ਨਵੀਂ ਦਿੱਲੀ: ਦਿੱਲੀ ਬਾਰ ਕਾਉਂਸਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿੱਖ ਕੇ ਦਿੱਲੀ ਐਨਸੀਆਰ ਦੇ ਵਕੀਲਾਂ ਨੂੰ ਸਹਾਇਤਾ ਦੇਣ ਦੀ ਮੰਗ ਕੀਤੀ। ਦਿੱਲੀ ਬਾਰ ਕਾਉਂਸਲ ਨੇ ਪੀਐਮ ਕੇਅਰ ਫੰਡ ਵਿੱਚੋਂ ਵਕੀਲਾਂ ਨੂੰ 500 ਕਰੋੜ ਰੁਪਏ ਦੀ ਸਹਾਇਤਾ ਦੇਣ ਦੀ ਮੰਗ ਕੀਤੀ।
ਦਿੱਲੀ ਬਾਰ ਕਾਉਂਸਲ ਦੇ ਚੇਅਰਮੈਨ ਕੇਸੀ ਮਿੱਤਲ ਨੇ ਪੀਐਮ ਮੋਦੀ ਨੂੰ ਪੱਤਰ ਲਿੱਖ ਕੇ ਕਿਹਾ ਕਿ ਦਿੱਲੀ ਐਨਸੀਆਰ ਵਿੱਚ ਇੱਕ ਲੱਖ ਤੋਂ ਵਧ ਵਕੀਲ ਹਨ। ਕੋਰੋਨਾ ਸੰਕਟ ਦੌਰਾਨ ਕੋਰਟ ਦਾ ਕੰਮਕਾਰਜ ਬੰਦ ਹੋਣ ਕਰਕੇ ਵਕੀਲਾਂ ਨੂੰ ਜਬਰਦਸਤ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਵਕੀਲ ਆਪਣੀ ਜ਼ਰੂਰਤਾਂ ਨੂੰ ਵੀ ਪੂਰਾ ਨਹੀਂ ਕਰ ਪਾ ਰਹੇ।
ਅੱਗੇ ਲਿਖਿਆ ਕਿ ਨੈਸ਼ਨਲ ਆਪਦਾ ਪ੍ਰਬੰਧਨ ਅਥਾਰਟੀ ਨੇ ਕੋਰੋਨਾ ਸੰਕਟ ਨੂੰ ਆਪਦਾ ਐਲਾਨਿਆ ਗਿਆ ਹੈ। ਵਕੀਲਾਂ ਦਾ ਆਮਦਨ ਬੰਦ ਹੋ ਗਈ ਹੈ। ਕੋਰੋਨਾ ਸੰਕਟ ਕਦੋਂ ਤੱਕ ਚਲੇਗਾ ਇਸ ਦਾ ਅਜੇ ਤੱਕ ਕਿਸੇ ਨੂੰ ਕੋਈ ਅੰਦਾਜ਼ਾ ਨਹੀਂ ਹੈ। ਬਾਰ ਕਾਉਂਸਿਲ ਨੇ ਕਿਹਾ ਕਿ ਉਨ੍ਹਾਂ ਨੇ ਦਿੱਲੀ ਦੇ ਵਕੀਲਾਂ ਨੂੰ 5-5 ਹਜ਼ਾਰ ਰੁਪਏ ਦੇ ਕੇ ਕੁੱਲ 8 ਕਰੋੜ ਰੁਪਏ ਵੰਡੇ ਹਨ ਪਰ ਇਹ ਸਹਾਇਤਾ ਉਨ੍ਹਾਂ ਲਈ ਘੱਟ ਹੈ।
ਦਿੱਲੀ ਬਾਰ ਕਾਉਂਸਿਲ ਨੇ ਅੱਗੇ ਲਿਖਿਆ ਕਿ ਸਵਿਧਾਨ ਦੀ ਧਾਰਾ 267 ਵਿੱਚ ਸੰਕਟਕਾਲੀਨ ਫੰਡ ਦਾ ਪ੍ਰਵਾਧਾਨ ਹੈ ਤਾਂ ਜੋ ਆਪਦਾ ਵਿੱਚ ਇਸ ਦਾ ਇਸਤੇਮਾਲ ਕੀਤਾ ਜਾ ਸਕੇ। ਫੰਡ ਵਿੱਚ ਕਰੀਬ 8 ਹਜ਼ਾਰ ਕਰੋੜ ਰੁਪਏ ਦੀ ਸੂਚਨਾ ਹੈ। ਇਸ ਵਿੱਚ ਦਿੱਲੀ ਐਨਸੀਆਰ ਦੇ ਵਕੀਲ ਕਈ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ ਉਨ੍ਹਾਂ ਨੂੰ 500 ਕਰੋੜ ਰੁਪਏ ਦੀ ਮਦਦ ਦਿੱਤੀ ਜਾਵੇ।
ਇਹ ਵੀ ਪੜ੍ਹੋ:ਐਨਆਈਏ ਨੇ ਆਈਐਸ ਖੁਰਾਸਾਨ ਨਾਲ ਸਬੰਧਤ 2 ਲੋਕਾਂ ਨੂੰ ਪੁਣੇ ਤੋਂ ਕੀਤਾ ਗ੍ਰਿਫ਼ਤਾਰ