ਨਵੀਂ ਦਿੱਲੀ: ਪਵਨ ਜੱਲਾਦ ਨੇ ਨਿਰਭਯਾ ਸਮੂਹਿਕ ਜਬਰ-ਜਨਾਹ ਅਤੇ ਕਤਲ ਮਾਮਲੇ ਦੇ ਦੋਸ਼ੀਆਂ ਨੂੰ ਤਿਹਾੜ ਜੇਲ੍ਹ ਵਿੱਚ ਫਾਂਸੀ ਦੇਣ ਦਾ ਪਰੀਖਣ ਕੀਤਾ। ਪਵਨ ਜੱਲਾਦ ਨੇ ਤਿਹਾੜ ਜੇਲ੍ਹ 'ਚ ਡੰਮੀ ਨੂੰ ਫਾਂਸੀ ਉੱਤੇ ਲਟਕਾਇਆ।
ਪਵਨ ਜੱਲਾਦ ਨੇ ਇਹ ਟ੍ਰਾਇਲ ਪਹਿਲਾਂ ਮੰਗਲਵਾਰ ਨੂੰ ਕਰਨਾ ਸੀ ਪਰ ਕਿਸੇ ਕਾਰਨ ਕਰਕੇ ਅਜਿਹਾ ਨਹੀਂ ਹੋ ਸਕਿਆ। ਇਸੇ ਲਈ ਬੁੱਧਵਾਰ ਸਵੇਰੇ ਇਹ ਟ੍ਰਾਇਲ ਕੀਤਾ ਗਿਆ।
ਦਰਅਸਲ ਪਟਿਆਲਾ ਹਾਊਸ ਕੋਰਟ ਨੇ ਬੀਤੀ 5 ਮਾਰਚ ਨੂੰ ਚੌਥੀ ਵਾਰ ਚਾਰੇ ਦੋਸ਼ੀਆਂ ਦੇ ਡੈੱਥ-ਵਾਰੰਟ ਜਾਰੀ ਕੀਤੇ ਸੀ। ਕਾਨੂੰਨੀ ਮਾਹਿਰਾਂ ਮੁਤਾਬਕ ਇਨ੍ਹਾਂ ਦੋਸ਼ੀਆਂ ਦੇ ਸਾਰੇ ਕਾਨੂੰਨੀ ਵਿਕਲਪ ਖ਼ਤਮ ਹੋ ਚੁੱਕੇ ਹਨ।
ਇਸ ਤੋਂ ਪਹਿਲਾਂ ਅਦਾਲਤ ਵੱਲੋਂ 22 ਜਨਵਰੀ, 1 ਫ਼ਰਵਰੀ ਅਤੇ 3 ਮਾਰਚ ਨੂੰ ਵੀ ਤਿੰਨ ਡੈੱਥ-ਵਾਰੰਟ ਜਾਰੀ ਕੀਤੇ ਜਾ ਚੁੱਕੇ ਹਨ ਪਰ ਹਰ ਵਾਰ ਉਹ ਕਾਨੂੰਨੀ ਕਾਰਨਾਂ ਤੇ ਦੋਸ਼ੀਆਂ ਦੀਆਂ ਅਪੀਲਾਂ ਕਾਰਨ ਰੱਦ ਹੁੰਦੇ ਰਹੇ ਹਨ।
ਦੱਸ ਦਈਏ ਕਿ ਸਾਲ 2012 ਦੇ ਦਿੱਲੀ ਸਮੂਹਿਕ ਜਬਰ ਜਨਾਹ ਮਾਮਲੇ ਦੇ ਚਾਰ ਦੋਸ਼ੀਆਂ ਮੁਕੇਸ਼ ਸਿੰਘ, ਪਵਨ ਗੁਪਤਾ, ਵਿਨੇ ਸ਼ਰਮਾ ਅਤੇ ਅਕਸ਼ੇ ਕੁਮਾਰ ਸਿੰਘ ਨੂੰ 20 ਮਾਰਚ ਨੂੰ ਸਵੇਰੇ 5.30 ਵਜੇ ਫਾਂਸੀ ਦਿੱਤੀ ਜਾਣੀ ਹੈ।