ETV Bharat / bharat

ਪੀਐਮ ਮੋਦੀ ਬੁੱਧ ਪੂਰਨਿਮਾ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਸਵੇਰੇ 8:05 ਵਜੇ ਕਰਨਗੇ ਸੰਬੋਧਨ

ਇਸ ਸਾਲ ਸਮਾਜਿਕ ਦੂਰੀ ਦੇ ਮੱਦੇਨਜ਼ਰ, ਬੁੱਧ ਪੂਰਨਿਮਾ ਸਮਾਰੋਹ ਵਰਚੁਅਲ ਤਰੀਕੇ ਨਾਲ ਮਨਾਇਆ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਸਵੇਰੇ ਬੁੱਧ ਪੂਰਨਿਮਾ ਸਮਾਰੋਹ ਵਿੱਚ ਸ਼ਾਮਲ ਹੋਣਗੇ ਅਤੇ ਆਪਣਾ ਮੁੱਖ ਭਾਸ਼ਣ ਦੇਣਗੇ।

Buddha Purnima celebrations
ਪੀਐਮ ਮੋਦੀ
author img

By

Published : May 7, 2020, 7:53 AM IST

Updated : May 7, 2020, 9:13 AM IST

ਨਵੀਂ ਦਿੱਲੀ: ਇਸ ਸਾਲ ਕੋਵਿਡ -19 ਦੇ ਮੱਦੇਨਜ਼ਰ ਸਮਾਜਿਕ ਦੂਰੀ ਨੂੰ ਧਿਆਨ ਵਿੱਚ ਰੱਖਦੇ ਹੋਏ, ਬੁੱਧ ਪੂਰਨਿਮਾ ਸਮਾਗਮ ਵਰਚੂਅਲ ਤਰੀਕੇ ਨਾਲ ਕਰਵਾਇਆ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਸਵੇਰੇ ਬੁੱਧ ਪੂਰਨਿਮਾ ਸਮਾਰੋਹ ਵਿੱਚ ਸ਼ਾਮਲ ਹੋਣਗੇ ਅਤੇ ਸੰਬੋਧਨ ਕਰਨਗੇ। ਇਹ ਸਮਾਗਮ ਕੋਵਿਡ -19 ਦੇ ਪੀੜਤਾਂ ਅਤੇ ਫਰੰਟ ਲਾਈਨ ਯੋਧਿਆਂ, ਜਿਵੇਂ ਕਿ ਮੈਡੀਕਲ ਸਟਾਫ, ਡਾਕਟਰਾਂ ਅਤੇ ਪੁਲਿਸ ਕਰਮਚਾਰੀਆਂ ਅਤੇ ਹੋਰਾਂ ਦੇ ਸਨਮਾਨ ਲਈ ਕਰਵਾਇਆ ਜਾ ਰਿਹਾ ਹੈ।

ਸਭਿਆਚਾਰ ਮੰਤਰਾਲਾ, ਇੱਕ ਵਿਸ਼ਵਵਿਆਪੀ ਅੰਬ੍ਰੇਲਾ ਸੰਗਠਨ ਅੰਤਰਰਾਸ਼ਟਰੀ ਬੁੱਧੀਸਟ ਕੰਨਫੇਡਰੇਸ਼ਨ (ਆਈਬੀਸੀ) ਨਾਲ ਮਿਲ ਕੇ ਵਰਚੁਅਲ ਪ੍ਰਾਰਥਨਾ ਸਭਾ ਕਰਵਾ ਰਿਹਾ ਹੈ ਜਿਸ ਵਿਚ ਦੁਨੀਆ ਭਰ ਦੇ ਸਾਰੇ ਬੋਧੀ ਸੰਗਠਨਾਂ ਦੇ ਪ੍ਰਮੁੱਖ ਹਿੱਸਾ ਲੈਣਗੇ।

ਇਸ ਮੌਕੇ ਹੋਣ ਵਾਲੀ ਪ੍ਰਾਰਥਨਾ ਦੀ ਰਸਮ ਦਾ ਸਿੱਧਾ ਪ੍ਰਸਾਰਣ ਬੁੱਧ ਧਰਮ ਨਾਲ ਜੁੜੇ ਸਾਰੇ ਪ੍ਰਮੁੱਖ ਸਥਾਨਾਂ ਤੋਂ ਹੋਵੇਗਾ। ਇਨ੍ਹਾਂ ਥਾਵਾਂ ਵਿੱਚ ਨੇਪਾਲ ਵਿੱਚ ਲੁੰਬਿਨੀ ਗਾਰਡਨ, ਬੋਧਗਯਾ ਵਿੱਚ ਮਹਾਬੋਧੀ ਮੰਦਿਰ, ਸਾਰਨਾਥ ਵਿੱਚ ਮੂਲਗੰਧਾ ਕੁਟੀ ਵਿਹਾਰ, ਕੁਸ਼ੀਨਗਰ ਵਿੱਚ ਪਰਿਨੀਰਵਨ ਸਤੂਪ, ਸ੍ਰੀਲੰਕਾ ਵਿੱਚ ਪਵਿੱਤਰ ਅਤੇ ਇਤਿਹਾਸਕ ਅਨੁਰਾਧਪੁਰਾ ਸਤੂਪ ਅਤੇ ਹੋਰ ਪ੍ਰਸਿੱਧ ਬੁੱਧ ਸਥਾਨ ਸ਼ਾਮਲ ਹਨ।

ਵਰਚੁਅਲ ਪ੍ਰੋਗਰਾਮ ਸਵੇਰੇ 6.30 ਵਜੇ ਸ਼ੁਰੂ ਹੋਵੇਗਾ ਅਤੇ ਸ਼ਾਮ 7.45 ਤੱਕ ਚੱਲੇਗਾ। ਪ੍ਰਧਾਨ ਮੰਤਰੀ ਮੋਦੀ ਸਵੇਰੇ 8.05 ਵਜੇ 10 ਮਿੰਟ ਸੰਬੋਧਨ ਕਰਨਗੇ। ਇਸ ਤੋਂ ਪਹਿਲਾਂ, ਸਭਿਆਚਾਰ ਅਤੇ ਸੈਰ ਸਪਾਟਾ ਮੰਤਰੀ ਪ੍ਰਹਿਲਾਦ ਪਟੇਲ ਅਤੇ ਘੱਟ ਗਿਣਤੀ ਮਾਮਲਿਆਂ ਦੇ ਰਾਜ ਮੰਤਰੀ ਕਿਰਨ ਰਿਜੀਜੂ ਇਸ ਵਿੱਚ ਭਾਗ ਲੈਣਗੇ।

ਬੁੱਧ ਪੂਰਨਿਮਾ ਨੂੰ ਬੇਸ਼ੱਕ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ, ਪਰ ਇਸ ਵਾਰ ਜਦੋਂ ਸਾਰੀ ਦੁਨੀਆਂ ਘਾਤਕ ਮਹਾਂਮਾਰੀ ਦੇ ਕਾਰਨ ਘਰਾਂ ਵਿੱਚ ਬੰਦ ਹੈ ਅਤੇ ਘਰ ਤੋਂ ਕੰਮ ਕਰਨ ਲਈ ਮਜਬੂਰ ਹੈ, ਤਾਂ ਅਜਿਹੇ ਵਿੱਚ ਇਸ ਪਵਿੱਤਰ ਸਮਾਗਮ ਦਾ ਪ੍ਰਬੰਧ ਸਮਾਜਿਕ ਦੂਰੀ ਦੇ ਨਿਯਮਾਂ ਨੂੰ ਧਿਆਨ ਵਿੱਚ ਰੱਖਦਿਆਂ ਕੀਤਾ ਗਿਆ ਹੈ।

ਇਹ ਵੀ ਪੜ੍ਹੋ:ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਕੀਤੀ ਗਈ ਦੀਪਮਾਲਾ

Last Updated : May 7, 2020, 9:13 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.