ETV Bharat / bharat

ਦੇਹਰਾਦੂਨ ਦੀ ਇਹ ਕਾਲੋਨੀ ਹੈ ਪੂਰੇ ਭਾਰਤ ਲਈ ਮਿਸਾਲ - plastic campaign etv bharat

ਸਵੱਛ ਭਾਰਤ ਮਿਸ਼ਨ ਤਹਿਤ ਪੂਰੇ ਦੇਸ਼ ਵਿੱਚ ਕਈ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ, ਦੇਹਰਾਦੂਨ ਦੀ ਇੱਕ ਕਾਲੋਨੀ ਦੇ ਵਸਨੀਕਾਂ ਨੇ ਬਿਨਾਂ ਕਿਸੇ ਸਰਕਾਰੀ ਸਹਾਇਤਾ ਦੇ ਸਾਰਿਆਂ ਨੂੰ ਅੱਗੇ ਦਾ ਰਸਤਾ ਦਿਖਾਇਆ।

ਫ਼ੋਟੋ
ਦੇਹਰਾਦੂਨ ਦੀ ਇੱਕ ਕਲੋਨੀ ਹੈ ਪੂਰੇ ਭਾਰਤ ਲਈ ਮਿਸਾਲ
author img

By

Published : Jan 6, 2020, 8:03 AM IST

ਦੇਹਰਾਦੂਨ: ਸਵੱਛ ਭਾਰਤ ਮਿਸ਼ਨ ਤਹਿਤ ਪੂਰੇ ਦੇਸ਼ ਵਿੱਚ ਕਈ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ, ਦੇਹਰਾਦੂਨ ਦੀ ਇੱਕ ਕਲੋਨੀ ਦੇ ਵਸਨੀਕਾਂ ਨੇ ਬਿਨਾਂ ਕਿਸੇ ਸਰਕਾਰੀ ਸਹਾਇਤਾ ਦੇ ਸਾਰਿਆਂ ਨੂੰ ਅੱਗੇ ਦਾ ਰਸਤਾ ਦਿਖਾਇਆ। ਦੇਹਰਾਦੂਨ ਦੇ ਸਹਿਦਰਧਰਾ ਖੇਤਰ ਵਿੱਚ ਕੇਵਲ ਵਿਹਾਰ ਕਾਲੋਨੀ ਦੇਸ਼ ਦੇ ਸਵੱਛ ਅਤੇ ਸੁੰਦਰ ਖੇਤਰਾਂ ਦੀ ਇੱਕ ਮਿਸਾਲ ਬਣ ਗਈ ਹੈ। ਇਸ ਕਾਲੋਨੀ ਦੇ ਲੋਕ ਬਿਨਾਂ ਕਿਸੇ ਸਰਕਾਰੀ ਸਹਾਇਤਾ ਦੇ ਆਪਣਾ ਕੂੜਾ ਵੱਖ ਕਰ ਰਹੇ ਹਨ ਅਤੇ ਇਸ ਦੀ ਕਈ ਕੰਮਾਂ ਵਿੱਚ ਵਕਤੋਂ ਵੀ ਕਰ ਰਹੇ ਹਨ।

ਵੇਖੋ ਵੀਡੀਓ

ਦੇਸ਼ ਵਿੱਚ ਸਵੱਛਤਾ ਮਿਸ਼ਨ ਨੂੰ ਅੱਗੇ ਲੈ ਕੇ ਜਾਂਦੇ ਹੋਏ, ਇਸ ਕਾਲੋਨੀ ਦੇ ਲੋਕ ਆਪਣੇ ਘਰਾਂ ਵਿੱਚੋਂ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ ਕਰਦੇ ਹਨ ਅਤੇ ਫਿਰ ਇਸ ਦੀ ਵਰਤੋਂ ਖਾਦ ਬਣਾਉਣ ਲਈ ਕਰਦੇ ਹਨ। ਸਿਰਫ਼ ਇਹ ਹੀ ਨਹੀਂ, ਬਲਕਿ ਸਿੰਗਲ-ਯੂਜ਼ ਪਲਾਸਟਿਕ ਵੀ ਇਕੱਤਰ ਕੀਤਾ ਜਾਂਦਾ ਹੈ ਅਤੇ ਇਸ ਦੀ ਵਰਤੋਂ ਜਾਂ ਤਾਂ ਸੜਕ ਨਿਰਮਾਣ ਲਈ ਕੀਤੀ ਜਾਂਦੀ ਹੈ ਜਾਂ ਫਿਰ ਇਸ ਨੂੰ ਡੀਜ਼ਲ ਬਣਾਉਣ ਲਈ ਇੰਡੀਅਨ ਪੈਟਰੋਲੀਅਮ ਇੰਸਟੀਚਿਉਟ ਨੂੰ ਭੇਜਿਆ ਜਾਂਦਾ ਹੈ।

ਕੇਵਲ ਵਿਹਾਰ ਕਾਲੋਨੀ ਦੇ ਵਸਨੀਕ ਅਸ਼ੀਸ਼ ਗਰਗ ਦੱਸਦੇ ਹਨ ਕਿ ਤਕਰੀਬਨ ਡੇਢ ਸਾਲ ਪਹਿਲਾਂ ਉਹ ਸਵੱਛ ਭਾਰਤ ਮਿਸ਼ਨ ਤੋਂ ਪ੍ਰੇਰਿਤ ਹੋਏ ਅਤੇ ਘਰ-ਘਰ ਜਾਕੇ ਆਪਣੀ ਕਾਲੋਨੀ ਦੇ ਲੋਕਾਂ ਨੂੰ ਸੁੱਕੇ ਅਤੇ ਗਿੱਲੇ ਕੂੜੇ ਨੂੰ ਵੱਖ ਕਰਨ ਅਤੇ ਇਸ ਨੂੰ ਫਿਰ ਇਸ ਨੂੰ ਖਾਦ ਵਿੱਚ ਬਦਲਣ ਲਈ ਪ੍ਰੇਰਿਤ ਕੀਤਾ। ਸਿਰਫ ਇਹ ਹੀ ਨਹੀਂ, ਉਨ੍ਹਾਂ ਕਾਲੋਨੀ ਤੋਂ ਸਿੰਗਲ ਯੂਜ਼ ਪਲਾਸਟਿਕ ਵੀ ਇਕੱਠੇ ਕੀਤੇ, ਉਨ੍ਹਾਂ ਨੂੰ ਵਰਤੀਆਂ ਜਾ ਚੁੱਕੀਆਂ ਪਲਾਸਟਿਕ ਦੀਆਂ ਬੋਤਲਾਂ ਵਿੱਚ ਭਰਿਆ ਅਤੇ ਫਿਰ ਬੋਤਲਾਂ ਨੂੰ ਮਜ਼ਬੂਤ ਇੱਟਾਂ, ਸੜਕ ਨਿਰਮਾਣ ਦੇ ਮਕਸਦ ਲਈ ਅਤੇ ਇੰਡੀਅਨ ਇੰਸਟੀਚਿਉਟ ਆਫ ਪੈਟਰੋਲੀਅਮ ਵਿਖੇ ਡੀਜ਼ਲ ਬਣਾਉਣ ਲਈ ਕੱਚੇ ਮਾਲ ਵਜੋਂ ਵਰਤਿਆ ਗਿਆ।

ਅਸ਼ੀਸ਼ ਅਤੇ ਉਸਦੇ ਦੋਸਤਾਂ ਦੀ ਇਹ ਕੋਸ਼ਿਸ਼ ਨੂੰ ਬੂਰ ਪਿਆ ਅਤੇ ਅੱਜ ਕਾਲੋਨੀ ਵਿੱਚ ਸੈਂਕੜੇ ਮਕਾਨ ਨਾ ਸਿਰਫ ਕੂੜੇ ਨੂੰ ਸਫਲਤਾਪੂਰਵਕ ਵੱਖਰਾ ਕਰ ਰਹੇ ਹਨ ਬਲਕਿ ਸੁੱਕੇ ਅਤੇ ਗਿੱਲੇ ਕੂੜੇ ਨੂੰ ਖਾਦ ਵਿੱਚ ਤਬਦੀਲ ਕਰ ਰਹੇ ਹਨ ਅਤੇ ਪਲਾਸਟਿਕ ਦੇ ਕੂੜੇ ਨੂੰ ਵੀ ਬਿਹਤਰ ਵਰਤੋਂ ਵਿੱਚ ਪਾ ਰਹੇ ਹਨ।

ਦੂਨ ਸਮਾਰਟ ਸਿਟੀ ਵੱਲੋਂ ਸਫਾਈ ਲਈ ਪਹਿਲਾ ਇਨਾਮ ਦਿੱਤਾ ਗਿਆ

ਕੇਵਲ ਵਿਹਾਰ ਕਾਲੋਨੀ ਦੇ ਵਸਨੀਕਾਂ ਨੇ ਆਪਣੇ ਘਰਾਂ ਅਤੇ ਕਲੋਨੀ ਨੂੰ ਜ਼ੀਰੋ ਵੇਸਟ ਜ਼ੋਨ ਬਣਾ ਕੇ ਇੱਕ ਮਿਸਾਲ ਕਾਇਮ ਕੀਤੀ ਹੈ। ਕਲੋਨੀ ਨੂੰ ਹਾਲ ਹੀ ਵਿੱਚ ਦੂਨ ਸਮਾਰਟ ਸਿਟੀ ਲਿਮਟਿਡ ਵੱਲੋਂ ਸਵੱਛਤਾ ਵਿੱਚ ਇੱਕ ਮਾਡਲ ਕਲੋਨੀ ਵਜੋਂ ਚੁਣਿਆ ਗਿਆ ਹੈ, ਅਤੇ ਇਸ ਸ਼੍ਰੇਣੀ ਵਿੱਚ ਪਹਿਲੇ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਹੈ।

ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਅਸ਼ੀਸ਼ ਗਰਗ ਨੇ ਦੱਸਿਆ ਕਿ ਸਿਸਟਮ ਅਤੇ ਸਰਕਾਰੀ ਅਧਿਕਾਰੀਆਂ ਵਿੱਚ ਨੁਕਸ ਲੱਭਣ ਦੀ ਥਾਂ ਇਸ ਦੇਸ਼ ਦੇ ਹਰ ਇੱਕ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਉਹ ਅੱਗੇ ਆਉਣ ਅਤੇ ਦੇਸ਼ ਨੂੰ ਇੱਕ ਸਾਫ਼ ਸੁਥਰਾ ਅਤੇ ਬਿਹਤਰ ਸਥਾਨ ਬਣਾਉਣ ਵਿੱਚ ਯੋਗਦਾਨ ਪਾਉਣ। ਇਸ ਨਾਲ ਵਾਤਾਵਰਣ ਵੀ ਸਾਫ ਸੁਥਰਾ ਬਣਿਆ ਰਹੇਗਾ ਅਤੇ ਧਰਤੀ ਦੀ ਸਾਂਭ ਸੰਭਾਲ ਵੀ ਹੋਵੇਗੀ।

ਪਲਾਸਟਿਕ ਦੀ ਥਾਂ ਕੱਪੜੇ ਦੇ ਬੈਗ ਦਾ ਇਸਤੇਮਾਲ

ਕੇਵਲ ਵਿਹਾਰ ਦੇ ਵਸਨੀਕਾਂ ਨੇ ਸਵੱਛ ਭਾਰਤ ਮਿਸ਼ਨ ਨੂੰ ਸਮਰਥਨ ਦੇਣ ਲਈ ਸੁੱਕੇ ਅਤੇ ਗਿੱਲੇ ਕੂੜੇ ਨੂੰ ਖਾਦ ਵਿੱਚ ਤਬਦੀਲ ਕਰਕੇ ਅਤੇ ਇੱਕ ਸਿੰਗਲ ਯੂਜ਼ ਪਲਾਸਟਿਕ ਨੂੰ ਬਿਹਤਰ ਵਰਤੋਂ ਵਿੱਚ ਪਾਉਣ ਲਈ ਜੋ ਉਪਰਾਲੇ ਕੀਤੇ ਹਨ, ਸ਼ਾਇਦ ਦੇਸ਼ ਵਿੱਚ ਇੱਕ ਹੀ ਅਜਿਹੀ ਮਿਸਾਲ ਹੈ। ਇਸ ਕਾਲੋਨੀ ਦੀਆਂ ਔਰਤਾਂ ਨੇ ਬਿਨਾਂ ਵਰਤੇ ਅਤੇ ਪੁਰਾਣੇ ਬੈੱਡਸ਼ੀਟ ਅਤੇ ਪਰਦੇ ਤੋਂ ਤਕਰੀਬਨ 1,500 ਕਪੜੇ ਦੇ ਬੈਗ ਬਣਾਏ ਹਨ। ਉਨ੍ਹਾਂ ਨੇ ਇਹ ਬੈਗ ਦੁਕਾਨਦਾਰਾਂ, ਸਬਜ਼ੀ ਵਿਕਰੇਤਾਵਾਂ ਨੂੰ ਉਨ੍ਹਾਂ ਦੀ ਕਲੋਨੀ ਦੇ ਆਸ ਪਾਸ ਅਤੇ ਹੋਰ ਥਾਵਾਂ 'ਤੇ ਵੰਡੇ ਹਨ। ਕਾਲੋਨੀ ਦੀਆਂ ਔਰਤਾਂ ਨੇ ਈਟੀਵੀ ਭਾਰਤ ਨੂੰ ਦੱਸਿਆ ਕਿ ਉਹ ਬਾਕੀ ਔਰਤਾਂ ਨੂੰ ਇਨ੍ਹਾਂ ਕੱਪੜੇ ਦੀਆਂ ਥੈਲੀਆਂ ਬਣਾਉਣ ਦਾ ਕੰਮ ਵੀ ਦੇ ਰਹੀਆਂ ਹਨ ਜੋ ਇਸ ਨਾਲ ਆਪਣੇ ਘਰ ਦਾ ਗੁਜ਼ਾਰਾ ਵੀ ਕਰ ਸਕਦੀਆਂ ਹਨ।

Intro:Body:

navneet

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.