ETV Bharat / bharat

ਕੋਰੋਨ ਵਾਇਰਸ ਤੁਹਾਡੇ ਦਿਲ, ਦਿਮਾਗ ਅਤੇ ਗੁਰਦਿਆਂ 'ਤੇ ਵੀ ਕਰਦਾ ਹੈ ਹਮਲਾ - essay on Covid-19

ਕੋੋਰੋਨਾ ਵਾਇਰਸ ਸਾਹ ਪ੍ਰਣਾਲੀ ਦੇ ਇਲਾਵਾ, ਮਨੁੱਖੀ ਸਰੀਰ ਦੇ ਕਈ ਹੋਰ ਅੰਗਾਂ ਜਿਵੇਂ ਕਿ ਅੱਖਾਂ, ਦਿਲ, ਜਿਗਰ, ਦਿਮਾਗ ਅਤੇ ਗੁਰਦਿਆਂ ਆਦਿ ਨੂੰ ਵੀ ਪ੍ਰਭਾਵਤ ਕਰਦਾ ਹੈ। । ਲੰਡਨ ਦੇ ਕਿੰਗਜ਼ ਕਾਲਜ ਹਸਪਤਾਲ ਦੇ ਪ੍ਰੋਫੈਸਰ ‘ਅਜੈ ਸ਼ਾਹ’ ਦਾ ਕਹਿਣਾ ਹੈ ਕਿ ਕੋਰੋਨਾ ਦੀ ਮਾਰ ਪਹਿਲਾਂ ਤੋਂ ਲਾਏ ਜਾ ਰਹੇ ਅਨੁਮਾਨਾਂ ਤੋਂ ਕੀਤੇ ਵਧੇਰੇ ਹੈ।

ਫ਼ੋਟੋ
ਫ਼ੋਟੋ
author img

By

Published : May 2, 2020, 6:24 PM IST

ਨੋਵਲ ਕੋਰੋਨਾ ਵਾਇਰਸ ਦੁਨੀਆ ਭਰ ਵਿੱਚ ਲੱਖਾਂ ਦੀ ਗਿਣਤੀ ਵਿੱਚ ਜਾਨਾਂ ਦਾ ਖੌਅ ਬਣ ਰਿਹਾ ਹੈ। ਅਸੀਂ ਹੁਣ ਤੱਕ ਇਹ ਮੰਨਦੇ ਆ ਰਹੇ ਹਾਂ ਕਿ ਇਹ ਵਾਇਰਸ ਸਿਰਫ ਮਨੁੱਖੀ ਸਾਹ ਪ੍ਰਣਾਲੀ ’ਤੇ ਹੀ ਹਮਲਾ ਕਰਦਾ ਹੈ। ਪਰ ਹੈਰਾਨਜਨਕ ਗੱਲ ਇਹ ਹੈ ਕਿ ਇਹ ਨਾਮੁਰਾਦ ਵਾਇਰਸ ਸਾਹ ਪ੍ਰਣਾਲੀ ਦੇ ਇਲਾਵਾ, ਮਨੁੱਖੀ ਸਰੀਰ ਦੇ ਕਈ ਹੋਰ ਅੰਗਾਂ ਜਿਵੇਂ ਕਿ ਅੱਖਾਂ, ਦਿਲ, ਜਿਗਰ, ਦਿਮਾਗ ਅਤੇ ਗੁਰਦਿਆਂ ਆਦਿ ਨੂੰ ਵੀ ਸ਼ਦੀਦ ਰੂਪ ਵਿੱਚ ਪ੍ਰਭਾਵਤ ਕਰਦਾ ਹੈ। ਲੰਡਨ ਦੇ ਕਿੰਗਜ਼ ਕਾਲਜ ਹਸਪਤਾਲ ਦੇ ਪ੍ਰੋਫੈਸਰ ‘ਅਜੈ ਸ਼ਾਹ’ ਨੇ ਕਿਹਾ ਕਿ ਵਾਇਰਸ ਤੋਂ ਹੋਣ ਵਾਲੇ ਪ੍ਰਭਾਵਾਂ ਦੀ ਮਾਰ ਪਹਿਲਾਂ ਲਾਏ ਜਾ ਰਹੇ ਵਿਚਾਰਾਂ ਨਾਲੋਂ ਕਿਤੇ ਵੱਧ ਹੈ। ਉਹ ਆਪਣੇ ਹਸਪਤਾਲ ਵਿੱਚ ਦਾਖਲ ਕੋਰੋਨਾ ਮਰੀਜ਼ਾਂ ਦੇ ਲੱਛਣਾਂ ਦੀ ਜਾਂਚ ਕਰਨ ਤੋਂ ਬਾਅਦ ਹੀ ਇਸ ਸਿੱਟੇ ’ਤੇ ਪਹੁੰਚੇ ਹਨ। ਸੰਕਰਮਿਤ ਮਰੀਜਾਂ ਤੋਂ ਇਲਾਵਾ, ਇਹ ਵਾਇਰਸ ਜ਼ਿਆਦਾਤਰ ਠੀਕ ਹੋਏ ਮਰੀਜ਼ਾਂ ਵਿੱਚ ਵੀ ਦੁਬਾਰਾ ਵਿਕਸਤ ਹੋ ਸਕਦਾ ਹੈ। ‘ਟੈਲੀਗ੍ਰਾਫ’ ਨੇ ਕੋਵਿਡ - 19 ਬਾਰੇ ਕੁੱਝ ਤਾਜ਼ਾ ਖੋਜਾਂ ਪ੍ਰਕਾਸ਼ਤ ਕੀਤੀਆਂ ਹਨ।

ਜਿਵੇਂ ਕਿ ਇਹ ਸਥਾਪਤ ਹੀ ਹੋ ਚੁੱਕਿਆ ਹੈ ਕਿ ਕੋਰੋਨਾਵਾਇਰਸ ਦੇ ਜੀਵਾਣੂਆਂ ਨੂੰ ਆਕਰਸ਼ਿਤ ਕਰਨ ਦੀ ਬਹੁਤ ਜ਼ਿਆਦਾ ਸੰਭਾਵਨਾ ਨੱਕ ਦੇ ਸੈੱਲਾਂ ਚ ਹੁੰਦੀ ਹੈ। ਸ਼ੁਰੂ ਵਿੱਚ, ਇਹ ਵਾਇਰਸ ਨਾਸਾਂ ਦੇ ਅੰਦਰ ਰਹਿੰਦਾ ਹੈ। ਇਸ ਸਮੇਂ ਦੌਰਾਨ, ਮਰੀਜ਼ ਦੀ ਸੁੰਘਨ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ ਅਤੇ ਗੰਧ ਦੀ ਬੋਧ ਇੰਦਰੀ ਨੂੰ ਗੁਆ ਸਕਣ ਦੇ ਆਸਾਰ ਵੀ ਹੁੰਦੇ ਹਨ। ਫਿਰ ਇਹ ਵਾਇਰਸ ਹੌਲੀ-ਹੌਲੀ ਨੱਕ ਦੇ ਛੇਦ ਰਾਹੀਂ ਗਲੇ ਵਿੱਚ ਲੰਘ ਜਾਂਦਾ ਹੈ। ਏ.ਸੀ.ਈ.2 ਰਿਸੈਪਟਰਜ਼ ਜਿਸ ਨਾਲ ਕੋਰੋਨਾਵਾਇਰਸ ਜੁੜਦਾ ਹੈ; ਗਲ਼ੇ ਦੀ ਲੇਸਦਾਰ ਝਿੱਲੀ ਵਿੱਚ ਬਹੁਤੇ ਪਾਇਆ ਜਾਂਦਾ ਹੈ। ਜਦੋਂ ਇਸ ਦੀ ਸਤਹ 'ਤੇ ਪ੍ਰੋਟੀਨ ਸਪਾਈਕਸ, ਹੋਸਟ ਦੇ ਰੀਸੈਪਟਰ ਸੈੱਲਾਂ ਨਾਲ ਜੁੜਦੇ ਹਨ, ਤਾਂ ਵਾਇਰਸ ਆਪਣੇ ਆਪ ਨੂੰ ਤੀਬਰ ਗਤੀ ਦੇ ਨਾਲ ਦੁਹਰਾਉਣਾ ਸ਼ੁਰੂ ਕਰ ਦਿੰਦਾ ਹੈ। ਹੋ ਸਕਦਾ ਹੈ ਕਿ ਮਰੀਜ਼ ਇਸ ਮਿਆਦ ਦੌਰਾਨ ਕੋਈ ਲੱਛਣ ਪ੍ਰਦਰਸ਼ਤ ਨਾ ਕਰੇ, ਪਰ ਉਹ ਇਸ ਸਟੇਜ ਵਿੱਚ ਵੀ ਦੂਜਿਆਂ ਵਿੱਚ ਇਸ ਵਾਇਰਸ ਨੂੰ ਫੈਲਾ ਸਕਣ ਦੇ ਕਾਬਿਲ ਹੁੰਦਾ ਹੈ। ਵਾਇਰਸ ਦੇ, ਗਲੇ ਵਿੱਚ ਦਾਖਲ ਹੋਣ ’ਤੇ ਜੇ ਸਾਡੀ ਰੋਗ ਪ੍ਰਤੀਰੋਧੀ ਪ੍ਰਣਾਲੀ ਬਣਦੀ ਤੇ ਢੁਕਵੀਂ ਪ੍ਰਤੀਕਿਰਿਆ ਕਰਨ ਵਿੱਚ ਅਸਫਲ ਰਹਿੰਦੀ ਹੈ, ਤਾਂ ਇਹ ਸਾਡੇ ਫੇਫੜਿਆਂ ਤੱਕ ਪਹੰਚ ਜਾਂਦਾ ਹੈ।

ਸਾਹ ਪ੍ਰਣਾਲੀ ਤੋਂ ਹੇਠਾਂ ਜਾਂਦੇ ਹੀ ਇਸ ਵਾਇਰਸ ਦਾ ਪ੍ਰਭਾਵ ਦਿਖਣਾ ਸ਼ੁਰੂ ਹੁੰਦਾ ਹੈ। ਵਾਇਰਲ ਪ੍ਰੋਟੀਨ ਏ.ਸੀ.ਈ.2 ਰੀਸੈਪਟਰਾਂ ਦੁਆਰਾ ਫੇਫੜਿਆਂ ਦੇ ਸੈੱਲਾਂ ਵਿੱਚ ਦਾਖਲ ਹੁੰਦੇ ਹਨ। ਇਸ ਦੇ ਕਾਰਨ ਫੇਫੜਿਆਂ ਵਿੱਚ ਸੋਜ ਆ ਜਾਂਦੀ ਹੈ, ਜਿਸ ਨਾਲ ਮਰੀਜ ਲਈ ਸਾਹ ਲੈਣਾ ਮੁਸ਼ਕਲ ਹੋ ਜਾਂਦਾ ਹੈ। ਇਸ ਨਾਲ ‘ਨਮੋਨਾਈਟਸ’ ਨਾਂ ਦੀ ਸਥਿਤੀ ਵਿਕਸਤ ਹੁੰਦੀ ਹੈ। ਸਾਹ ਦੀਆਂ ਮਾਸਪੇਸ਼ੀਆਂ ਫੁੱਲ ਜਾਂਦੀਆਂ ਹਨ ਅਤੇ ਉਸੇ ਸਮੇਂ, ਇੱਕ ਤਰਲ ਪਦਾਰਥ ਫੇਫੜਿਆਂ ਵਿੱਚ ਇਕੱਤਰ ਹੋ ਜਾਂਦਾ ਹੈ। ਕੁੱਝ ਮਰੀਜ਼ਾਂ ਨੂੰ ਅਕਿਯੂਟ ਰੈਸਪੀਰੇਟਰੀ ਡਿਸਟਰੈਸ ਸਿੰਡਰੋਮ (ਏ.ਆਰ.ਡੀ.ਐਸ.) ਦਾ ਸਾਹਮਣਾ ਕਰਨਾ ਪੈਂਦਾ ਹੈ। ਅਕਸਰ ਖੂਨ ਵਿੱਚ ਆਕਸੀਜਨ ਦੀ ਖਤਰਨਾਕ ਪੱਧਰ ਤੱਕ ਦੀ ਘਾਟ ਹੋ ਜਾਂਦੀ ਹੈ। ਇਸ ਪੜਾਅ ’ਤੇ, ਮਰੀਜ਼ ਨੂੰ ਵੈਂਟੀਲੇਟਰ ਦੀ ਸਹਾਇਤਾ ਮੁਹੱਈਆ ਕਰਵਾਉਣ ਦੀ ਜ਼ਰੂਰਤ ਪੈਦਾ ਹੋ ਜਾਂਦੀ ਹੈ। ਪਰ ਇਸ ਸਟੇਜ਼ ’ਤੇ ਵੀ ਵਿਸ਼ਾਣੂ ਦੇ ਫੈਲਾਅ ਨੂੰ ਰੋਕਿਆ ਨਹੀਂ ਜਾ ਸਕਦਾ। ਅਸੀਂ ਸਿਰਫ ਆਪਣੇ ਪ੍ਰਤੀਰੋਧੀ ਪ੍ਰਣਾਲੀ ਦੁਆਰਾ ਵਾਇਰਸ ਨਾਲ ਲੜਨ ਦੀ ਉਡੀਕ ਤੇ ਉਮੀਦ ਕਰ ਸਕਦੇ ਹਾਂ, ਜਦੋਂ ਕਿ ਵੈਂਟੀਲੇਟਰ ਮਰੀਜ ਨੂੰ ਕਰਿਤ੍ਰਮ (ਮਕੈਨੀਕਲ) ਸਾਹ ਦੇਣਾ ਜਾਰੀ ਰੱਖਦਾ ਹੈ। ਵਿਗਿਆਨੀਆਂ ਨੇ ਇਸ ਪੜਾਅ ’ਤੇ ਅਤਿਅੰਤ ਪ੍ਰਤੀਕਿਰਿਆਸ਼ੀਲ ਪ੍ਰਤੀਰੋਧੀ ਪ੍ਰਣਾਲੀ ਦੇ ਮੌਜੂਦ ਹੋਣ ਦਾ ਦਾਅਵਾ ਕੀਤਾ ਹੈ, ਜਿਸ ਵਿੱਚ ਇਮਿਯੂਨੋਗਲੋਬੂਲਿਨ ਮੇਜ਼ਬਾਨ ਸੈੱਲਾਂ ’ਤੇ ਹਮਲਾ ਕਰਦੇ ਹਨ। ਇਸ ਪੜਾਅ ’ਤੇ ਪਹੁੰਚ ਮਰੀਜ਼ ਦਾ ਸਾਰਾ ਸਰੀਰ ਸੁੱਜ ਜਾਂਦਾ ਹੈ ਅਤੇ ਦਿਲ ਦੀ ਧੜਕਣ ਬੇਹੱਦ ਤੇਜ਼ ਹੋ ਜਾਂਦੀ ਹੈ। ਖੂਨ ਦੀਆਂ ਨਸਾਂ ਵਿੱਚ ਸੋਜਸ਼ ਹੋ ਜਾਂਦੀ ਹੈ। ਲਗਭਗ 20 ਪ੍ਰਤੀਸ਼ਤ ਮਰੀਜ਼ਾਂ ਵਿੱਚ ਪੇਸ਼ਾਬ ਸਬੰਧੀ ਸਮੱਸਿਆਵਾਂ ਵੀ ਵੇਖਣ ਨੂੰ ਮਿਲਦੀਆਂ ਹਨ। ਪ੍ਰਤੀਕਿਰਿਆਸ਼ੀਲ ਸਾਈਟੋਕਿਨ ਵੀ ਦਿਲ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਹੀ ਕਾਰਨ ਹੈ ਕਿ ਵੱਖ-ਵੱਖ ਅੰਗਾਂ ਦੇ ਇੱਕ ਤੋਂ ਬਾਅਦ ਇੱਕ ਫ਼ੇਲ ਹੋਣ ਦੇ ਕਾਰਨ ਮਰੀਜ਼ਾਂ ਦੀ ਆਈ.ਸੀ.ਯੂ. ਵਿੱਚ ਮੌਤ ਹੋ ਜਾਂਦੀ ਹੈ।

ਦਿਲ ਅਤੇ ਖੂਨ ਦੀਆਂ ਨਾੜੀਆਂ 'ਤੇ ਐੰਨ.ਸੀ.ਓ.ਵੀ. ਵਾਇਰਸ ਦੇ ਪ੍ਰਭਾਵਾਂ ਦਾ ਅਧਿਐਨ ਕਰਨਾ ਅਜੇ ਬਾਕੀ ਹੈ। ਇਹ ਖੂਨ ਦੀਆਂ ਨਾੜੀਆਂ 'ਤੇ ਹਮਲਾ ਕਰਕੇ ਉਨ੍ਹਾਂ ਵਿੱਚ ਸੋਜਿਸ਼ ਪੈਦਾ ਕਰਦਾ ਹੈ, ਜਿਸ ਦੇ ਕਾਰਨ ਦਿਲ ਦੇ ਉੱਤੇ ਮਾੜਾ ਪ੍ਰਭਾਵ ਪੈਂਦਾ ਹੈ। ‘ਜੇ.ਏ.ਐਮ.ਏ. (JAMA)’ ਕਾਰਡਿਓਲੋਜੀ ਜਰਨਲ ਦੇ ਅਨੁਸਾਰ, ਵੁਹਾਨ ਵਿੱਚ 416 ਕੋਰੋਨਾ ਮਰੀਜ਼ਾਂ ਬਾਰੇ ਇੱਕ ਅਧਿਐਨ ਤੋਂ ਪਤਾ ਚੱਲਿਆ ਕਿ ਉਨ੍ਹਾਂ ਵਿੱਚੋਂ 20 ਪ੍ਰਤੀਸ਼ਤ ਦੀ ਮੌਤ ਦਿਲ ਦੇ ਫ਼ੇਲ ਹੋਣ ਦੇ ਕਾਰਨ ਹੋਈ ਸੀ। ਡਾਕਟਰਾਂ ਦਾ ਕਹਿਣਾ ਹੈ ਕਿ ਗੰਭੀਰ ਲੱਛਣਾਂ ਵਾਲੇ ਰੋਗੀਆਂ ਵਿੱਚ ਵਿਸ਼ੇਸ਼ ਤੌਰ 'ਤੇ ਵੈਸਕਿਉਲਾਇਟਿਸ ਪਾਈ ਜਾਂਦੀ ਹੈ। ਇਸ ਲਈ, ਕੋਵੀਡ - 19 ਸ਼ੂਗਰ ਅਤੇ ਦਿਲ ਦੀ ਬਿਮਾਰੀ ਵਾਲੇ ਮਰੀਜ਼ਾਂ ਲਈ ਇੱਕ ਬੇਹਦ ਘਾਤਕ ਰੋਗ ਹੈ। ਡਾਕਟਰਾਂ ਨੂੰ ਇਸ ਗੱਲ ਦਾ ਪਤਾ ਲੱਗਾ ਹੈ ਕਿ ਗੰਭੀਰ ਵਾਇਰਲ ਲੋਡ ਵਾਲੇ ਮਰੀਜ਼ਾਂ ਵਿੱਚ ਜਿਗਰ ਦੇ ਪਾਚਕ ਐਂਜਾਇਮ ਦੀ ਪ੍ਰਤੀਸ਼ਤਤਾ ਬਹੁਤ ਘੱਟ ਜਾਂਦੀ ਹੈ। ਭਾਵ, ਕੋਰੋਨਵਾਇਰਸ ਜਿਗਰ ਦੇ ਕੰਮ ਕਰਨ ’ਤੇ ਵੀ ਗਹਿਰਾ ਦੁਸ਼ ਪ੍ਰਭਾਵ ਪਾਉਂਦਾ ਹੈ। ਇਹ ਨਿਰਧਾਰਤ ਕਰਨ ਲਈ ਖੋਜ ਕੀਤੀ ਜਾ ਰਹੀ ਹੈ ਕਿ ਕੀ ਇਹ ਦਵਾਈਆਂ ਦਾ ਨਤੀਜਾ ਹੈ ਜਾਂ ਵੱਧ ਪ੍ਰਭਾਵਸ਼ੀਲ ਰੋਗ ਪ੍ਰਤੀਰੋਧੀ ਪ੍ਰਣਾਲੀ ਦਾ? ਵੁਹਾਨ ਵਿੱਚ ਗੰਭੀਰ ਲੱਛਣਾਂ ਵਾਲੇ 85 ਕੋਰੋਨਾ ਮਰੀਜ਼ਾਂ ਦੇ ਅਧਿਐਨ ਤੋਂ ਇਹ ਸਾਹਮਣੇ ਆਇਆ ਹੈ ਕਿ 27 ਪ੍ਰਤੀਸ਼ਤ ਮਾਮਲਿਆਂ ਵਿੱਚ ਕਿਡਨੀ ਫੇਲ੍ਹ ਹੋ ਗਈ ਸੀ। ਡਾਕਟਰਾਂ ਨੂੰ ਅਜੇ ਤੱਕ ਇਸ ਗੱਲ ਦਾ ਸਹੀ ਢੰਗ ਨਾਲ ਪਤਾ ਨਹੀਂ ਚੱਲਿਆ ਹੈ ਕਿ ਕੀ ਇਹ ਗੁਰਦੇ ਵਿੱਚ ਏ.ਸੀ.ਈ.2 ਦੇ ਬਹੁਤ ਜ਼ਿਆਦਾ ਸੰਵੇਦਕ ਹੋਣ ਕਾਰਨ ਸੀ ਜਾਂ ਸ਼ਰੀਰ ਦਾ ਬਲੱਡ ਪ੍ਰੈਸ਼ਰ ਘਟਣ ਦੇ ਪ੍ਰਤੀਕਰਮ ਕਾਰਨ। ਜਪਾਨ ਵਿੱਚ ਇੱਕ ਮਰੀਜ਼ ਵਿੱਚ ਮੈਨਿੰਜਾਈਟਿਸ ਦੇ ਲੱਛਣ ਵੀ ਪਾਏ ਗਏ। ਡਾਕਟਰਾਂ ਨੇ ਉਸ ਦੇ ਦਿਮਾਗੀ ਤਰਲ ਵਿੱਚ ਵਾਇਰਸ ਦੇ ਨਿਸ਼ਾਨ ਪਾਏ। ਇਹ ਵੀ ਸ਼ੱਕ ਹੈ ਕਿ ਨੋਵਲ ਕੋਰੋਨਾ ਵਾਇਰਸ, ਕੇਂਦਰੀ ਨਸ ਪ੍ਰਣਾਲੀ ਵਿੱਚ ਦਾਖਲ ਹੋ ਸਕਦਾ ਹੈ। ਕੋਰੋਨਾ ਵਾਇਰਸ ਦੇ ਮਰੀਜ਼ਾਂ ਵਿੱਚ ਮਿਰਗੀ ਅਤੇ ਸਿਰ ਦਰਦ ਵਰਗੇ ਲੱਛਣ ਵੀ ਆਮ ਹਨ।

ਮਰੀਜ਼ਾਂ ਦੇ ਨਿਰੀਖਣ ਤੋਂ, ਬਹੁਤ ਸਾਰੇ ਮਰੀਜ਼ ਦਾਖਲ ਹੋਣ ਤੋਂ ਪਹਿਲਾਂ ਹੀ ਡੌਰ – ਭੌਰ ਹੋਏ ਹੁੰਦੇ ਹਨ ਜਾਂ ਫ਼ਿਰ ਹਸਪਤਾਲ ਦਾਖਲ ਹੋਣ ਤੋਂ ਥੋੜੀ ਦੇਰ ਬਾਅਦ ਹੀ ਡੌਰ – ਭੌਰ ਹੋ ਜਾਂਦੇ ਹਨ, ਜੋ ਕਿ ਦਰਅਸਲ ਇੱਕ ਸੰਕੇਤ ਹੈ ਕਿ ਮਰੀਜ ਦੇ ਦਿਮਾਗ ਵਿੱਚ ਕੁਝ ਨਾ ਕੁਝ ਗੜਬੜ ਹੋ ਰਹੀ ਹੁੰਦੀ ਹੈ। ਔਕਸਫੋਰਡ ਯੂਨੀਵਰਸਿਟੀ ਦੇ ਇੰਟੈਂਸਿਵ ਕੇਅਰ ਮੈਡੀਸਨ ਦੇ ਪ੍ਰੋਫੈਸਰ ਡਾ. ਡੰਕਨ ਯੰਗ ਦਾ ਕਹਿਣਾ ਹੈ ਕਿ – ਇਹ ਵਾਇਰਸ ਸਿੱਧੇ ਦਿਮਾਗ ਨੂੰ ਪ੍ਰਭਾਵਤ ਕਰਦਾ ਹੈ, ਜਾਂ ਫੇਰ ਇਹ ਇਸ ਗੱਲ ਦਾ ਕੋਈ ਸੰਕੇਤ ਹੈ ਕਿ ਆਕਸੀਜਨ ਦਾ ਪੱਧਰ ਬਹੁਤ ਘੱਟ ਹੈ, ਇਸ ਬਾਰੇ ਅਸੀਂ ਅਜੇ ਪੱਕਾ ਯਕੀਨੀ ਤੌਰ ’ਤੇ ਕੁਝ ਵੀ ਨਹੀਂ ਕਹਿ ਸਕਦੇ।

ਲੰਡਨ ਦੇ ਕਿੰਗਜ਼ ਕਾਲਜ ਹਸਪਤਾਲ ਦੇ ਸਲਾਹਕਾਰ ਕਾਰਡੀਓਲੋਜਿਸਟ, ਪ੍ਰੋਫੈਸਰ ਅਜੈ ਸ਼ਾਹ ਦਾ ਕਹਿਣਾ ਹੈ ਕਿ ਅਸੀਂ ਬਹੁਤ ਵੱਖਰੋ – ਵੱਖਰੀ ਕਿਸਮ ਦੇ ਲੱਛਣ ਮਰੀਜ਼ਾਂ ਵਿੱਚ ਦੇਖ ਰਹੇ ਹਾਂ; ਕੁੱਝ ਲੋਕਾਂ ਵਿੱਚ ਖੂਨ ਦੇ ਗੱਤਲੇ ਬਣ ਜਾਂਦੇ ਹਨ, ਜਦਕਿ ਕਈਆਂ ਨੂੰ ਦਿਲ ਦੇ ਦੌਰੇ ਪੈ ਜਾਂਦੇ ਹਨ ਜਾਂ ਉਨ੍ਹਾਂ ਦੇ ਗੁਰਦੇ ਫੇਲ੍ਹ ਹੁੰਦੇ ਹਨ। ਅਜੇ ਵੀ ਬਹੁਤ ਸਾਰੇ ਲੱਛਣ ਅਣਪਛਾਤੇ ਹਨ, ਪਰ ਖੋਜ ਦੇ ਜਿੰਨੇ ਯਤਨ ਸੰਭਵ ਹਨ, ਉਨ੍ਹਾਂ ਤਮਾਮ ਯਤਨਾਂ ਦੇ ਰਾਹੀਂ ਇਹ ਸਮਝਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੋਵਿਡ ਦੇ ਮਰੀਜ਼ਾਂ ਨਾਲ ਦਰਅਸਲ ਵਾਪਰ ਕੀ ਰਿਹਾ ਹੈ, ਜੋ ਕਿ ਆਪਣੇ ਆਪ ’ਚ ਬਹੁਤ ਹੀ ਅਦਭੁਤ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.