ਨਵੀਂ ਦਿੱਲੀ: ਉੱਤਰ ਭਾਰਤ 'ਚ ਦਿਨ-ਬ-ਦਿਨ ਠੰਢ ਵੱਧਦੀ ਜਾ ਰਹੀ ਹੈ। ਜਿਸ ਦਾ ਅਸਰ ਉੱਤਰ ਪ੍ਰਦੇਸ਼, ਹਰਿਆਣਾ, ਪੰਜਾਬ, ਉਤਰਾਖੰਡ ਤੇ ਹਿਮਾਚਲ 'ਚ ਦੇਖਣ ਨੂੰ ਮਿਲ ਰਿਹਾ ਹੈ। ਵੱਧਦੀ ਠੰਢ ਨਾਲ ਲਗਾਤਾਰ ਪਾਰਾ ਘੱਟ ਹੋ ਰਿਹਾ ਹੈ।
ਨਵੀਂ ਦਿੱਲੀ 'ਚ ਠੰਢ ਨਵੇਂ ਰਿਕਾਰਡ ਬਣਾ ਰਹੀ ਹੈ। ਦਸਬੰਰ ਦੇ ਮਹੀਨੇ ਨੂੰ 118 ਸਾਲ ਦਾ ਸਭ ਤੋਂ ਸਰਦ ਮਹੀਨੇ ਨੂੰ ਐਲਾਨਿਆ ਹੈ। ਹੁਣ ਤੱਕ ਦਿੱਲੀ ਦਾ ਸਭ ਤੋਂ ਘੱਟ ਤਾਪਮਾਨ 1.7 ਡਿਗਰੀ ਤੱਕ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਦੱਖਣੀ ਪੁਰਵੀ ਦਿੱਲੀ ਦੇ ਕਾਲਕਾਜੀ , ਗੋਵਿੰਦਪੁਰੀ, ਤੁਗਲਕਾਬਾਦ, ਬਦਰਪੁਰ, ਪਹਿਲਾਦਪੁਰ ਸਮੇਤ ਕਈ ਇਲਾਕਿਆਂ 'ਚ ਸੰਘਣੀ ਧੁੰਦ ਛਾਈ ਹੋਈ ਹੈ। ਜਿਸ ਨਾਲ 100 ਮੀਟਰ ਤੱਕ ਕੋਈ ਵਿਜੀਬਿਲਟੀ ਨਹੀਂ ਹੈ।
-
Dense fog cover in Delhi Cantonment area. Minimum temperature of 2.5°C was recorded in the national capital, on 29th December (yesterday). pic.twitter.com/8TWFYlympN
— ANI (@ANI) December 29, 2019 " class="align-text-top noRightClick twitterSection" data="
">Dense fog cover in Delhi Cantonment area. Minimum temperature of 2.5°C was recorded in the national capital, on 29th December (yesterday). pic.twitter.com/8TWFYlympN
— ANI (@ANI) December 29, 2019Dense fog cover in Delhi Cantonment area. Minimum temperature of 2.5°C was recorded in the national capital, on 29th December (yesterday). pic.twitter.com/8TWFYlympN
— ANI (@ANI) December 29, 2019
ਰਾਜਧਾਨੀ 'ਚ ਸੋਮਵਾਰ ਦੀ ਸ਼ੁਰੂਆਤ ਧੰਦ ਨਾਲ ਹੋਈ ਹੈ। ਸਾਰੀ ਦਿੱਲੀ ਧੰਦ ਦੀ ਚਾਦਰ ਨਾਲ ਲਿਪਟੀ ਹੋਈ ਹੈ। ਕੁੱਝ ਇਲਾਕਿਆਂ 'ਚ ਤਾਂ ਕੁੱਝ ਵੀ ਸ਼ਾਫ ਤਰ੍ਹਾਂ ਨਹੀਂ ਦਿਖ ਰਿਹਾ। ਧੂੰਦਾਂ ਦਾ ਅਸਰ ਰੇਲਵੇ ਤੇ ਹਵਾਈ ਸੇਵਾਵਾਂ 'ਤੇ ਵੀ ਪੈ ਰਿਹਾ ਹੈ। ਇਸ ਦੌਰਾਨ ਫਲਾਈਟ ਤੇ ਰੇਲ ਦੇ ਸਮੇਂ 'ਚ ਬਦਲਾਵ ਕੀਤਾ ਗਿਆ ਹੈ। ਪਾਇਲਟ ਨੇ ਦੱਸਿਆ ਕਿ ਹਵਾਈ ਜਹਾਜ਼ ਨੂੰ ਲੈਂਡ ਕਰਦੇ ਹੋਏ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
-
Delhi Airport: Due to bad weather, flight operations are affected. CAT III B compliant aircraft & pilots are currently able to land. Passengers are requested to stay in touch with the airline concerned for updated flight information.
— ANI (@ANI) December 30, 2019 " class="align-text-top noRightClick twitterSection" data="
">Delhi Airport: Due to bad weather, flight operations are affected. CAT III B compliant aircraft & pilots are currently able to land. Passengers are requested to stay in touch with the airline concerned for updated flight information.
— ANI (@ANI) December 30, 2019Delhi Airport: Due to bad weather, flight operations are affected. CAT III B compliant aircraft & pilots are currently able to land. Passengers are requested to stay in touch with the airline concerned for updated flight information.
— ANI (@ANI) December 30, 2019
ਰੇਲ ਵਿਭਾਗ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਘੱਟ ਵਿਜ਼ਿਬਿਲਟੀ ਹੋਣ ਨਾਲ 30 ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ।
ਮੌਸਮ ਵਿਭਾਗ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ 30 ਦਸੰਬਰ ਤੋਂ 2 ਜਨਵਰੀ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਮੀਂਹ ਨਾਲ ਤਾਪਮਾਨ 'ਚ ਹੋਰ ਗਿਰਾਵਟ ਹੋ ਸਕਦੀ ਹੈ।
ਇਹ ਵੀ ਪੜ੍ਹੋ: ਭਿੱਖੀਵਿੰਡੀ ਪੁਲੀਸ ਨੇ ਨਸ਼ਾ ਕਰਦੇ 5 ਵਿਆਕਤੀਆਂ ਨੂੰ ਕੀਤਾ ਕਾਬੂ
ਉੱਤਰ ਭਾਰਤ ਦੇ ਪਹਾੜੀ ਰਾਜਿਆਂ ਹਿਮਾਚਲ ਤੇ ਉਤਰਾਖੰਡ 'ਚ ਲਗਾਤਾਰ ਠੰਢ ਵਧਦੀ ਜਾ ਰਹੀ ਹੈ। ਜਿਸ ਨਾਲ ਇਸ ਹਫ਼ਤੇ ਪਹਾੜੀ ਇਲਾਕਿਆਂ 'ਚ ਬਰਫਬਾਰੀ ਹੋਣ ਦੀ ਸੰਭਾਵਨਾ ਹੈ। ਦੋਨੋ ਰਾਜਾਂ 'ਚ ਤਾਪਮਾਨ -5 ਡਿਗਰੀ ਦਰਜ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਐਤਵਾਰ ਨੂੰ ਦਿੱਲੀ ਦਾ ਘਟੋ-ਘੱਟ ਤਾਪਮਾਨ 2.5 ਡਿਗਰੀ ਦਰਜ ਕੀਤਾ ਗਿਆ ਹੈ। ਵਧਦੀ ਠੰਢ ਨਾਲ ਦਿੱਲੀ 'ਚ ਬਣੇ ਰੈਨ ਬਸਹਾਰਿਆਂ 'ਚ ਵੀ ਲੋਕਾਂ ਦੀ ਗਿਣਤੀ 'ਚ ਵੀ ਵਾਧਾ ਹੋਇਆ ਹੈ।