ਨਵੀਂ ਦਿੱਲੀ: ਅਰੁਣਾਚਲ ਪ੍ਰਦੇਸ਼ ਸਮੇਤ ਅਸਮ ਪੂਰਬ ਉੱਤਰੀ ਸੂਬਿਆਂ ਵਿੱਚ ਸ਼ੁੱਕਰਵਾਰ 5.6 ਤੀਬਰਤਾ ਵਾਲੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਖ਼ੈਰੀਅਤ ਹੈ ਕਿ ਅਜੇ ਤੱਕ ਇਸ ਭੂਚਾਲ ਵਿੱਚ ਕਿਸੇ ਜਾਨੀ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ।
ਮੌਸਮ ਵਿਗਿਆਨੀਆਂ ਮੁਤਾਬਕ ਭੂਚਾਲ ਦਾ ਕੇਂਦਰ ਅਰੁਣਾਚਲ ਪ੍ਰਦੇਸ਼ ਦੇ ਪੂਰਬੀ ਕਾਮੇਂਗ ਜ਼ਿਲ੍ਹੇ ‘ਚ 10 ਕਿਮੀ ਦੀ ਡੂੰਘਾਈ ਸੀ। ਜਾਣਕਾਰੀ ਮੁਤਾਬਕ ਦੁਪਹਿਰ ਗੁਹਾਟੀ ਸਣੇ ਅਸਮ ਦੇ ਕੁਝ ਹਿੱਸਿਆਂ, ਨਾਗਾਲੈਂਡ ਦੇ ਦੀਮਾਪੁਰ ਦੇ ਨਾਲ ਹੀ ਕਈ ਹੋਰ ਇਲਾਕਿਆਂ ‘ਚ ਝਟਕੇ ਮਹਿਸੂਸ ਕੀਤੇ ਗਏ ਹਨ।