ਨਵੀਂ ਦਿੱਲੀ: ਬੀਐਸਐਫ ਦੇ ਜਵਾਨ ਕੋਰੋਨਾ ਆਇਰਸ ਦੇ ਸ਼ਿਕਾਰ ਹੋ ਗਏ ਹਨ, ਜਿਨ੍ਹਾਂ ਦੀ ਗਿਣਤੀ ਵਧ ਕੇ 67 ਹੋ ਗਈ ਹੈ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ ਮਾਮਲੇ ਦਿੱਲੀ ਅਤੇ ਤ੍ਰਿਪੁਰਾ ਦੇ ਸਰਹੱਦੀ ਇਲਾਕਿਆਂ ਦੀ ਬਟਾਲੀਅਨ 'ਚੋਂ ਆਏ ਹਨ।
ਤ੍ਰਿਪੁਰਾ ਦੇ ਇੱਕ ਫੋਰਸ ਕੈਂਪ ਵਿੱਚੋਂ ਤਾਜ਼ਾ ਕੋਰੋਨਾ ਪੌਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਸਰਹੱਦੀ ਸੁਰੱਖਿਆ ਬਲ (ਬੀਐਸਐਫ) ਦੇ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਵਿੱਚ ਇੱਕ ਸੰਕਰਮਿਤ ਜਵਾਨ ਨਾਲ 10 ਜਵਾਨਾਂ ਅਤੇ 3 ਪਰਿਵਾਰਕ ਮੈਂਬਰ (ਪਤਨੀ ਅਤੇ ਦੋ ਬੱਚੇ) ਪ੍ਰਭਾਵਿਤ ਹੋਏ ਹਨ।
ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਸਰਹੱਦੀ ਰਾਜ ਤ੍ਰਿਪੁਰਾ ਵਿੱਚ ਕੁੱਲ ਕੋਰੋਨਾ ਪੌਜ਼ੀਟਿਵ ਮਾਮਲਿਆਂ ਦੀ ਗਿਣਤੀ 24 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਭਾਰਤ ਦੀ ਰਾਜਧਾਨੀ ਵਿੱਚ 41 ਮਾਮਲੇ ਸਾਹਮਣੇ ਆਏ ਹਨ ਅਤੇ ਕੋਲਕਾਤਾ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ: ਕੋਵਿਡ-19: ਦੁਨੀਆ ਭਰ 'ਚ ਪੀੜਤਾਂ ਦੀ ਗਿਣਤੀ 35 ਲੱਖ 80 ਹਜ਼ਾਰ, ਢਾਈ ਲੱਖ ਤੋਂ ਵੱਧ ਮੌਤਾਂ
ਇਸ ਘਟਨਾ ਤੋਂ ਬਾਅਦ ਬੀਐਸਐਫ ਦੇ ਮੁੱਖ ਦਫ਼ਤਰ ਦੀਆਂ 2 ਮੰਜ਼ਿਲਾਂ ਨੂੰ ਸੋਮਵਾਰ ਨੂੰ ਸੀਲ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਬੁਲਾਰੇ ਨੇ ਦੱਸਿਆ ਕਿ ਇੱਕ ਜਵਾਨ ਜੋ ਕਿ ਛੁੱਟੀ 'ਤੇ ਸੀ, ਉਹ ਵੀ ਕੋਰੋਨਾ ਪੌਜ਼ੀਟਿਨ ਪਾਇਆ ਗਿਆ ਹੈ।