ਸਹਾਰਨਪੁਰ: ਇੱਕ ਪਾਸੇ ਜਿੱਥੇ ਪੀਐਮ ਮੋਦੀ ਤਿੰਨ ਤਲਾਕ ਦੇ ਖਿਲਾਫ਼ ਕਾਨੂੰਨ ਬਣਾਉਣ ਉੱਤੇ ਜ਼ੋਰ ਦੇ ਰਹੇ ਹਨ, ਉੱਥੇ ਹੀ ਦੇਸ਼ ਵਿੱਚ ਤਿੰਨ ਤਲਾਕ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਆਦਤ ਤੋਂ ਮਜਬੂਰ ਮੁਸਲਮਾਨ ਪੁਰਸ਼ ਪਤਨੀਆਂ ਉੱਤੇ ਤਿੰਨ ਤਲਾਕ ਤੋਂ ਬਾਅਦ ਹਲਾਲਾ ਕਰਨ ਦਾ ਦਬਾਅ ਵੀ ਬਣਾ ਰਹੇ ਹਨ।
ਤਿੰਨ ਤਲਾਕ ਪੀੜਤਾ ਉੱਤੇ ਸਹੁਰਿਆਂ ਨੇ ਬਣਾਇਆ ਹਲਾਲਾ ਦਾ ਦਬਾਅ
ਮਾਮਲਾ ਸਹਾਰਨਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਤਿੰਨ ਤਲਾਕ ਪੀੜਤਾ ਨੇ ਪਤੀ ਅਤੇ ਸਹੁਰਿਆਂ ਉੱਤੇ ਤਿੰਨ ਤਲਾਕ ਦੇਣ ਤੋਂ ਬਾਅਦ ਜਬਰਦਸਤੀ ਹਲਾਲਾ ਕਰਨ ਦਾ ਇਲਜ਼ਾਮ ਲਗਾਇਆ ਹੈ। ਖਾਸ ਗੱਲ ਇਹ ਹੈ ਕਿ ਇਸ ਮਾਮਲੇ ਨੂੰ ਖੁਦ ਪੀਐਮ ਮੋਦੀ ਅਤੇ ਸੀਐਮ ਯੋਗੀ ਨੇ ਵੀ ਗਲਤ ਦੱਸਿਆ ਹੈ। ਬਾਵਜੂਦ ਇਸਦੇ ਪੀੜਤਾ ਇਨਸਾਫ਼ ਲਈ ਅਧਿਕਾਰੀਆਂ ਦੇ ਚੱਕਰ ਕੱਟਣ ਨੂੰ ਮਜਬੂਰ ਹੈ। ਪੀੜਤਾ ਦੇ ਮੁਤਾਬਕ ਉਸਦਾ ਪਤੀ ਆਪਣੇ ਛੋਟੇ ਭਰਾ ਅਤੇ ਮਾਮਾ ਭਰਾ ਦੇ ਨਾਲ ਹਲਾਲਾ ਕਰਨ ਦਾ ਦਬਾਅ ਬਣਾ ਰਿਹਾ ਹੈ, ਜਿਸਦੇ ਲਈ ਉਹ ਤਿਆਰ ਨਹੀਂ ਹੈ।
2016 ਵਿੱਚ ਹੋਇਆ ਸੀ ਨਿਕਾਹ
ਪੀੜਤਾ ਪੇਸ਼ੇ ਤੋਂ ਡਾਕਟਰ ਹੈ ਅਤੇ ਉਸਦਾ ਨਿਕਾਹ 2016 ਵਿੱਚ ਉੱਤਰਾਖੰਡ ਦੇ ਪਿੰਡ ਸਲੇਮਪੁਰ ਨਿਵਾਸੀ ਇੱਕ ਵਿਅਕਤੀ ਨਾਲ ਹੋਇਆ ਸੀ। ਫਿਰ ਉਸ ਵਿਅਕਤੀ ਨੇ ਦਾਜ ਦੀ ਮੰਗ ਪੂਰੀ ਨਾ ਹੋਣ ਉੱਤੇ ਪੀੜਤਾ ਨੂੰ ਨਿਕਾਹ ਤੋਂ ਇੱਕ ਸਾਲ ਬਾਅਦ ਹੀ ਤਿੰਨ ਤਲਾਕ ਬੋਲਕੇ ਤਲਾਕ ਦੇ ਦਿੱਤਾ। ਇੰਨਾ ਹੀ ਨਹੀਂ ਜਦੋਂ ਪੀੜਤਾ ਨੇ ਇਸਦਾ ਵਿਰੋਧ ਕੀਤਾ ਤਾਂ ਉਸਦੇ ਨਾਲ ਕੁੱਟਮਾਰ ਕਰਕੇ ਉਸਨੂੰ ਘਰੋਂ ਕੱਢ ਦਿੱਤਾ। ਪੀੜਤਾ ਨੇ ਜਦੋਂ ਆਪਣੇ ਪੇਕੇ ਪਹੁੰਚ ਆਪਬੀਤੀ ਸੁਣਾਈ ਤਾਂ ਸਭ ਦੇ ਹੋਸ਼ ਉੱਡ ਗਏ, ਜਿਸ ਤੋਂ ਬਾਅਦ ਪਰਿਵਾਰ ਨੇ ਪੁਲਿਸ ਨੂੰ ਇਸਦੀ ਸੂਚਨਾ ਦਿੱਤੀ, ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ।
ਪੁਲਿਸ ਨੇ ਵੀ ਨਹੀਂ ਕੀਤੀ ਮਦਦ
ਪੀੜਤਾ ਨੇ ਕਰੀਬ ਡੇਢ ਸਾਲ ਤੱਕ ਮੁਸ਼ਕਿਲਾਂ ਸਹਿਣ ਤੋਂ ਬਾਅਦ ਐਸਐਸਪੀ ਨੂੰ ਮੰਗ ਪੱਤਰ ਸੌਂਪ ਮੁਲਜ਼ਮ ਸ਼ੌਹਰ ਦੇ ਖਿਲਾਫ਼ ਕਾਰਵਾਈ ਦੀ ਮੰਗ ਕੀਤੀ। ਐਸਐਸਪੀ ਦੇ ਆਦੇਸ਼ ਤੋਂ ਬਾਅਦ ਜੂਨ 2019 ਵਿੱਚ ਮਹਿਲਾ ਥਾਣੇ 'ਚ ਮੁਕੱਦਮਾ ਦਰਜ ਹੋਇਆ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਪੁਲਿਸ ਨੇ ਮੁਲਜ਼ਮਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ।
ਪੀੜਤਾ ਨੇ ਈਟੀਵੀ ਭਾਰਤ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਸਦੇ ਸ਼ੌਹਰ ਦੇ ਮਾਮਾ ਖੁਦ ਉਸਨਾਲ ਹਲਾਲਾ ਕਰਨ ਦਾ ਦਬਾਅ ਬਣਾ ਰਹੇ ਹਨ। ਜਦੋਂ ਕਿ ਉਸਨੇ ਹਲਾਲਾ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਪੂਰੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਹੁਣ ਪੀੜਤਾ ਨੇ ਪੀਐਮ ਮੋਦੀ ਨੂੰ ਚਿੱਠੀ ਲਿਖਕੇ ਇਨਸਾਫ਼ ਦੀ ਮੰਗ ਕੀਤੀ ਹੈ।