ਨਵੀਂ ਦਿੱਲੀ: ਪਿਛਲੇ ਸ਼ੁੱਕਰਵਾਰ ਨੂੰ ਏਅਰ ਏਸ਼ੀਆ ਇੰਡੀਆ ਦੀ ਪੁਣੇ-ਦਿੱਲੀ ਫਲਾਈਟ 'ਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇਹ ਖੁਲਾਸਾ ਹੋਇਆ ਕਿ ਕੋਰੋਨਾ ਵਾਇਰਸ ਦਾ ਇੱਕ ਸ਼ੱਕੀ ਮਰੀਜ਼ ਫਲਾਈਟ ਵਿੱਚ ਸਫ਼ਰ ਕਰ ਰਿਹਾ ਹੈ।
ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਯਾਤਰੀ ਦੀ ਖਬਰ ਮਿਲਦਿਆਂ ਹੀ ਜਹਾਜ਼ ਦੇ ਹੋਰ ਯਾਤਰੀ ਅਤੇ ਚਾਲਕ ਦਲ ਇੰਨ੍ਹੇ ਘਬਰਾ ਗਏ ਕਿ ਪਾਇਲਟ-ਇਨ-ਕਮਾਂਡ ਨੇ ਕਾੱਕਪੀਟ ਵਿੱਚ ਖਿੜਕੀ ਤੋਂ ਛਾਲ ਮਾਰਨ ਦਾ ਫੈਸਲਾ ਲਿਆ। ਦੱਸਣਯੋਗ ਹੈ ਕਿ ਇਹ ਦੂਜਾ ਰਸਤਾ ਹੈ, ਕਾਕਪਿੱਟ ਵਿੱਚ ਇੱਕ ਸਲਾਈਡਿੰਗ ਵਿੰਡੋ ਹੁੰਦੀ ਹੈ, ਜਿਸ ਨੂੰ ਐਮਰਜੈਂਸੀ ਦੇ ਵੇਲੇ ਵਰਤੋਂ 'ਚ ਲਿਆਂਦੀ ਜਾਂਦੀ ਹੈ।
ਇਹ ਘਟਨਾ 20 ਮਾਰਚ ਦੀ ਹੈ। ਘਟਨਾ ਏਅਰ ਏਸ਼ੀਆ ਇੰਡੀਆ ਦੇ ਜਹਾਜ਼ I5-732 ਦੀ ਹੈ ਜੋ ਪੁਣੇ ਤੋਂ ਦਿੱਲੀ ਆ ਰਹੀ ਸੀ। ਯਾਤਰੀਆਂ ਦੀ ਬਾਅਦ ਵਿੱਚ ਜਾਂਚ ਕੀਤੀ ਗਈ ਅਤੇ ਉਨ੍ਹਾਂ ਦੀ ਜਾਂਚ ਨਗੈਟਿਵ ਆਈ ਹੈ। ਇਸ ਸੰਬੰਧ ਵਿੱਚ, ਏਅਰ ਏਸ਼ੀਆ ਇੰਡੀਆ ਦੇ ਇੱਕ ਬੁਲਾਰੇ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।