ਹੈਦਰਾਬਾਦ : ਈਟੀਵੀ ਭਾਰਤ ਨੇ ਐਮਸਟਰਡੈਮ ਵਿੱਚ ਹਾਲ ਹੀ ਵਿੱਚ ਹੋਏ ਪ੍ਰਸਾਰਣ ਸੰਮੇਲਨ ਵਿੱਚ ਵੱਖਰਾ ਆਈਬੀਸੀ 2019 ਇਨੇਵੇਸ਼ਨ ਐਵਾਰਡ ਜਿੱਤਿਆ। ਇਹ ਐਵਾਰਡ 'ਕੰਨਟੈਂਟ ਐਵਰੀਵੇਅਰ' ਸ਼੍ਰੇਣੀ ਤਹਿਤ ਜਿੱਤਿਆ ਗਿਆ ਹੈ। ਰਾਮੋਜੀ ਗਰੁੱਪ ਦੇ ਚੇਅਰਮੈਨ ਨਾਲ ਮਿਲਣ ਪਹੁੰਚੇ ਪਾਵੇਲ ਪੋਟੁਜਾਕ (Pavel Potuzak) ਨੇ ਉਨ੍ਹਾਂ ਨੂੰ ਆਈਬੀਸੀ 2019 ਇਨੋਵੇਸ਼ਨ ਐਵਾਰਡ ਦਿੱਤਾ।
ਪਾਵੇਲ ਪੋਟੁਜਾਕ ਐਵਕੋ (Aveco) ਕੰਪਨੀ ਦੇ ਮੁੱਖ ਕਾਰਜ਼ਕਾਰੀ ਅਧਿਕਾਰੀ ਹਨ। ਉਨ੍ਹਾਂ ਨਾਲ ਕੁਲਵਿੰਦਰ ਸਿੰਘ ਵੀ ਮੌਜੂਦ ਹਾਜ਼ਰ ਸਨ। ਕੁਲਵਿੰਦਰ ਐਵਕੋ ਦੇ ਸੇਲ ਵਿਭਾਗ ਵਿੱਚ ਉਪ-ਪ੍ਰਧਾਨ ਹਨ। ਕੁਲਵਿੰਦਰ ਕੋਲ SAARC ਦੇਸ਼ਾਂ ਦਾ ਕੰਮਕਾਜ਼ ਹੈ। ਸਾਰਕ ਦੇਸ਼ਾਂ ਵਿੱਚ ਭਾਰਤ ਤੋਂ ਇਲਾਵਾ ਅਫ਼ਗਾਨਿਸਤਾਨ, ਬੰਗਲਾਦੇਸ਼, ਭੂਟਾਨ, ਮਾਲਦੀਵ, ਨੇਪਾਲ, ਪਾਕਿਸਤਾਨ ਅਤੇ ਸ਼੍ਰੀਲੰਕਾ ਸ਼ਾਮਲ ਹਨ।
ਐਵਕੋ ਕੰਪਨੀ ਦਾ ਮੁੱਖ ਦਫ਼ਤਰ ਚੈੱਕ ਰੀਪਬਲਿਕ ਵਿੱਚ ਹੈ। ਇਹ ਇੱਕ ਬਹੁ-ਰਾਸ਼ਟਰੀ ਕੰਪਨੀ ਹੈ, ਜਿਸ ਦੀ ਸ਼ੁਰੂਆਤ 1992 ਵਿੱਚ ਹੋਈ ਸੀ। ਐਵੇਕੋ ਈਟੀਵੀ ਭਾਰਤ ਨੂੰ ਤਕਨੀਕੀ ਸਹਾਇਤਾ ਪ੍ਰਦਾਨ ਕਰਵਾਉਂਦੀ ਹੈ। ਐਵਕੋ, ਸਟੂਡਿਓ ਪ੍ਰੋਡਕਸ਼ਨ ਆਟੋਮੇਸ਼ਨ, ਮਾਸਟਰ ਕੰਟਰੋਲ ਆਟੋਮੇਸ਼ਨ ਅਤੇ ਇੰਟੀਗ੍ਰੇਟੇਡ ਪਲੇਆਉਟ ਸਿਸਟਮ ਦੇ ਡਿਜ਼ਾਇਨ ਦਾ ਕੰਮ ਕਰਦੀ ਹੈ।
ਬੀਤੀ 15 ਸੰਤਬਰ ਨੂੰ ਨੀਦਰਲੈਂਡ ਦੀ ਰਾਜਧਾਨੀ ਐਮਸਟਰਡਮ ਵਿੱਚ ਪੁਰਸਕਾਰ ਮਿਲਣ ਤੋਂ ਬਾਅਦ ਪਾਵੇਲ ਨੇ ਕਿਹਾ ਸੀ ਕਿ ਇਸ ਪੁਰਸਕਾਰ ਨੂੰ ਜਿੱਤਣਾ ਐਵਕੋ ਲਈ ਉਪਲੱਭਦੀ ਸ਼ਿਖ਼ਰ ਹੈ।
ਉਨ੍ਹਾਂ ਕਿਹਾ ਸੀ ਕਿ ਇੱਕ ਸਵਤੰਤਰ ਆਟੋਮੇਸ਼ਨ ਪ੍ਰੋਵਾਇਡਰ (ਆਟੋਮੇਸ਼ਨ ਪ੍ਰੋਵਾਇਡਰ) ਦੇ ਰੂਪ ਵਿੱਚ ਈਟੀਵੀ ਭਾਰਤ ਪਹਿਲੀ ਆਟੋਮੇਸ਼ਨ ਯੋਜਨਾ ਸੀ। ਇਸ ਤੋਂ ਬਾਅਦ ਆਈਬੀਸੀ ਕੰਨਟੈਂਟ ਐਵਰੀਵੇਅਰ ਇਨੋਵੇਸ਼ਨ ਐਵਾਰਡ ਜਿੱਤਣਾ ਇੱਕ ਵੱਡਾ ਸਨਮਾਨ ਹੈ।
ਐਵਕੇ ਦੇ ਸੀਈਓ ਪਾਵੇਲ ਪੋਟੁਜਾਕ ਨੇ ਰਾਮੋਜੀ ਗਰੁੱਪ ਦੇ ਚੇਅਰਮੈਨ ਲਈ ਸ਼ੁਕਰੁਗਜ਼ਾਰ ਸੀ। ਉਨ੍ਹਾਂ ਕਿਹਾ ਸੀ ਕਿ ਮੈਂ ਇੱਕ ਵਾਰ ਫ਼ਿਰ ਤੋਂ ਰਾਮੋਜੀ ਗਰੁੱਪ ਦੇ ਚੇਅਰਮੈਨ ਸ਼੍ਰੀ ਰਾਮੋਜੀ ਰਾਓ ਦਾ ਸ਼ੁਕਰਿਆ ਕਰਨਾ ਚਾਹੁੰਦਾ ਹਾਂ। ਉਨ੍ਹਾਂ ਨੇ ਐਵਕੋ ਉੱਤੇ ਭਰੋਸਾ ਕੀਤਾ। 'ਵੰਨ ਨੇਸ਼ਨ-ਵੰਨ ਐੱਪ' ਦਾ ਉਨ੍ਹਾਂ ਦਾ ਸੁਪਨਾ ਪੂਰਾ ਹੋਇਆ ਹੈ।
ਇਹ ਵੀ ਪੜ੍ਹੋ : ਸ਼ਿਮਲਾ ਸਮਝੌਤੇ ਤੋਂ ਬਾਅਦ ਭਾਰਤ-ਪਾਕਿ ਸਬੰਧ: ਹੁਣ ਤੱਕ ਦਾ ਘਟਨਾਕ੍ਰਮ
ਜਾਣੋ ਕੀ ਹੈ ਈਟੀਵੀ ਭਾਰਤ
ਇੱਕ ਪਲੇਟਫ਼ਾਰਮ, 13 ਭਾਸ਼ਾਵਾਂ
ਈਟੀਵੀ ਭਾਰਤ ਪੰਜਾਬੀ, ਹਿੰਦੀ, ਤੇਲਗੂ, ਕੰਨੜ, ਮਲਿਆਲਮ, ਗੁਜਰਾਤੀ, ਮਰਾਠੀ, ਬੰਗਾਲੀ, ਆਸਾਮੀ ਅਤੇ ਅੰਗ੍ਰੇਜ਼ੀ ਸਮੇਤ 13 ਮੁੱਖ ਭਾਰਤੀ ਭਾਸ਼ਾਵਾਂ ਵਿੱਚ ਸਮੱਗਰੀ ਮੁਹੱਈਆ ਕਰਵਾਉਂਦਾ ਹੈ। ਆਈਬੀਸੀ ਨੇ ਈਟੀਵੀ ਭਾਰਤ ਨੂੰ ਡਿਜ਼ਿਟਲ ਨਿਊਜ਼ ਰੂਮ ਲਈ ਮਾਨਤਾ ਪ੍ਰਦਾਨ ਕੀਤੀ ਹੈ।
5,000 ਮੋਬਾਈਲ ਪੱਤਰਕਾਰ
ਇਹ ਇੱਕ ਵਿਆਪਕ ਡਿਜ਼ਿਟਲ ਪਲੇਟਫ਼ਾਰਮ ਹੈ, ਜੋ ਦੇਸ਼ ਭਰ ਦੇ 5,000 ਮੋਬਾਈਲ ਪੱਤਰਕਾਰਾਂ ਦੇ ਨੈੱਟਵਰਕ ਦੇ ਨਾਲ ਕੰਮ ਕਰਦਾ ਹੈ। ਨਾਲ ਹੀ ਇਹ ਹਾਇਪਰ ਲੋਕਲ ਕੰਨਟੈਂਟ ਦੇ ਨਾਲ ਵਧੀਆ ਗੁਣਵੱਤਾ ਦੇ ਉੱਚਿਤ ਸਮਾਚਾਰ ਪ੍ਰਦਾਨ ਕਰਦਾ ਹੈ।
ਹਰ 5 ਮਿੰਟ ਵਿੱਚ ਲਾਇਵ ਬੁਲੇਟਿਨ
ਈਟੀਵੀ ਭਾਰਤ 'ਨਿਊਜ਼ ਟਾਇਮ'- ਹਰ 5 ਮਿੰਟਾਂ ਵਿੱਚ ਇੱਕ ਲਾਇਵ ਬੁਲੇਟਿਨ ਪੇਸ਼ ਕਰਦਾ ਹੈ। ਇਸ ਦੇ ਨਾਲ ਹੀ ਸਮਾਚਾਰ ਦੇ ਤੇਜ਼ੀ ਨਾਲ ਅਪਡੇਟ ਵੀ ਦਿੰਦਾ ਹੈ।
ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਣ ਵਾਲਾ ਡਿਜ਼ਿਟਲ ਪਲੇਟਫ਼ਾਰਮ
ਇਹ ਰਾਜਨੀਤਿਕ, ਸਮਾਜਿਕ, ਖੇਤੀ, ਸਿੱਖਿਆ, ਸਿਹਤ ਸਬੰਧੀ ਸਾਰੀਆਂ ਸ਼੍ਰੇਣੀਆਂ ਉੱਤੇ ਕੇਂਦਰਿਤ ਹੈ। ਇਸ ਦੇ ਨਾਲ ਹੀ ਖੇਡ ਵਪਾਰ ਅਤੇ ਮਨੋਰੰਜਨ ਦੀਆਂ ਖ਼ਬਰਾਂ ਵੀ ਦਿੰਦਾ ਹੈ।
ਵਧੀਆ ਏਕੀਕ੍ਰਿਤ ਤਕਨਾਲੋਜੀ ਹਿੱਸੇਦਾਰ
ਇੰਨ੍ਹਾਂ ਸਭ ਤੋਂ ਇਲਾਵਾ ਭਾਰਤ ਆਪਣੇ ਤਕਨਾਲੋਜੀ ਹਿੱਸੇਦਾਰਾਂ ਐਵਕੋ, ਸਰਨਿਊ ਤਕਨਾਲੋਜੀ, ਹਾਰਮੋਨਿਕਸ ਦੇ ਨਾਲ ਜੁੜਿਆ ਹੋਇਆ ਹੈ।
ਮੰਗ ਉੱਤੇ ਵਿਉਰਸ਼ਿਪ
ਈਟੀਵੀ ਭਾਰਤ ਮੰਗ ਉੱਤੇ ਵਿਉਰਸ਼ਿਪ ਦੇ ਆਧਾਰ ਉੱਤੇ ਕੰਮ ਕਰਦਾ ਹੈ। ਇਸ ਹਿਸਾਬ ਨਾਲ ਇਹ ਮੋਬਾਈਲ ਫ਼ੋਨ ਅਤੇ ਟੈਬਲੈਟ ਦਾ ਮਾਧਿਅਮ ਨਾਲ ਕੰਨਟੈਂਟ ਦਿੰਦਾ ਹੈ।
21 ਮਾਰਚ, 2019 ਨੂੰ ਹੋਇਆ ਜਨਤਕ
ਰਾਮੋਜੀ ਫ਼ਿਲਮ ਸਿਟੀ, ਹੈਦਰਾਬਾਦ ਵਿੱਚ ਸਥਿਤ ਈਟੀਵੀ ਭਾਰਤ ਦੇਸ਼ ਦੇ ਵੱਖਰੇ ਡਿਜ਼ੀਟਲ ਮੀਡਿਆ ਪਲੇਟਫ਼ਾਰਮਾਂ ਵਿੱਚੋਂ ਇੱਕ ਹੈ। ਇਹ ਆਕਰਸ਼ਕ ਇੰਫੋਟੇਨਮੈਂਟ, 21 ਮਾਰਚ 2019 ਨੂੰ ਲਾਂਚ ਕੀਤਾ ਗਿਆ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਰਾਮੋਜੀ ਰਾਓ ਨੂੰ ਸਾਲ 2016 ਵਿੱਚ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਪਦਮ-ਵਿਭੂਸ਼ਣ ਨਾਲ ਸਨਮਾਨਿਤ ਕੀਤਾ ਸੀ। ਉਨ੍ਹਾਂ ਨੇ ਇਹ ਸਨਮਾਨ, ਸਾਹਿਤ, ਸਿੱਖਿਆ ਅਤੇ ਪੱਤਰਕਾਰੀ ਜਗਤ ਵਿੱਚ ਯੋਗਦਾਨ ਲਈ ਦਿੱਤਾ ਗਿਆ ਹੈ। ਉਹ ਤਕਨੀਕੀ ਸਮੂਹ ਰਾਮੋਜੀ ਗਰੁੱਪ ਦੇ ਚੇਅਰਮੈਨ ਵੀ ਹਨ।
ਪ੍ਰਮਾਣਿਕਤਾ ਅਤੇ ਨਿਰਪੱਖ ਖ਼ਬਰਾਂ ਲਈ ਪ੍ਰਸਿੱਧ
ਈਨਾਡੂ, ਤੇਲਗੂ ਭਾਸ਼ਾ ਦਾ ਇੱਕ ਪ੍ਰਸਿੱਧ ਅਖ਼ਬਾਰ ਹੈ। ਜਿਸ ਦਾ ਪ੍ਰਕਾਸ਼ਨ ਰਾਮੋਜੀ ਗਰੁੱਪ ਕਰਦਾ ਹੈ। ਇਹ ਸਭ ਤੋਂ ਵੱਧ ਵਿਕਣ ਵਾਲਾ ਤੇਲਗੂ ਰੋਜ਼ਾਨਾ ਅਖ਼ਬਾਰ ਹੈ। ਈਨਾਡੂ ਟੈਲੀਵਿਜ਼ਨ (ਈਟੀਵੀ) ਸਭ ਤੋਂ ਭਰੋਸੇਯੋਗ ਮੀਡਿਆ ਹਾਊਸ ਹੈ, ਜੋ ਪ੍ਰਮਾਣਿਕਤਾ ਅਤੇ ਨਿਰਪੱਖ ਖ਼ਬਰਾਂ ਲਈ ਪ੍ਰਸਿੱਧ ਹੈ।
ਤਕਨੀਕੀ ਖੇਤਰ ਵਿੱਚ ਈਟੀਵੀ ਭਾਰਤ, ਐਵਕੋ ਤੋਂ ਇਲਾਵਾ ਸਰਾਨਿਊ ਟੈਕਨਾਲੋਜੀਸ (Saranyu Technologies), ਰੋਬੋ ਸਾਫ਼ਟ ਟੈਕਨਾਲੋਜੀਸ (Robosoft Technologies) ਅਤੇ ਹਾਰਮੋਨਿਕਸ (Harmonics)ਵਰਗੀਆਂ ਕੰਪਨੀਆਂ ਤੋਂ ਵੀ ਸਹਾਇਤਾ ਲੈਂਦਾ ਹੈ।