਰੀ ਤਰ੍ਹਾਂ ਧਾਰਮਿਕ ਮਾਮਲਾ ਹੈ। ਦੇਸ਼ ਨੂੰ ਇਸ ਮਾਮਲੇ ਵਿੱਚ ਜਿੰਨੀ ਜ਼ਿਆਦਾ ਜਲਦੀ ਹੈ ਉਨ੍ਹਾਂ ਹੀ ਇਸ ਮਾਮਲੇ ਵਿੱਚ ਦੇਰ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਜ਼ਰੂਰੀ ਹੈ ਕਿ ਇਸ ਮਾਮਲੇ ਵਿੱਚ ਫੈਸਲਾ ਭਾਵੇਂ ਦੇਰ ਨਾਲ ਆਵੇ ਪਰ ਸਹੀ ਆਵੇ।
ਦੱਸਣਯੋਗ ਹੈ ਕਿ ਗੁਰੂ ਕਿਸ਼ੋਰ ਕੁਨਾਲ ਆਈ.ਪੀ.ਐਸ. ਅਧਿਕਾਰੀ ਰਹਿ ਚੁੱਕੇ ਹਨ। ਸਾਲ 1990 ਤੋਂ ਲੈ ਕੇ 1992 ਦੇ ਸਮੇਂ ਵਿੱਚ ਉਨ੍ਹਾਂ ਨੇ ਗ੍ਰਹਿ ਮੰਤਰਾਲੇ ਵਿੱਚ ਖ਼ਾਸ ਅਹੁਦੇ ਦੇ ਅਧਿਕਾਰੀ ਸਨ ਅਤੇ ਚੰਦਰਸ਼ੇਖਰ ਸਰਕਾਰ ਦੇ ਦੌਰਾਨ ਮੰਦਰ-ਮਸਜਿਦ ਵਿਵਾਦ ਸੁਲਝਾਉਣ ਨੂੰ ਲੈ ਕੇ ਦੋਹਾਂ ਭਾਈਚਾਰਿਆਂ ਵਿਚਾਲੇ ਉਨ੍ਹਾਂ ਨੇ ਅਹਿਮ ਰੋਲ ਅਦਾ ਕੀਤਾ ਹੈ।
ਈਟੀਵੀ ਭਾਰਤ ਦੀ ਖ਼ਾਸ ਗੱਲਬਾਤ ਵਿੱਚ ਉਨ੍ਹਾਂ ਨੇ ਅਯੁੱਧਿਆ ਦੇ ਰਾਮ ਜਨਮ ਸਥਾਨ ਦੇ ਵਿਵਾਦ ਨਾਲ ਜੁੜੇ ਕਈ ਅਹਿਮ ਸਵਾਲਾਂ ਦਾ ਜਵਾਬ ਦਿੱਤਾ। ਇਸ ਦੌਰਾਨ ਉਨ੍ਹਾਂ ਦੀ ਇਸ ਵਿਵਾਦ ਨਾਲ ਜੁੜੇ ਆਪਣੇ ਵਿਚਾਰਾਂ ਨੂੰ ਵੀ ਸਾਂਝਾ ਕੀਤਾ।
ਕੌਣ ਨੇ ਕਿਸ਼ੋਰ ਕੁਨਾਲ :

12 ਜੂਵਨ 1950 ਵਿੱਚ ਗੁਰੂ ਕਿਸ਼ੋਰ ਕੁਨਾਲ ਦਾ ਜਨਮ ਬਿਹਾਰ ਦੇ ਮੁਜ਼ਫ਼ਰਪੁਰ ਜ਼ਿਲ੍ਹੇ ਵਿੱਚ ਹੋਇਆ। ਉਨ੍ਹਾਂ ਨੇ ਇਤਿਹਾਸ ਅਤੇ ਸੰਸਕ੍ਰਿਤ ਭਾਸ਼ਾ ਵਿੱਚ ਪੜਾਈ ਕੀਤੀ। 20 ਸਾਲ ਦੀ ਉਮਰ ਵਿੱਚ ਹੀ ਉਨ੍ਹਾਂ ਨੇ ਆਈ.ਪੀ.ਐਸ ਦੀ ਪ੍ਰੀਖਿਆ ਪਾਸ ਕਰ ਲਈ। ਸਾਲ 1972 ਵਿੱਚ ਕੁਨਾਲ ਗੁਜਰਾਤ ਕੈਡਰ ਵਿੱਚ ਭਾਰਤੀ ਪੁਲਿਸ ਸੇਵਾ ਦੇ ਅਧਿਕਾਰੀ ਬਣੇ। ਸਾਲ 1978 'ਚ ਉਹ ਅਹਿਮਦਾਬਾਦ ਦੇ ਪੁਲਿਸ ਕਮਿਸ਼ਨਰ ਬਣੇ ਅਤੇ ਸਾਲ 1983 ਵਿੱਚ ਮਾਸਟਰ ਡਿਗਰੀ ਪੂਰੀ ਕਰਨ ਤੋਂ ਬਾਅਦ ਕੁਨਾਲ ਨੂੰ ਪਟਨਾ ਵਿੱਚ ਸੀਨੀਅਰ ਸੁਪਰੀਟੈਂਡੈਂਟ ਆਫ਼ ਪੁਲਿਸ ਵਜੋਂ ਨਿਯੁਕਤ ਕੀਤਾ ਗਿਆ। ਪੁਲਿਸ ਅਧਿਕਾਰੀ ਰਹਿੰਦੇ ਹੋਏ ਕੁਨਾਲ ਨੂੰ ਅਯੁੱਧਿਆ ਵਿਵਾਦ ਲਈ ਉਸ ਸਮੇਂ ਦੇ ਪ੍ਰਧਾਨ ਮੰਤਰੀ ਵੀਪੀ ਸਿੰਘ ਵੱਲੋਂ ਦੋਹਾਂ ਪੱਖਾਂ ਵਿਚਾਲੇ ਅਹਿਮ ਭੂਮਿਕਾ ਨਿਭਾਉਣ ਲਈ ਵਿਸ਼ੇਸ਼ ਡਿਊਟੀ ਸੌਂਪਦੇ ਹੋਏ ਵਿਸ਼ੇਸ਼ ਅਧਿਕਾਰੀ ਵਜੋਂ ਨਿਯੁਕਤ ਕੀਤਾ ਗਿਆ। ਭਗਵਾਨ ਦੇ ਪ੍ਰਤੀ ਡੂੱਘੀ ਆਸਥਾ ਦੇ ਕਾਰਨ ਕਿਸ਼ੋਰ ਕੁਨਾਲ ਨੇ ਸਵੈਇੱਛਾ ਨਾਲ ਸਾਲ 2001 ਵਿੱਚ ਰਿਟਾਇਰਮੈਂਟ ਲੈ ਲਈ।
2008 'ਚ, ਉਨ੍ਹਾਂ ਨੂੰ ਕਮਿਊਨਿਟੀ ਅਤੇ ਸਮਾਜਿਕ ਸੇਵਾਵਾਂ ਵਿੱਚ ਉਨ੍ਹਾਂ ਵੱਲੋਂ ਦਿੱਤੇ ਗਏ ਵਿਸ਼ੇਸ਼ ਯੋਗਦਾਨ ਲਈ ਭਗਵਾਨ ਮਹਾਂਵੀਰ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। ਗੁਰੂ ਕਿਸ਼ੋਰ ਕੁਨਾਲ ਬਿਹਾਰ -ਝਾਰਖੰਡ ਤੋਂ ਇਸ ਪੁਰਸਕਾਰ ਨੂੰ ਹਾਸਲ ਕਰਨ ਵਾਲੇ ਪਹਿਲੇ ਵਿਅਕਤੀ ਬਣੇ।
ਕਿਸ਼ੋਰ ਕੁਨਾਲ ਦੀ ਕਿਤਾਬ : ਅਯੁੱਧਿਆ ਰੀਵਿਜ਼ਟੀਡ

ਗੁਰੂ ਕਿਸ਼ੋਰ ਕੁਨਾਲ ਨੇ "ਅਯੁੱਧਿਆ ਰੀਵਿਜ਼ਟੀਡ" ਨਾਂਅ ਦੀ ਕਿਤਾਬ ਲਿਖੀ ਹੈ। ਇਸ ਵਿੱਚ ਉਨ੍ਹਾਂ ਨੇ ਰਾਮ ਮੰਦਰ ਅਤੇ ਬਾਬਰੀ ਮਸਜਿਦ ਤੱਕ ਦੇ ਇਤਿਹਾਸ ਉੱਤੇ ਕਈ ਹੈਰਾਨੀਜਨਕ ਦਾਅਵੇ ਕੀਤੇ ਹਨ। ਇਸ ਕਿਤਾਬ ਦਾ ਸਿਰਲੇਖ ਭਾਰਤ ਦੇ ਸਾਬਕਾ ਚੀਫ਼ ਜਸਟਿਸ ਜੇਬੀ ਪਟਨਾਇਕ ਨੇ ਲਿੱਖਿਆ ਹੈ। ਇਸ ਫਾਵਰਡ ਨੂੰ ਲਿੱਖਣ ਤੋਂ ਪਹਿਲਾਂ ਉਨ੍ਹਾਂ ਨੇ ਇਸ ਕਿਤਾਬ ਦੀ ਨੂੰ ਚੰਗੀ ਤਰ੍ਹਾ ਪੜ੍ਹਨ ਅਤੇ ਇਸ ਵਿੱਚ ਸ਼ਾਮਲ ਕੀਤੇ ਗਏ ਤੱਥਾਂ ਦੀ ਪੁਸ਼ਟੀ ਕੀਤੇ ਜਾਣ ਦੀ ਮੰਗ ਰੱਖੀ ਸੀ।
ਕਿਸ਼ੋਰ ਕੁਨਾਲ ਦਾ ਅਯੁੱਧਿਆ ਵਿਵਾਦ ਨਾਲ ਸਬੰਧ :
ਇਸ ਫ਼ੈਸਲੇ ਤੋਂ ਬਾਅਦ ਦਸੰਬਰ ਵਿੱਚ ਹਿੰਦੂ ਮਹਾਸਭਾ ਅਤੇ ਸੁੰਨੀ ਸੈਂਟਰਲ ਵਕਫ਼ ਬੋਰਡ ਨੇ ਇਸ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ। 9 ਮਈ 2011 ਨੂੰ ਸੁਪਰੀਮ ਕੋਰਟ ਨੇ ਪੁਰਾਣੀ ਸਥਿਤੀ ਬਰਕਰਾਰ ਰੱਖੇ ਜਾਣ ਦੇ ਆਦੇਸ਼ ਜਾਰੀ ਕੀਤੇ ਸਨ। ਉਸ ਸਮੇਂ ਤੋਂ ਮੌਜੂਦਾ ਸਮੇਂ ਵਿੱਚ ਸਥਿਤੀ ਪਹਿਲਾਂ ਵਾਂਗ ਹੀ ਬਰਕਰਾਰ ਹੈ। ਇਸ ਵਿਚਾਲੇ ਬਿਹਾਰ ਦੇ ਧਾਰਮਿਕ ਨਿਆਸ ਬੋਰਡ ਦੇ ਸਾਬਕਾ ਚੇਅਰਮੈਨ ਕਿਸ਼ੋਰ ਕੁਨਾਲ ਨੂੰ ਰਾਮ ਜਨਮਭੂਮੀ ਬਨਾਮ ਬਾਬਰੀ ਮਸਜਿਦ ਵਿਵਾਦ ਵਿੱਚ ਇੱਕ ਪੱਖਕਾਰ ਬਣਾਇਆ ਗਿਆ। ਸ੍ਰੀਰਾਮ ਜਨਮਭੂਮੀ ਦੇ ਮੁੜ ਵਸੇਬੇ ਸੰਬੰਧੀ ਕਮੇਟੀ ਦੇ ਪੱਖ ਤੋਂ ਅਯੁੱਧਿਆ ਵਿਵਾਦ ਮਾਮਲੇ ਵਿੱਚ ਕਿਸ਼ੋਰ ਕੁਨਾਲ ਪੱਖਕਾਰ ਵਜੋਂ ਅਪਣਾ ਯੋਗਦਾਨ ਦੇ ਰਹੇ ਹਨ।