ਕੋਟਾ : ਸ਼ਹਿਰ ਦੀ ਜ਼ਿਲ੍ਹਾ ਅਦਾਲਤ ਵਿੱਚ ਸਜ਼ਾ ਸੁਣਦੇ ਹੀ ਮੁਲਜ਼ਮ ਵੱਲੋਂ ਜ਼ਹਿਰ ਖਾ ਕੇ ਜਾਨ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਹਿਰ ਪੀਣ ਵਾਲੇ ਮੁਲਜ਼ਮ ਦੀ ਇਲਾਜ ਦੌਰਾਨ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਕੋਟਾ ਦੇ ਭਿਵਾਰੀ ਥਾਣਾ ਖੇਤਰ ਦੇ ਪਿੰਡ ਡਬਰੀ ਨਿਵਾਸੀ 22 ਸਾਲ ਦੇ ਨੌਜਵਾਨ ਗੋਵਿੰਦ ਨਾਇਕ 'ਤੇ ਛੇੜਛਾੜ ਦਾ ਦੋਸ਼ ਲਗਾਇਆ ਗਿਆ ਸੀ। ਪਾਸਕੋ ਐਕਟ ਦੇ ਤਹਿਤ ਇਹ ਮੁਕੱਦਮਾ ਜ਼ਿਲ੍ਹਾ ਅਦਾਲਤ ਨੰਬਰ 3 ਵਿੱਚ ਚੱਲ ਰਿਹਾ ਸੀ। ਇਸ ਸੁਣਵਾਈ ਤੋਂ ਪਹਿਲਾਂ ਗੋਵਿੰਦ ਜ਼ਮਾਨਤ ਤੇ ਸੀ ਅਤੇ ਸੋਮਵਾਰ ਨੂੰ ਉਸ ਨੂੰ ਅਦਾਲਤ ਵਿੱਚ ਸੁਣਵਾਈ ਦੇ ਦੌਰਾਨ ਲਿਆਂਦਾ ਗਿਆ। ਜਿਵੇਂ ਹੀ ਜ਼ਿਲ੍ਹਾ ਅਦਾਲਤ ਵੱਲੋਂ ਉਸ ਨੂੰ ਛੇੜਛਾੜ ਦੇ ਮਾਮਲੇ ਵਿੱਚ 3 ਸਾਲ ਦੀ ਸਜ਼ਾ ਸੁਣਾਈ ਗਈ।
ਸਜ਼ਾ ਸੁਣਦੇ ਹੀ ਉਸ ਨੇ ਪਹਿਲਾਂ ਤੋਂ ਨਾਲ ਲਿਆਂਦੀ ਬੋਤਲ ਤੋਂ ਜ਼ਹਿਰ ਪੀ ਲਿਆ ਅਤੇ ਕਟਘਰੇ ਵਿੱਚ ਹੀ ਬੈਠ ਗਿਆ। ਕੁਝ ਦੇਰ ਬਾਅਦ ਜਦ ਹੋਰ ਮੁਲਜ਼ਮਾਂ ਨੂੰ ਪੇਸ਼ ਕੀਤਾ ਗਿਆ ਤਾਂ ਇੱਕ ਪੁਲਿਸ ਗਾਰਡ ਨੂੰ ਪਤਾ ਲਗਾ ਕਿ ਗੋਵਿੰਦ ਨੇ ਜ਼ਹਿਰ ਪੀ ਲਿਆ ਹੈ।
ਇਸ ਦੇ ਤੁਰੰਤ ਬਾਅਦ ਉਸ ਨੂੰ ਇਲਾਜ ਲਈ ਐਮ.ਬੀ.ਐਸ ਹਸਪਤਾਲ ਲਿਜਾਇਆ ਗਿਆ। ਇਥੇ ਉਸ ਨੂੰ ਜ਼ੇਰੇ ਇਲਾਜ ਰੱਖਿਆ ਗਿਆ ਅਤੇ ਰਾਤ ਦੇ ਸਮੇਂ ਗੋਵਿੰਦ ਦੀ ਮੌਤ ਹੋ ਗਈ। ਪੁਲਿਸ ਵੱਲੋਂ ਇਸ ਮਾਮਲੇ ਦੀ ਅਗਲੀ ਕਾਰਵਾਈ ਜਾਰੀ ਹੈ।