ETV Bharat / bharat

ਦਿੱਲੀ ਵਿਧਾਨਸਭਾ ਚੋਣਾਂ: 48 ਘੰਟੇ ਤੱਕ ਚੋਣ ਕਮਿਸ਼ਨ ਨੇ ਕਪਿਲ ਮਿਸ਼ਰਾ 'ਤੇ ਲਗਾਈ ਪਾਬੰਦੀ

author img

By

Published : Jan 25, 2020, 5:05 PM IST

Updated : Jan 25, 2020, 6:12 PM IST

ਕਪਿਲ ਮਿਸ਼ਰਾ ਹੁਣ ਅਗਲੇ 48 ਘੰਟਿਆਂ ਲਈ ਚੋਣ ਪ੍ਰਚਾਰ ਨਹੀਂ ਕਰ ਸਕਣਗੇ। ਚੋਣ ਕਮਿਸ਼ਨ ਵੱਲੋਂ ਦਿੱਤੇ ਗਏ ਆਦੇਸ਼ਾਂ ਮੁਤਾਬਕ ਇਹ ਪਾਬੰਦੀ ਸ਼ਨੀਵਾਰ ਸ਼ਾਮ 5 ਵਜੇ ਲਾਗੂ ਹੋਵੇਗੀ।

ਦਿੱਲੀ ਵਿਧਾਨਸਭਾ ਚੋਣਾਂ
ਦਿੱਲੀ ਵਿਧਾਨਸਭਾ ਚੋਣਾਂ

ਨਵੀਂ ਦਿੱਲੀ: ਦਿੱਲੀ ਵਿਧਾਨਸਭਾ ਚੋਣਾਂ ਨੂੰ ਲੈ ਕੇ ਸਿਆਸਤ ਕਾਫ਼ੀ ਭੱਖ ਗਈ ਹੈ। ਉੱਥੇ ਹੀ ਵਿਵਾਦਪੂਰਨ ਟਵੀਟ ਕਾਰਨ ਚੋਣ ਕਮਿਸ਼ਨ ਨੇ ਮਾਡਲ ਟਾਉਨ ਤੋਂ ਭਾਜਪਾ ਉਮੀਦਵਾਰ ਕਪਿਲ ਮਿਸ਼ਰਾ ਵਿਰੁੱਧ ਸਖ਼ਤ ਕਦਮ ਚੁੱਕੇ ਹਨ। ਚੋਣ ਕਮਿਸ਼ਨ ਨੇ ਕਪਿਲ ਮਿਸ਼ਰਾ 'ਤੇ ਅਗਲੇ 48 ਘੰਟਿਆਂ ਲਈ ਚੋਣ ਪ੍ਰਚਾਰ ਕਰਨ 'ਤੇ ਪਾਬੰਦੀ ਲਗਾ ਦਿੱਤੀ ਹੈ। ਕਪਿਲ ਮਿਸ਼ਰਾ ਹੁਣ ਅਗਲੇ 48 ਘੰਟਿਆਂ ਲਈ ਚੋਣ ਪ੍ਰਚਾਰ ਨਹੀਂ ਕਰ ਸਕਣਗੇ।

ਦਿੱਲੀ ਵਿਧਾਨਸਭਾ ਚੋਣਾਂ
ਦਿੱਲੀ ਵਿਧਾਨਸਭਾ ਚੋਣਾਂ

ਦੱਸਣਯੋਗ ਹੈ ਕਿ ਕਪਿਲ ਨੇ ਟਵੀਟ ਕੀਤਾ ਸੀ ਕਿ 8 ਫਰਵਰੀ ਨੂੰ ਦਿੱਲੀ ਦੀਆਂ ਸੜਕਾਂ ਉੱਤੇ ਭਾਰਤ ਅਤੇ ਪਾਕਿਸਤਾਨ ਦਾ ਮੁਕਾਬਲਾ ਹੋਵੇਗਾ। ਇਸ ਦੌਰਾਨ ਮਿਸ਼ਰਾ ਨੇ ਇਹ ਵੀ ਕਿਹਾ ਸੀ ਕਿ 'ਆਪ' ਅਤੇ ਕਾਂਗਰਸ ਨੇ ਸ਼ਾਹੀਨ ਬਾਗ਼ ਵਰਗੇ ਕਈ ਪਾਕਿਸਤਾਨ ਖੜੇ ਕਰ ਦਿੱਤੇ ਹਨ। 8 ਫਰਵਰੀ ਨੂੰ ਭਾਰਤ ਅਤੇ ਪਾਕਿਸਤਾਨ ਦਾ ਮੁਕਾਬਲਾ ਹੋਵੇਗਾ। ਇਸ ਉੱਤੇ ਕਾਰਵਾਈ ਕਰਦਿਆਂ ਚੋਣ ਕਮਿਸ਼ਨ ਨੇ ਇਸ ਟਵੀਟ ਨੂੰ ਤੁਰੰਤ ਹੀ ਡਿਲੀਟ ਕਰਨ ਦੇ ਹੁਕਮ ਦਿੱਤੇ ਹਨ।

ਇਸ ਤੋਂ ਬਾਅਦ ਸ਼ੁੱਕਰਵਾਰ ਨੂੰ ਚੋਣ ਕਮਿਸ਼ਨ ਦੇ ਨਿਰਦੇਸ਼ਾਂ 'ਤੇ ਕਪਿਲ ਮਿਸ਼ਰਾ ਦੇ ਵਿਰੁੱਧ ਮਾਡਲ ਟਾਉਨ ਥਾਣੇ 'ਚ ਐਫਆਈਆਰ ਦਰਜ ਕੀਤੀ ਗਈ ਹੈ। ਕਮਿਸ਼ਨ ਨੇ ਭਾਜਪਾ ਆਗੂ ਕਪਿਲ ਮਿਸ਼ਰਾ ਤੋਂ ਜਵਾਬ ਮੰਗਦਿਆਂ ਇੱਕ ਨੋਟਿਸ ਜਾਰੀ ਕੀਤਾ ਸੀ, ਜਿਸ 'ਚ ਉਨ੍ਹਾਂ ਟਵਿੱਟਰ ਤੋਂ ਟਵੀਟ ਹਟਾਉਣ ਲਈ ਕਿਹਾ ਗਿਆ ਸੀ। ਇਸ 'ਤੇ ਉਨ੍ਹਾਂ ਨੇ ਟਵੀਟ ਨੂੰ ਹਟਾਉਣ ਤੋਂ ਇਨਕਾਰ ਕਰਦਿਆਂ ਚੋਣ ਕਮਿਸ਼ਨ ਨੂੰ ਆਪਣਾ ਜਵਾਬ ਦਿੱਤਾ ਸੀ।

ਐੱਫਆਈਆਰ ਦਰਜ ਹੋਣ ਤੋਂ ਬਾਅਦ, ਉਸ ਨੇ ਸ਼ਨੀਵਾਰ ਨੂੰ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਜ਼ਮੀਨੀ ਤੌਰ 'ਤੇ ਚੋਣਾਂ ਹਾਰ ਰਹੀ ਹੈ, ਇਸ ਲਈ ਉਹ ਥਾਣੇ ਅਤੇ ਅਦਾਲਤ ਵਿੱਚ ਕਾਗਜ਼ਾਂ 'ਤੇ ਲੜਨਾ ਚਾਹੁੰਦੇ ਹਨ। ਆਪਣੇ ਬਿਆਨ 'ਤੇ ਕਪਿਲ ਨੇ ਕਿਹਾ, "ਮੈਂ ਸੱਚ ਬੋਲਿਆ ਹੈ ਅਤੇ ਕਿਸੇ ਵੀ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਹੈ।"

Intro:Body:

neha

Conclusion:
Last Updated : Jan 25, 2020, 6:12 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.