ETV Bharat / bharat

ਮਾਹਾਰਾਸ਼ਟਰ ਚੋਣ ਸੰਕਟ- NCP ਤੇ ਕਾਂਗਰਸ ਅੱਜ ਕਰਣਗੇ ਬੈਠਕ - congress and NCP hold joint meeting

ਮਾਹਾਰਾਸ਼ਟਰ 'ਚ ਜਾਰੀ ਸਿਆਸੀ ਸੰਕਤ ਨੂੰ ਖ਼ਤਮ ਕਰਨ ਲਈ ਅੱਜ ਰਾਸ਼ਟਰਵਾਦੀ ਕਾਂਗਰਸ ਪਾਰਟੀ ਅਤੇ ਕਾਂਗਰਸ ਦੀ ਬੈਠਕ ਹੋਵੇਗੀ। ਦੋਵੇਂ ਪਾਰਟੀਆਂ ਆਪਣੀ ਵੱਖੋ ਵੱਖਰੀ ਬਾਠਕ ਕਰਨ ਤੋਂ ਬਾਅਦ ਸਾਂਝੀ ਬੈਠਕ ਵੀ ਕਰਣਗੀਆਂ।

ਫ਼ੋਟੋ
author img

By

Published : Nov 21, 2019, 10:51 AM IST

ਨਵੀਂ ਦਿੱਲੀ: ਮਾਹਾਰਾਸ਼ਟਰ 'ਚ ਜਾਰੀ ਸਿਆਸੀ ਸੰਕਤ ਨੂੰ ਖ਼ਤਮ ਕਰਨ ਲਈ ਅੱਜ ਰਾਸ਼ਟਰਵਾਦੀ ਕਾਂਗਰਸ ਪਾਰਟੀ ਅਤੇ ਕਾਂਗਰਸ ਦੀ ਬੈਠਕ ਹੋਵੇਗੀ। ਖ਼ਬਰ ਅਨੁਸਾਰ ਐਨਸੀਪੀ ਅਤੇ ਕਾਂਗਰਸ ਦੀ ਅੱਜ ਵੱਖ ਵੱਖ ਬੈਠਕ ਹੋਵੇਗੀ ਅਤੇ ਬਾਅਦ 'ਚ ਦੋਵਾਂ ਪਾਰਟੀਆਂ ਵਿਚਕਾਰ ਸਾਂਝੀ ਬੈਠਕ ਵੀ ਹੋਵੇਗੀ। ਊਮੀਦ ਜਤਾਈ ਜਾ ਰਹੀ ਹੈ ਕਿ ਦੋਵੇਂ ਪਾਰਟੀਆਂ ਜਲਦੀ ਹੀ ਸ਼ਿਵ ਸੈਨਾ ਦੇ ਨਾਲ ਗਠਬੰਧਨ 'ਤੇ ਕੋਈ ਫ਼ੈਸਲਾ ਕਰ ਸਕਦੀਆਂ ਹਨ।

ਦੂਜੇ ਪਾਸੇ ਰਾਜ 'ਚ ਨਵੀਂ ਸਰਕਾਰ ਦੇ ਗਠਨ ਨੂੰ ਲੈ ਕੇ ਕਾਂਗਰਸ ਅਤੇ ਐਨਸੀਪੀ ਸ਼ੁੱਕਰਵਾਰ ਨੂੰ ਮੁੰਬਈ 'ਚ ਸ਼ਿਵਸੈਨਾ ਨਾਲ ਮੁਲਾਕਤ ਕਰਣਗੀਆਂ। ਕਾਂਗਰਸੀ ਆਗੂ ਪ੍ਰੀਥਵੀ ਰਾਜ ਚੌਹਾਨ ਨੇ ਕਿਹਾ ਕਿ ਅਸੀਂ ਗੱਲਾਂਬਾਤਾਂ 'ਚ ਕਈ ਸਮੱਸਿਆਵਾਂ ਦਾ ਹਲ ਕੱਢ ਲਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਪਾਰਟੀ ਸ਼ਿਵਸੈਨਾ ਨਾਲ ਗਠਜੋੜ ਬਾਰੇ ਸੋਚ ਰਹੀ ਹੈ। ਚੌਹਾਨ ਨੇ ਦੱਸਿਆ ਕਿ ਦੋਵੇਂ ਪਾਰਟੀਆਂ ਪਹਿਲਾਂ ਵੱਖ ਵੱਖ ਬੈਠਕ ਕਰਣਗੀਆਂ ਅਤੇ ਬਾਅਦ 'ਚ ਦੋਵੇਂ ਸਾਂਝੀ ਬੈਠਕ ਵੀ ਕਰਣਗੇ।

ਇਹ ਵੀ ਪੜ੍ਹੋ- ਭਾਰਤ ਨੂੰ ਸੌਂਪੇ ਗਏ ਤਿੰਨ ਰਾਫੇਲ ਜਹਾਜ਼- ਸਰਕਾਰ

ਕਾਂਗਰਸ ਆਗੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ੁੱਕਰਵਾਰ ਨੂੰ ਕਾਂਗਰਸ, ਐਨਸੀਪੀ ਅਤੇ ਸ਼ਿਵਸੈਨਾ ਦੀ ਬੈਠਕ ਹੋਵੇਗੀ ਅਤੇ ਰਾਜ 'ਚ ਸਰਕਾਰ ਬਨਾਉਣ ਸੰਬੰਧੀ ਘੋਸ਼ਣਾ ਕੀਤੀ ਜਾਵੇਗੀ।

Intro:Body:

sa

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.