ਨਵੀਂ ਦਿੱਲੀ: ਸੁਖਦੇਵ ਸਿੰਘ ਢੀਂਡਸਾ ਨੇ ਦਿੱਲੀ ਵਿਖੇ ਭਾਜਪਾ ਪ੍ਰਧਾਨ ਜੇਪੀ ਨੱਡਾ ਨਾਲ ਮੁਲਾਕਾਤ ਕੀਤੀ ਜਿਸ ਤੋਂ ਬਾਅਦ ਚੋਣ ਸਰਗਰਮੀਆਂ ਤੇਜ਼ ਹੋ ਗਈਆਂ ਹਨ।
ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਵੀ ਅੱਜ ਪਾਰਟੀ ਮੀਟਿੰਗ ਬੁਲਾਈ ਹੈ ਜਿਸ ਵਿੱਚ ਉਨ੍ਹਾਂ ਦੀ ਪਾਰਟੀ ਭਾਜਪਾ ਨੂੰ ਸਮਰਥਨ ਦੇਣ ਦਾ ਐਲਾਨ ਕਰ ਸਕਦੀ ਹੈ।
ਮੀਟਿੰਗ ਵਿੱਚ ਨੀਤੀ ਨਿਰਮਾਣ ਇਕਾਈ, ਕੌਰ ਬ੍ਰਿਗੇਡ, ਯੂਥ ਵਿੰਗ ਅਤੇ ਸਟੂਡੈਂਟ ਵਿੰਗ ਦੇ ਆਗੂ ਸ਼ਾਮਲ ਹੋਣਗੇ। ਇਸ ਦੌਰਾਨ ਪਾਰਟੀ ਵੱਲੋਂ ਲਏ ਗਏ ਫੈਸਲਿਆਂ ਦੀ ਜਾਣਕਾਰੀ ਮਨਜੀਤ ਸਿੰਘ ਡੀਕੇ ਦੁਪਹਿਰ 3.30 ਵਜੇ ਸਾਂਝੀ ਕਰ ਕਰਦੇ ਹਨ।
ਦੱਸ ਦਈਏ ਕਿ 2 ਫਰਵਰੀ ਨੂੰ ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਜਿਸ ਦੇ ਮੱਦੇਨਜ਼ਰ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਸਿਖਰਾਂ ਉੱਤੇ ਹਨ।
ਇਹ ਵੀ ਪੜ੍ਹੋ: ਦਿੱਲੀ ਦੇ ਦੰਗਲ 'ਤੇ ਉੱਤਰੇ ਦਿਗਜ਼, ਜਾਣੋ ਕੌਣ ਕਿੱਥੇ ਕਰ ਰਿਹਾ ਪ੍ਰਚਾਰ?
ਇਸੇ ਤਹਿਤ ਬੁੱਧਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨਵੀਂ ਦਿੱਲੀ ਵਿਧਾਨ ਸਭਾ ਖੇਤਰ ਦੀ ਬੀਕੇ ਦੱਤ ਕਲੋਨੀ ਅਤੇ ਜ਼ੋਰ ਬਾਗ ਲੇਨ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ।
ਇਸ ਤੋਂ ਇਲਾਵਾ ਸੀਐਮ ਕੇਜਰੀਵਾਲ ਹਰੀਨਗਰ, ਰਾਜਿੰਦਰ ਨਾਗਰ, ਸ਼ਕੁਰਬਾਸਤੀ ਅਤੇ ਮੋਤੀ ਨਗਰ ਵਿਖੇ ਚੋਣ ਪ੍ਰਚਾਰ ਕਰ ਰਹੇ ਹਨ। ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਵੀ ਬਵਾਨਾ ਦੇ ਵਿਧਾਨ ਸਭਾ ਖੇਤਰ ਸ਼ਾਹਬਾਦ ਡੇਅਰੀ, ਮੁੰਡਕਾ ਵਿਧਾਨ ਸਭਾ ਖੇਤਰ ਦੇ ਤਿਕੋਣਾ ਪਾਰਕ ਅਤੇ ਚੰਦਰ ਵਿਹਾਰ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ।