ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਭਾਰਤ ਵਿੱਚ ਬਣੇ ਲੜਾਕੂ ਜਹਾਜ਼ ਤੇਜਸ ਵਿੱਚ ਵੀਰਵਾਰ ਨੂੰ ਐਲਏਐਲ ਹਵਾਈਅੱਡੇ ਤੋਂ ਉਡਾਨ ਭਰੀ। ਉਹ ਇਸ ਜਹਾਜ਼ ਨੂੰ ਉਡਾਉਣ ਵਾਲੇ ਦੇਸ਼ ਦੇ ਪਹਿਲੇ ਰੱਖਿਆ ਮੰਤਰੀ ਬਣ ਗਏ ਹਨ। ਇਸ ਜਹਾਜ਼ ਨੂੰ 3 ਸਾਲ ਪਹਿਲਾਂ ਹਵਾਈ ਫ਼ੌਜ ਵਿੱਚ ਸ਼ਾਮਲ ਕੀਤਾ ਗਿਆ ਸੀ ਛੇਤੀ ਹੀ ਤੇਜਸ ਦਾ ਅੱਪਗ੍ਰੇਡ ਵਰਜ਼ਨ ਆਉਣ ਦੀ ਵੀ ਉਮੀਦ ਹੈ।
ਦੱਸ ਦਈਏ ਕਿ ਤੇਜਸ ਇੱਕ ਹਲਕਾ ਲੜਾਕੂ ਜਹਾਜ਼ ਹੈ ਜਿਸ ਨੂੰ ਐਚਏਐਲ ਨੇ ਤਿਆਰ ਕੀਤਾ ਹੈ। 83 ਤੇਜਸ ਜਹਾਜ਼ਾ ਲਈ ਐਚਏਐਲ ਨੂੰ 45 ਹਜ਼ਾਰ ਕਰੋੜ ਦਾ ਠੇਕਾ ਮਿਲਿਆ ਸੀ। ਭਾਰਤ ਦੇ ਸਵਦੇਸ਼ੀ ਅਤੇ ਹਲਕੇ ਲੜਾਕੂ ਜਹਾਜ਼ ਵਿੱਚ ਇਹ ਸਾਰੀਆਂ ਖ਼ੂਬੀਆਂ ਹਨ ਜੋ ਦੁਸ਼ਮਣ ਨੂੰ ਹਰਾਉਣ ਦੀ ਪੂਰੀ ਤਾਕਤ ਰੱਖਦੇ ਹਨ ਕਿਉਂਕਿ ਇਹ ਇੱਕ ਹਲਕਾ ਪਾਇਲਟ ਜਹਾਜ਼ ਹੈ ਇਸ ਲਈ ਦੁਸ਼ਮਣ ਤੇ ਹਮਲਾ ਕਰਨ ਸੌਖਾ ਹੋ ਜਾਂਦਾ ਹੈ। ਇਹ ਪਾਕਿਸਤਾਨ ਅਤੇ ਚੀਨ ਦੇ ਲੜਾਕੂ ਜਹਾਜ਼ਾਂ ਨੂੰ ਚੰਗੀ ਟੱਕਰ ਦੇ ਸਕਦਾ ਹੈ।
ਇਸ ਤੋਂ ਪਹਿਲਾਂ ਵਿੰਗ ਕਮਾਂਡਰ ਅਭਿਨੰਦਨ ਨੇ ਹਵਾਈ ਫ਼ੌਜ ਦੇ ਮੁੱਖੀ ਬੀਐਸ ਧਨੋਆ ਦੇ ਨਾਲ਼ ਲੜਾਕੂ ਜਹਾਜ਼ ਮਿਗ-21 ਵਿੱਚ ਉਡਾਨ ਭਰੀ ਸੀ। ਅਭਿਨੰਦਨ ਨੇ ਪਠਾਨਕੋਟ ਏਅਰਬੇਸ ਵਿੱਚ ਦੁਪਹਿਰੇ ਉਡਾਨ ਭਰੀ ਸੀ। ਦੱਸ ਦਈਏ ਕਿ ਡਿਊਟੀ ਤੇ ਵਾਪਸੀ ਕਰਨ ਤੋਂ ਬਾਅਦ ਵਿੰਗ ਕਮਾਂਡਰ ਦੀ ਉਹ ਦੂਜੀ ਉਡਾਨ ਸੀ।