ETV Bharat / bharat

ਖ਼ਾਲਿਸਤਾਨੀ ਸਮਰੱਥਕਾਂ ਨੂੰ ਝਟਕਾ, ਭਾਰਤ ਨੇ 40 ਵੈਬਸਾਇਟਾਂ 'ਤੇ ਲਾਈ ਰੋਕ - 40 ਵੈਬਸਾਇਟਾਂ 'ਤੇ ਲਾਈ ਰੋਕ

ਕੇਂਦਰ ਸਰਕਾਰ ਨੇ ਐਤਵਾਰ ਨੂੰ ਐਲਾਨ ਕੀਤਾ ਹੈ ਕਿ ਅੱਤਵਾਦੀ ਗਤੀਵਿਧਿਆਂ ਦਾ ਸਮਰਥਨ ਕਰਨ ਨੂੰ ਲੈ ਕੇ ਪਾਬੰਦੀਸ਼ੁਦਾ ਸੰਗਠਨ 'ਸਿਖਸ ਫ਼ਾਰ ਜਸਟਿਸ' (SFJ)ਨਾਲ ਜੁੜੀਆਂ 40 ਵੈਬਸਾਇਟਾਂ ਬਲਾਕ ਕਰ ਦਿੱਤੀਆਂ ਹਨ। ਗ੍ਰਹਿ ਮੰਤਰਾਲੇ ਦੀ ਸਿਫ਼ਾਰਿਸ਼ ਤੋਂ ਬਾਅਦ ਇਲੈਕਟ੍ਰਾਨਿਕ ਅਤੇ ਸੂਚਨਾ ਤਕਨੀਕੀ ਮੰਤਰਾਲੇ ਨੇ ਵੈਬਸਾਇਟਾਂ ਬਲਾਕ ਕਰਨ ਦੇ ਹੁਕਮ ਜਾਰੀ ਕੀਤੇ ਹਨ। ਦੱਸ ਦਈਏ ਕਿ MEITY ਭਾਰਤ ਵਿੱਚ ਸਾਇਬਰ ਸਪੇਸ ਦੀ ਨਿਗਰਾਨੀ ਕਰਨ ਦੇ ਲਈ ਨੋਡਲ ਅਥਾਰਟੀ ਹੈ। ਸੀਨੀਅਰ ਪੱਤਰਕਾਰ ਸੰਜੀਬ ਕੁਮਾਰ ਬਰੁਆ ਨੇ ਇਸ ਮਾਮਲੇ ਨਾਲ ਜੁੜੇ ਸੀਨੀਅਰ ਸੁਰੱਖਿਆ ਜਾਣਕਾਰਾਂ ਨਾਲ ਗੱਲਬਾਤ ਕੀਤੀ।

ਖ਼ਾਲਿਸਤਾਨੀ ਸਮਰੱਥਕਾਂ ਨੂੰ ਝਟਕਾ, ਭਾਰਤ ਨੇ 40 ਵੈਬਸਾਇਟਾਂ 'ਤੇ ਲਾਈ ਰੋਕ

author img

By

Published : Jul 6, 2020, 6:50 AM IST

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਪਾਬੰਦੀ ਵਾਲੇ ਸੰਗਠਨ 'ਸਿੱਖਸ ਫ਼ਾਰ ਜਸਟਿਸ' ਨਾਲ ਜੁੜੀਆਂ 40 ਵੈਬਸਾਇਟਾਂ ਬਲਾਕ ਕਰ ਦਿੱਤੀਆਂ ਹਨ। ਅਮਰੀਕਾ ਸਥਿਤ SFJ ਇੱਕ ਖ਼ਾਲਿਸਤਾਨੀ ਸਮਰੱਥਕਾਂ ਦਾ ਸਮੂਹ ਹੈ। ਗ੍ਰਹਿ ਮੰਤਰਾਲੇ ਦੀ ਸਿਫ਼ਾਰਿਸ਼ ਉੱਤੇ ਇਲੈਕਟ੍ਰਾਨਿਕੀ ਅਤੇ ਸੂਚਨਾ ਤਕਨੀਕੀ ਮੰਤਰਾਲੇ (MEITY) ਨੇ ਸੂਚਨਾ ਤਕਨੀਕੀ ਕਾਨੂੰਨ, 2000 ਦੀ ਧਾਰਾ-69ਏ ਦੇ ਤਹਿਤ ਐੱਸਐਫੱਜੇ ਦੀਆਂ 40 ਵੈਬਸਾਇਟਾਂ ਬਲਾਕ ਕਰਨ ਦੇ ਹੁਕਮ ਜਾਰੀ ਕੀਤੇ ਹਨ। ਸਰਕਾਰ ਨੇ ਐੱਸਐੱਫਜੇ ਉੱਤੇ 10 ਜੁਲਾਈ, 2019 ਨੂੰ ਰੋਕ ਲਾ ਦਿੱਤੀ ਸੀ।

ਖ਼ਾਲਿਸਤਾਨ ਸਮਰਥਕ ਸਮੂਹ ਸਿੱਖਸ ਫ਼ਾਰ ਜਸਟਿਸ (ਐਸਐਫ਼ਜੇ) ਵੱਲੋਂ ਵਰਤੇ ਜਾ ਰਹੇ ਰੂਸੀ ਪੋਰਟਲ ਨੂੰ ਬਲਾਕ ਕੀਤੇ ਜਾਣ ਨੂੰ ਲੈ ਕੇ ਮਿਲੀ ਜਾਣਕਾਰੀ ਮੁਤਾਬਕ ਇਹ ਪੋਰਟਲ ਖ਼ਾਲਿਸਤਾਨ ਦੀ ਮੰਗ ਨਾਲ ਜੁੜੇ 'ਰਫ਼ਰੈਂਡਮ 2020' ਦੇ ਲਈ ਸਮਰੱਥਕਾਂ ਦਾ ਪੰਜੀਕਰਨ ਕਰਨ ਨੂੰ ਲੈ ਕੇ ਇੱਕ ਅਭਿਆਨ ਸ਼ੁਰੂ ਕੀਤਾ ਸੀ। ਐੱਸਐੱਫ਼ਜੇ ਨੇ ਆਪਣੇ ਵੱਖਵਾਦੀ ਅਜੰਡੇ ਦੇ ਤਹਿਤ ਸਿੱਖ ਲੋਕਰਾਏ ਸੰਗ੍ਰਹਿ ਉੱਤੇ ਜ਼ੋਰ ਦਿੱਤਾ ਸੀ।

ਐੱਸਐਫ਼ਜੇ ਨੇ ਪੰਜਾਬ ਦੇ 18 ਸਾਲ ਜਾਂ ਇਸ ਤੋਂ ਜ਼ਿਆਦਾ ਉਮਰ ਵਰਗ ਦੇ ਲੋਕਾਂ ਦੇ ਨਾਲ-ਨਾਲ ਭਾਰਤ ਵਿੱਚ ਕਿਸੇ ਹੋਰ ਸਥਾਨ ਉੱਤੇ ਰਹਿਣ ਵਾਲੇ ਸਿੱਖਾਂ ਤੋਂ ਵੀ ਲੋਕਰਾਏ ਵਿੱਚ ਹਿੱਸਾ ਲੈਣ ਅਤੇ ਵੋਟ ਦੇਣ ਦੀ ਅਪੀਲ ਕੀਤੀ ਸੀ। ਦੱਸ ਦਈਏ ਕਿ 1955 ਵਿੱਚ ਤੱਤਕਾਲੀਨ ਸਰਕਾਰ ਨੇ ਇਸੇ ਦਿਨ ਇਕੱਠੇ ਵੱਖਵਾਦੀ ਸਿੱਖ ਮੈਂਬਰਾਂ ਨੂੰ ਤਿੱਤਰ-ਬਿੱਤਰ ਕਰਨ ਦੇ ਲਈ ਪੁਲਿਸ ਨੇ ਹਰਿਮੰਦਰ ਸਾਹਿਬ ਵਿੱਚ ਜਾਣ ਦੇ ਹੁਕਮ ਦਿੱਤੇ ਸਨ।

ਇਸ ਸਬੰਧ ਵਿੱਚ ਸੁਰੱਖਿਆ ਮਾਮਲਿਆਂ ਨਾਲ ਜੁੜੇ ਇੱਕ ਸੀਨੀਅਰ ਅਧਿਕਾਰੀ ਨੇ ਈਟੀਵੀ ਭਾਰਤ ਨੂੰ ਦੱਸਿਆ ਕਿ ਰਫ਼ਰੈਂਡਮ 2020 ਦੀ ਯੋਜਨਾ ਅਗਸਤ 2018 ਵਿੱਚ ਲੰਡਨ ਵਿੱਚ ਸ਼ੁਰੂ ਹੋਈ ਸੀ। ਇਸ ਨੂੰ 6 ਜੂਨ, 2020 ਨੂੰ ਪੰਜਾਬ ਵਿੱਚ ਲਾਂਚ ਕੀਤਾ ਜਾਣਾ ਸੀ। ਇਹ ਦਿਨ ਆਪ੍ਰੇਸ਼ਨ ਬੂਲਸਟਾਰ ਨਾਲ ਜੁੜਿਆ ਹੋਇਆ ਹੈ। ਹਾਲਾਂਕਿ ਲੋੜੀਂਦਾ ਸਮਰਥਨ ਨਾ ਮਿਲਣ ਕਾਰਨ ਮਿਤੀ ਨੂੰ ਫ਼ਿਰ ਦੁਬਾਰਾ ਤੋਂ ਤੈਅ ਕੀਤੀ ਗਈ। ੪ ਜੁਲਾਈ ਨੂੰ ਤਜਵੀਜ਼ੀ ਰਫ਼ਰੈਂਡਮ ਵੀ ਅਸਫ਼ਲ ਰਿਹਾ। ਦੱਸ ਦਈਏ ਕਿ 2020 ਵਿੱਚ ਸਾਕਾ ਨੀਲਾ ਤਾਰਾ ਦੀ 36ਵੀਂ ਵਰ੍ਹੇਗੰਢ ਹੈ।

ਇਸ ਤੋਂ ਪਹਿਲਾਂ ਐਤਵਾਰ ਨੂੰ ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਗ਼ੈਰ-ਕਾਨੂੰਨੀ ਗਤੀਵਿਧੀ (ਰੋਕਥਾਮ) ਨਿਯਮ (ਯੂਪੀਏ), 1937 ਦੇ ਤਹਿਤ ਸਿੱਖਸ ਫ਼ਾਰ ਜਸਟਿਸ ਇੱਕ ਗ਼ੈਰ-ਕਾਨੂੰਨੀ ਸੰਗਠਨ ਹੈ। ਐੱਸਐੱਫ਼ਜੇ ਨੇ ਆਪਣੇ ਮਨਸੂਬੇ ਦੇ ਲਈ ਸਮਰੱਥਕਾਂ ਦਾ ਪੰਜੀਕਰਨ ਕਰਨ ਨੂੰ ਲੈ ਕੇ ਇੱਕ ਅਭਿਆਨ ਸ਼ੁਰੂ ਕੀਤਾ ਸੀ।

ਇਸ ਤੋਂ ਪਹਿਲਾਂ ਪਿਛਲੇ ਸਾਲ ਗ੍ਰਹਿ ਮੰਤਰਾਲੇ ਨੇ ਐੱਸਐੱਫ਼ਜੇ ਦੀ ਕਥਿਤ ਦੇਸ਼-ਵਿਰੋਧੀ ਗਤੀਵਿਧਿਆਂ ਨੂੰ ਲੈ ਕੇ ਉਸ ਉੱਤੇ ਰੋਕ ਲਾ ਦਿੱਤੀ ਸੀ। ਐੱਸਐੱਫ਼ਜੇ ਨੇ ਆਪਣੇ ਵੱਖਵਾਦੀ ਏਜੰਡੇ ਦੇ ਤਹਿਤ ਸਿੱਖ ਲੋਕਰਾਏ ਸੰਗ੍ਰਹਿ, 2020 ਉੱਤੇ ਜ਼ੋਰ ਦਿੱਤਾ ਸੀ।

ਇੱਕ ਹੋਰ ਅਧਿਕਾਰੀ ਨੇ ਦੱਸਿਆ ਕਿ ਇਹ ਸੰਗਠਨ ਖ਼ਾਲਿਸਤਾਨ ਬਣਾਏ ਜਾਣ ਦਾ ਖ਼ੁੱਲ੍ਹੇ ਤੌਰ ਉੱਤੇ ਸਮਰੱਥਨ ਕਰਦਾ ਹੈ ਅਤੇ ਅਜਿਹਾ ਕਰ ਕੇ ਭਾਰਤ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਨੂੰ ਚੁਣੌਤੀ ਦਿੰਦਾ ਹੈ।

ਗ੍ਰਹਿ ਮੰਤਰਾਲੇ ਨੇ ਵੱਖਵਾਦੀ ਖ਼ਾਲਿਸਤਾਨੀ ਸੰਗਠਨ ਨਾਲ ਜੁੜੇ 8 ਲੋਕਾਂ ਨੂੰ 1 ਜੁਲਾਈ ਨੂੰ ਯੂਪੀਏ ਦੇ ਤਹਿਤ ਅੱਤਵਾਦੀ ਐਲਾਨਿਆ ਸੀ। ਇਨ੍ਹਾਂ ਵਿੱਚ ੪ ਲੋਕ ਪਾਕਿਸਤਾਨੀ ਹਨ। ਇਹ ਲੋਕ ਵੱਖ-ਵੱਖ ਅੱਤਵਾਦੀ ਸੰਗਠਨਾਂ ਨਾਲ ਜੁੜੇ ਹੋਏ ਹਨ।

ਯੂਪੀਏ ਦੇ ਤਹਿਤ ਅੱਤਵਾਦੀ ਐਲਾਨੇ ਗਏ ਲੋਕਾਂ ਵਿੱਚ ਬੱਬਰ ਖ਼ਾਲਸਾ ਇੰਟਰਨੈਸ਼ਨਲ ਦਾ ਮੁਖੀ ਵਾਧਵਾ ਸਿੰਘ ਬੱਬਰ, ਇੰਟਰਨੈਸ਼ਨਲ ਸਿੱਖ ਯੂਥ ਫ਼ੈਡਰੇਸ਼ਨ ਦੀ ਅਗਵਾਈ ਕਰ ਰਿਹਾ ਲਖਬੀਰ ਸਿੰਘ, ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਦੀ ਅਗਵਾਈ ਕਰ ਰਿਹਾ ਰਣਜੀਤ ਸਿੰਘ ਅਤੇ ਖ਼ਾਲਿਸਤਾਨ ਕਮਾਂਡੋ ਫ਼ੋਰਸ ਦਾ ਅਗਵਾਈਕਾਰ ਪਰਮਜੀਤ ਸਿੰਘ ਸ਼ਾਮਲ ਹਨ। ਇਹ ਚਾਰੋ ਪਾਕਿਸਤਾਨ ਵਿੱਚ ਹਨ।

ਗ੍ਰਹਿ ਮੰਤਰਾਲੇ ਨੇ ਕਿਹਾ ਕਿ ਇਹ ੯ ਲੋਕ ਪਾਕਿਸਤਾਨ ਅਤੇ ਹੋਰ ਦੇਸ਼ਾਂ ਤੋਂ ਚਲਾਏ ਜਾ ਰਹੇ ਅੱਤਵਾਦੀ ਗਤੀਵਿਧਿਆਂ ਵਿੱਚ ਸ਼ਾਮਲ ਹਨ।

ਮੰਤਰਾਲੇ ਮੁਤਾਬਕ ਉਹ ਲੋਕ ਆਪਣੀ ਦੇਸ਼ ਵਿਰੋਧੀ ਗਤੀਵਿਧਿਆਂ ਅਤੇ ਖ਼ਾਲਿਸਤਾਨ ਸਮਰੱਥਕ ਗਤੀਵਿਧਿਆਂ ਵਿੱਚ ਸ਼ਾਮਲ ਹੋ ਕੇ ਪੰਜਾਬ ਵਿੱਚ ਅੱਤਵਾਦ ਦਾ ਸਿਰ ਫ਼ਿਰ ਚੁੱਕਣ ਦੀ ਕੋਸ਼ਿਸ਼ ਕਰ ਦੇਸ਼ ਨੂੰ ਅਸਥਿਰ ਕਰਨ ਦੇ ਲਈ ਲੱਗੇ ਹੋਏ ਹਨ।

ਐੱਸਐੱਫ਼ਜੇ ਦੀ ਅਗਵਾਈ ਅਵਤਾਰ ਸਿੰਘ ਪੰਨੂੰ ਅਤੇ ਗੁਰਪਤਵੰਤ ਸਿੰਘ ਪੰਨੂੰ ਕਰ ਰਹੇ ਹਨ, ਜਿਨ੍ਹਾਂ ਨੇ ਖ਼ਾਲਿਸਤਾਨ ਦੀ ਵਕਾਲਤ ਕਰਨ ਦੇ ਨਾਲ ਰਫ਼ਰੈਂਡਮ 2020 ਦੇ ਲਈ ਆਨਲਾਇਨ ਵੱਖਵਾਦੀ ਅਭਿਆਨ ਨੂੰ ਅੰਜ਼ਾਮ ਦਿੱਤਾ ਹੈ। ਅਮਰੀਕਾ ਸਥਿਤ ਅੱਤਵਾਦੀ ਗੁਰਪਤਵੰਤ ਸਿੰਘ ਪੰਨੂੰ ਨੇ ਇੱਕ ਵੀਡੀਓ ਦੇ ਮਾਧਿਅਮ ਨਾਲ ਪੰਜੀਕਰਨ ਦਾ ਐਲਾਨ ਕੀਤਾ ਸੀ, ਜਿਸ ਵਿੱਚ ਪੰਜਾਬ ਪੁਲਿਸ ਦੇ ਨਾਲ-ਨਾਲ ਕੇਂਦਰੀ ਸੁਰੱਖਿਆ ਏਜੰਸੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਸੀ।

13 ਜਨਵਰੀ, 2019 ਨੂੰ ਪੰਨੂੰ ਨੇ ਇਸਲਾਮਾਬਾਦ ਵਿੱਚ ਚੀਨ ਦੇ ਰਾਜਦੂਤ ਯਾਓ ਜਿੰਗ ਨੂੰ ਚਿੱਠੀ ਲਿਖੀ ਸੀ। ਇਸ ਵਿੱਚ ਉਨ੍ਹਾਂ ਨੇ 23 ਨਵੰਬਰ, 2018 ਨੂੰ ਕਰਾਚੀ ਵਿੱਚ ਚੀਨੀ ਵਪਾਰ ਦੂਤਘਰ ਉੱਤੇ ਹੋਏ ਹਮਲੇ ਵਿੱਚ ਭਾਰਤ ਦੇ ਖ਼ੁਫ਼ੀਆ ਵਿਭਾਗ ਦੇ ਸ਼ਾਮਲ ਹੋਣ ਦੇ ਦੋਸ਼ ਲੱਗੇ ਸਨ।

ਗੌਰਤਲਬ ਹੈ ਕਿ ਭਾਰਤ ਸਰਕਾਰ ਨੇ ਖ਼ਾਲਿਸਤਾਨ ਸਮਰਥਕ ਗਤੀਵਿਧਿਆਂ ਉੱਤੇ ਰੋਕ ਲਾ ਰੱਖੀ ਹੈ। ਇਸ ਦੇ ਬਾਵਜੂਦ ਐੱਸਐੱਫ਼ਜੇ ਨੇ ਇਹ ਨਿਸ਼ਚਿਤ ਕਰਨ ਦੇ ਲਈ ਇੱਕ ਜ਼ਮੀਨੀ ਪੱਧਰ ਦੀ ਯੋਜਨਾ ਬਣਾਈ ਕਿ ਰਫ਼ਰੈਂਡਮ 2020 ਦੇ ਲਈ ਮਤਦਾਤਾ ਪੰਜੀਕਰਨ ਫ਼ਾਰਮ ਪੰਜਾਬ ਦੇ ਹਰ ਘਰ ਤੱਕ ਪਹੁੰਚਣ।

ਇੱਕ ਅਧਿਕਾਰੀ ਨੇ ਦੱਸਿਆ ਕਿ ਵੱਖਵਾਦੀ ਸਮੂਹ ਰਫ਼ਰੈਂਡਮ ਦੇ ਲਈ ਪੰਜੀਕਰਨ ਦੇ ਮਾਧਿਅਮ ਨਾਲ ਭਾਰਤ ਵਿਰੋਧੀ ਕੋਸ਼ਿਸ਼ਾਂ ਦੇ ਲਈ ਸਮਰਥਨ ਪਾਉਣ ਵਿੱਚ ਸਫ਼ਲ ਰਿਹਾ, ਕਿਉਂਕਿ ਵੱਡੀ ਗਿਣਤੀ ਵਿੱਚ ਪੁਲਿਸ ਦੇ ਵਾਹਨ ਅਤੇ ਸਾਦੇ ਕੱਪੜਿਆਂ ਵਿੱਚ ਪੁਲਿਸ ਕਰਮੀ ਦੇਸ਼ ਦੀ ਸ਼ਾਂਤੀ ਅਤੇ ਕਾਨੂੰਨ ਦਾ ਉਲੰਘਣ ਕਰਨ ਵਾਲੀ ਕਿਸੇ ਵੀ ਕੋਸ਼ਿਸ਼ ਨੂੰ ਅਸਫ਼ਲ ਕਰਨ ਦੇ ਲਈ ਵੱਖ-ਵੱਖ ਖੇਤਰਾਂ ਵਿੱਚ ਤਾਇਨਾਤ ਕੀਤੇ ਗਏ ਸਨ।

ਵੱਖਵਾਦੀ ਸਮੂਹ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਸ ਦੇ 4 ਜੁਲਾਈ ਦੇ ਮਤਦਾਤਾ ਪੰਜੀਕਰਨ ਨੂੰ ਪੰਜਾਬ ਦੇ ਲੋਕਾਂ ਤੋਂ ਜ਼ਬਰਦਸਤ ਪ੍ਰਤੀਕਿਰਿਆ ਮਿਲੀ, ਜਿਸ ਨੇ ਭਾਰਤ ਸਰਕਾਰ ਨੂੰ ਵੋਟਾਂ ਦੇ ਪੰਜੀਕਰਨ ਨੂੰ ਰੋਕਣ ਦੇ ਲਈ ਇੱਕ ਕੋਸ਼ਿਸ਼ ਦੇ ਨਾਲ ਰੂਸੀ ਪੋਰਟਲ ਤੱਕ ਪਹੁੰਚ ਨੂੰ ਰੋਕਣ ਦੇ ਲਈ ਮਜ਼ਬੂਰ ਕੀਤਾ।

ਅਮਰੀਕਾ ਸਥਿਤ ਅੱਤਵਾਦੀ ਗੁਰਪਤਵੰਤ ਸਿੰਘ ਪੰਨੂੰ ਨੇ ਇੱਕ ਵੀਡੀਓ ਦੇ ਮਾਧਿਅਮ ਰਾਹੀਂ ਮਤਦਾਤਾ ਪੰਜੀਕਰਨ ਦਾ ਐਲਾਨ ਕੀਤਾ ਸੀ, ਜਿਸ ਤੋਂ ਬਾ੍ਦ ਪੰਜਾਬ ਪੁਲਿਸ ਦੇ ਨਾਲ-ਨਾਲ ਕੇਂਦਰੀ ਸੁਰੱਖਿਆ ਏਜੰਸੀਆਂ ਦੀਆਂ ਵੀ ਪ੍ਰੇਸ਼ਾਨੀਆਂ ਵੱਧ ਗਈਆਂ ਸਨ।

ਕੱਟੜਪੰਥੀ ਸਮੂਹ ਐੱਸਐੱਫ਼ਜੇ ਨੂੰ ਪਾਕਿਸਤਾਨ ਸਥਿਤ ਸੰਚਾਲਾਕਾਂ ਵੱਲੋਂ ਪੰਜਾਬ ਵਿੱਚ ਕੱਟੜਪੰਥੀ ਸਿੱਖ ਤੱਤਾਂ ਨੂੰ ਪੈਸਾ ਅਤੇ ਹੋਰ ਜ਼ਰੂਰੀ ਸਹਾਇਤਾ ਦਿੱਤੀ ਜਾਂਦੀ ਹੈ, ਤਾਂਕਿ ਭਾਰਤ ਵਿੱਚ ਇਸ ਤਰ੍ਹਾਂ ਦੀਆਂ ਗਤੀਵਿਧਿਆਂ ਨੂੰ ਅੰਜ਼ਾਮ ਦਿੱਤਾ ਜਾ ਸਕੇ।

ਕੱਟੜਪੰਥੀ ਸਮੂਹ ਨੂੰ ਪਾਕਿਸਤਾਨ ਸਥਿਤ ਸੰਚਾਲਕਾਂ ਵੱਲੋਂ ਪੈਸਾ ਅਤੇ ਤਾਰਕਿਕ ਸਹਾਇਤਾ ਦਿੱਤੀ ਜਾਂਦੀ ਹੈ। ਇਸ ਗਰੁੱਪ ਦੀ ਅਗਵਾਈ ਅਵਤਾਰ ਸਿੰਘ ਪੰਨੂੰ ਅਤੇ ਗੁਰਪਤਵੰਤ ਸਿੰਘ ਪੰਨੂੰ ਕਰ ਰਹੇ ਹਨ ਅਤੇ ਇਨ੍ਹਾਂ ਨੇ ਹੀ ਖ਼ਾਲਿਸਤਾਨ ਦੀ ਵਕਾਲਤ ਕਰਨ ਦੇ ਨਾਲ-ਨਾਲ ਰਫ਼ਰੈਂਡਮ 2020 ਦੇ ਲਈ ਆਨਲਾਇਨ ਵੱਖਵਾਦੀ ਅਭਿਆਨ ਸ਼ੁਰੂ ਕੀਤਾ ਹੈ।

ਗੌਰਤਲਬ ਹੈ ਕਿ ਰਫ਼ਰੈਂਡਮ 2020 ਦੇ ਲਈ ਪਹਿਲੀ ਵਾਰ 14 ਅਪ੍ਰੈਲ, 2019 ਨੂੰ ਗੁਰਦੁਆਰਾ ਪੰਜਾ ਸਾਹਿਬ (ਪਾਕਿਸਤਾਨ) ਤੋਂ ਪੰਜੀਕਰਨ ਕੀਤਾ ਗਿਆ ਸੀ। ਉਸ ਤੋਂ ਬਾਅਦ ਉਸੇ ਦਿਨ ਅਮਰੀਕਾ ਦੇ ਸਟਾਕਟਨ, ਕੈਲੀਫ਼ੋਰਨਿਆ ਵਿੱਚ ਅਤੇ ਫ਼ਿਰ ਬ੍ਰਿਟਿਸ਼ ਕੋਲੰਬੀਆਂ ਦੇ ਸਰੀ ਵਿੱਚ 20 ਅਪ੍ਰੈਲ, 2019 ਨੂੰ ਕੈਨੇਡਾ ਵਿੱਚ ਪੰਜੀਕਰਨ ਕਰਵਾਇਆ ਗਿਆ ਸੀ। ਬਾਅਦ ਵਿੱਚ ਹਾਂਗਕਾਂਗ, ਨਿਊਯਾਰਕ ਅਤੇ ਨਿਊਜਰਸੀ ਵਰਗੀਆਂ ਥਾਵਾਂ ਉੱਤੇ ਆਨਲਾਇਨ ਪੰਜੀਕਰਨ ਦੀ ਕੋਸ਼ਿਸ਼ ਜਾਰੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.