ਪੱਛਮੀ ਬੰਗਾਲ: ਕੋਵਿਡ -19 ਲਈ ਟੈਸਟ ਕੀਤੇ ਨਮੂਨਿਆਂ ਦੀ ਗਿਣਤੀ ਪਿਛਲੇ ਦੋ ਦਿਨਾਂ ਵਿੱਚ ਲਗਭਗ ਅੱਧੀ ਰਹਿ ਗਈ ਹੈ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਰਾਜ ਭਰ ਵਿੱਚ ਟੁੱਟ ਕੇ ਡਿੱਗੇ ਹਜ਼ਾਰਾਂ ਰੁੱਖਾਂ ਅਤੇ ਬਿਜਲੀ ਦੇ ਖੰਭਿਆਂ ਕਾਰਨ ਜ਼ਿਆਦਾਤਰ ਟੈਕਨੀਸ਼ੀਅਨ ਪ੍ਰਯੋਗਸ਼ਾਲਾਵਾਂ ਤੱਕ ਨਹੀਂ ਪਹੁੰਚ ਸਕੇ। ਉਨ੍ਹਾਂ ਨੇ ਕਿਹਾ ਕਿ ਮੰਗਲਵਾਰ ਅਤੇ ਬੁੱਧਵਾਰ ਨੂੰ ਟੈਸਟ ਕੀਤੇ ਨਮੂਨਿਆਂ ਦੀ ਗਿਣਤੀ ਕ੍ਰਮਵਾਰ 8,712 ਅਤੇ 8,722 ਸੀ ਜਿਸ ਨਾਲ ਇਹ ਗਿਣਤੀ ਵੀਰਵਾਰ ਨੂੰ 4,242 ਅਤੇ ਸ਼ੁੱਕਰਵਾਰ ਨੂੰ 5,355 ਰਹਿ ਗਈ ਹੈ।
ਉਨ੍ਹਾਂ ਕਿਹਾ ਕਿ, “ਕਈ ਪ੍ਰਯੋਗਸ਼ਾਲਾਵਾਂ ਨੇ ਚੱਕਰਵਾਤ ਵਿਰੁੱਧ ਸਾਵਧਾਨੀ ਦੇ ਤੌਰ ‘ਤੇ ਬੁੱਧਵਾਰ ਸ਼ਾਮ ਨੂੰ ਕੰਮ ਨਾ ਕਰਨ ਦੀ ਚੋਣ ਕੀਤੀ ਅਤੇ ਵੀਰਵਾਰ ਅਤੇ ਸ਼ੁੱਕਰਵਾਰ ਨੂੰ, ਕਈ ਥਾਵਾਂ ’ਤੇ ਤੂਫਾਨ ਕਾਰਨ ਟੁੱਟ ਕੇ ਡਿੱਗੇ ਦਰਖ਼ਤਾਂ ਤੇ ਖੰਭਿਆ ਕਾਰਨ ਕਈ ਟੈਕਨੀਸ਼ੀਅਨ ਪ੍ਰਯੋਗਸ਼ਾਲਾਵਾਂ ਵਿੱਚ ਨਹੀਂ ਪਹੁੰਚ ਸਕੇ। ਸਿਹਤ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਕੁਝ ਖੇਤਰਾਂ ਵਿੱਚ, ਨਮੂਨੇ ਵਾਲੀਆਂ ਐਂਬੂਲੈਂਸਾਂ ਲੈਬਾਂ ਵਿੱਚ ਨਹੀਂ ਪਹੁੰਚ ਸਕੀਆਂ।
ਵਿਭਾਗ ਵਲੋਂ ਜਾਰੀ ਕੀਤੇ ਗਏ ਇੱਕ ਬੁਲੇਟਿਨ ਵਿੱਚ ਕਿਹਾ ਗਿਆ ਹੈ ਕਿ ਵੀਰਵਾਰ ਤੋਂ ਪੱਛਮੀ ਬੰਗਾਲ ਵਿੱਚ ਘੱਟੋ ਘੱਟ 6 ਹੋਰ ਕੋਵਿਡ -19 ਪੀੜਤ ਮਰੀਜ਼ਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ, ਰਾਜ ਵਿੱਚ ਮੌਤਾਂ ਦਾ ਅੰਕੜਾ 193 ਤੱਕ ਪਹੁੰਚ ਗਿਆ ਹੈ। ਇਸ ਵਿੱਚ ਕਿਹਾ ਗਿਆ ਹੈ ਕਿ 4 ਮੌਤਾਂ ਸ਼ਹਿਰ ਤੋਂ ਅਤੇ 2 ਉੱਤਰੀ 24 ਪਰਗਨਾ ਜ਼ਿਲ੍ਹੇ ਵਿਚ ਹੋਈਆਂ ਹਨ।
ਬੁਲੇਟਿਨ ਵਿੱਚ ਕਿਹਾ ਗਿਆ ਹੈ ਕਿ ਪੱਛਮੀ ਬੰਗਾਲ ਵਿੱਚ ਘੱਟੋ-ਘੱਟ 1,846 ਐਕਟਿਵ ਕੋਵਿਡ -19 ਕੇਸ ਹਨ, ਜਦਕਿ ਇਸ ਦੀ ਪੁਸ਼ਟੀ ਕੀਤੀ ਗਈ ਕੇਸ 3,332 ਹੈ। ਉੱਥੇ ਹੀ ਰਾਜ ਵਿੱਚ ਇਸ ਬਿਮਾਰੀ ਨੂੰ ਮਾਤ ਦੇਣ ਵਾਲਿਆਂ ਦਾ ਅੰਕੜਾ 1,221 ਹੈ।
ਇਹ ਵੀ ਪੜ੍ਹੋ: ਸਿੱਖਾਂ ਦੇ ਹਿੱਤਾਂ ਲਈ ਹਰਸਿਮਰਤ ਬਾਦਲ ਦੀ ਨਿਤਿਨ ਗਡਕਰੀ ਨੂੰ ਅਪੀਲ