ਨਵੀਂ ਦਿੱਲੀ: ਵਰਲਡ ਏਅਰ ਕੁਆਲਿਟੀ ਇੰਡੈਕਸ ਰੈਂਕਿੰਗ ਉੱਤੇ ਏਅਰ ਵਿਜੂਅਲ ਆਂਕੜਿਆਂ ਮੁਤਾਬਕ ਸ਼ੁੱਕਰਵਾਰ ਨੂੰ ਦਿੱਲੀ ਨੇ 527 ਏਕਿਯੂਆਈ ਦੇ ਨਾਲ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਹੋਣ ਦਾ ਦਰਜਾ ਪ੍ਰਾਪਤ ਕੀਤਾ ਹੈ। ਏਅਰ ਵਿਜੂਅਲ ਦੇ ਅੰਕੜੇ ਲਗਾਤਾਰ ਅਪਡੇਟ ਹੁੰਦੇ ਰਹਿੰਦੇ ਹਨ, ਦਿਨ ਵੇਲੇ ਰੈਂਕਿੰਗ ਅਤੇ ਏਕਿਯੂਆਈ ਅੰਕੜੇ ਬਦਲਦੇ ਰਹਿੰਦੇ ਹਨ।
ਏਅਰ ਵਿਜੂਅਲ ਮੁਤਾਬਕ 5 ਨਵੰਬਰ ਨੂੰ ਦਿੱਲੀ ਦੀ ਹਵਾ ਗੁਣਵੱਤਾ ਨੇ ਸਾਰੇ ਰਿਕਾਰਡ ਤੋੜ ਦਿੱਤੇ ਸਨ ਅਤੇ ਇਸ ਤੋਂ ਬਾਅਦ ਲਗਾਤਾਰ ਨੌ ਦਿਨਾਂ ਤੱਕ ਲਈ ਇਹ ਖ਼ਤਰਨਾਕ ਸਥਿਤੀ ਵਿੱਚ ਸੀ। ਜਨਤਕ ਰਿਕਾਰਡ ਸ਼ੁਰੂ ਹੋਣ ਤੋਂ ਬਾਅਦ ਦੂਸ਼ਿਤ ਹਵਾ ਦੇ ਬਣੇ ਰਹਿਣ ਦਾ ਇਹ ਸਭ ਤੋਂ ਲੰਬਾ ਸਮਾਂ ਰਿਹਾ।
ਪ੍ਰਦੂਸ਼ਿਤ ਪ੍ਰਮੁੱਖ 10 ਸ਼ਹਿਰਾਂ ਵਿੱਚੋਂ 6 ਦਿੱਲੀ, ਲਾਹੌਰ, ਕਰਾਚੀ, ਕੋਲਕਾਤਾ, ਮੁੰਬਈ ਅਤੇ ਕਾਠਮਾਂਡੂ, ਭਾਰਤੀ ਉਪ ਮਹਾਦੀਪਾਂ ਵਿੱਚ ਆਉਂਦੇ ਹਨ। ਇਸ ਦਾ ਮਤਲਬ ਇਹ ਹੈ ਕਿ ਹਵਾ ਪ੍ਰਦੂਸ਼ਣ ਦੱਖਣੀ ਏਸ਼ੀਆ ਵਿੱਚ ਕੇਂਦਰਿਤ ਹੋ ਗਿਆ ਹੈ।
ਇਸ ਸੂਚੀ ਵਿੱਚ ਤਿੰਨ ਭਾਰਤੀ ਸ਼ਹਿਰ ਹਨ। ਅਜਿਹੀ ਸਥਿਤੀ ਵਿੱਚ ਇਹ ਸਪਸ਼ਟ ਹੈ ਕਿ ਹਵਾ ਪ੍ਰਦੂਸ਼ਣ ਦੀ ਸਮੱਸਿਆ ਸਿਰਫ਼ ਉੱਤਰ ਭਾਰਤ ਵਿੱਚ ਹੀ ਨਹੀਂ ਹੈ ਪਰ ਦਿੱਲੀ ਦਾ ਪ੍ਰਦੂਸ਼ਣ ਕੋਲਕਾਤਾ ਦੇ ਮੁਕਾਬਲੇ ਦੁੱਗਣਾ ਹੈ।