ETV Bharat / bharat

100 ਸਾਲਾਂ ਦੇ ਹੋਏ ਕਰਨਲ ਪ੍ਰਿਥਵੀਪਾਲ ਸਿੰਘ, ਤਿੰਨੋ ਫੌਜਾਂ ’ਚ ਦਿੱਤੀਆਂ ਆਪਣੀਆਂ ਸੇਵਾਵਾਂ

ਕਰਨਲ ਪ੍ਰਿਥਵੀਪਾਲ ਸਿੰਘ ਗਿੱਲ ਨੇ ਜੀਵਨ ਦੇ 100 ਸਾਲ ਪੂਰੇ ਕਰ ਲਏ ਹਨ। ਉਹ ਇੱਕਮਾਤਰ ਅਜਿਹੇ ਅਧਿਕਾਰੀ ਹਨ ਜਿਨ੍ਹਾਂ ਨੇ ਭਾਰਤੀ ਜਲ ਸੈਨਾ, ਹਵਾਈ ਸੈਨਾ ਅਤੇ ਥਲ ਸੈਨਾ ’ਚ ਆਪਣੀਆਂ ਸੇਵਾਵਾਂ ਦਿੱਤੀਆਂ ਹਨ।

ਤਸਵੀਰ
ਤਸਵੀਰ
author img

By

Published : Dec 11, 2020, 2:58 PM IST

ਚੰਡੀਗੜ੍ਹ: ਕਰਨਲ ਪ੍ਰਿਥਵੀਪਾਲ ਸਿੰਘ ਗਿੱਲ ਨੇ ਜੀਵਨ ਦੇ 100 ਸਾਲ ਪੂਰੇ ਕਰ ਲਏ ਹਨ। ਉਹ ਇੱਕਮਾਤਰ ਅਜਿਹੇ ਅਧਿਕਾਰੀ ਹਨ ਜਿਨ੍ਹਾਂ ਨੇ ਭਾਰਤੀ ਜਲ ਸੈਨਾ, ਹਵਾਈ ਸੈਨਾ ਅਤੇ ਥਲ ਸੈਨਾ ’ਚ ਆਪਣੀਆਂ ਸੇਵਾਵਾਂ ਦਿੱਤੀਆਂ ਹਨ। ਕਰਨਲ ਪ੍ਰਿਥਵੀ ਪਾਲ ਸਿੰਘ ਗਿੱਲ ਪਰਿਵਾਰ ਦੀ ਸਹਿਮਤੀ ਬਿਨਾਂ ਹੀ ਅੰਗਰੇਜ਼ਾਂ ਦੇ ਰਾਜ ’ਚ ਰਾਯਲ ਇੰਡੀਅਨ ਏਅਰਫ਼ੋਰਸ ’ਚ ਸ਼ਾਮਲ ਹੋ ਗਏ ਸਨ।

  • Col Prithipal Singh Gill (retd.) started as a pilot in the Royal Indian Air Force, later sailed the high seas with Indian Navy, and finally saw action as a Gunner Officer with the Indian Army in the 1965 War, finally served as an Assam Rifles Sector Commander in Manipur. https://t.co/OhHdC9pOaA

    — ANI (@ANI) December 11, 2020 " class="align-text-top noRightClick twitterSection" data=" ">

ਬਾਅਦ ’ਚ ਉਨ੍ਹਾਂ ਨੂੰ ਕਰਾਚੀ ’ਚ ਤਾਇਨਾਤ ਪਾਇਲਟ ਅਧਿਕਾਰੀ ਦੇ ਤੌਰ ’ਤੇ ਨਿਯੁਕਤ ਕੀਤਾ ਗਿਆ। ਉਹ ਹਾਵਰਡ ਏਅਰਕ੍ਰਾਫਟ ਉਡਾਉਂਦੇ ਸਨ। ਉਹ 1965 ਦੀ ਜੰਗ ’ਚ ਵੀ ਸ਼ਾਮਲ ਹੋਏ। ਲੈਫ਼ਟੀਨੈਂਟ ਜਨਰਲ ਕੇਜੇ ਸਿੰਘ ਆਪਣੇ ਟਵਿੱਟਰ ਹੈਂਡਲਰ ਰਾਹੀਂ ਗਿੱਲ ਬਾਰੇ ਇਹ ਜਾਣਕਾਰੀ ਸਾਂਝਾ ਕੀਤੀ। ਉਨ੍ਹਾਂ ਨੇ ਸ਼ੋਸ਼ਲਮੀਡੀਆ ’ਤੇ ਉਨ੍ਹਾਂ ਦੀ ਜਵਾਨੀ ਦੀ ਇੱਕ ਫ਼ੋਟੋ ਅਤੇ ਮੌਜੂਦਾ ਸਮੇਂ ਦੀ ਇੱਕ ਫ਼ੋਟੋ ਸਾਂਝਾ ਕੀਤੀ ਹੈ ਅਤੇ ਕੈਪਸ਼ਨ ਦਿੱਤਾ, "ਕਰਨਲ ਪ੍ਰਿਥਵੀਪਾਲ ਸਿੰਘ ਗਿੱਲ - 100 ਨਾਟ ਆਊਟ।"

ਕਰਨਲ ਪ੍ਰਿਥਵੀਪਾਲ ਸਿੰਘ ਗਿੱਲ ਦਾ ਬਾਅਦ ’ਚ ਭਾਰਤੀ ਜਲ ਸੈਨਾ ’ਚ ਟ੍ਰਾਂਸਫਰ ਕੀਤਾ ਗਿਆ, ਜਿੱਥੇ ਉਨ੍ਹਾਂ ਨੇ ਸਵਿਪਿੰਗ ਸ਼ਿੱਪ ਅਤੇ ਆਈਐੱਨਐੱਸ ਤੀਰ ’ਤੇ ਆਪਣੀਆਂ ਸੇਵਾਵਾਂ ਦਿੱਤੀਆ। ਉਹ ਦੂਸਰੇ ਵਿਸ਼ਵ ਯੁੱਧ ਦੌਰਾਨ ਮਾਲ ਢੋਣ ਵਾਲੇ ਜਹਾਜ਼ਾਂ ਦੀ ਨਿਗਰਾਨੀ ਕਰਦੇ ਸਨ। ਜਲ ਸੈਨਾ ਅਧਿਕਾਰੀ ਦੇ ਤੌਰ ’ਤੇ ਸਹਿ-ਲੈਫ਼ਟੀਨੈਂਟ ਪ੍ਰਿਥਵੀਪਾਲ ਸਿੰਘ ਨੇ ਸਕੂਲ ਆਫ਼ ਆਰਟੀਲਰੀ, ਦੇਵਲਾਲੀ ’ਚ ਲੌਂਗ ਗਨਰੀ ਸਟਾਫ਼ ਦਾ ਕੋਰਸ ਕੁਆਲੀਫਾਈ ਕੀਤਾ।

ਇਸ ਤੋਂ ਬਾਅਦ ਗਿੱਲ ਦਾ ਫੌਜ ’ਚ ਟ੍ਰਾਂਸਫਰ ਕਰ ਦਿੱਤਾ ਗਿਆ, ਜਿੱਥੇ ਗਵਾਲੀਅਰ ਮਾਊਂਟਨ ਬੈਟਰੀ ’ਚ ਉਨ੍ਹਾਂ ਦੀ ਤੈਨਾਤੀ ਹੋਈ। ਇਸ ਤੋਂ ਇਲਾਵਾ ਉਨ੍ਹਾਂ ਨੇ ਮਣੀਪੁਰ ’ਚ ਆਸਾਮ ਰਾਈਫ਼ਲ ’ਚ ਵੀ ਆਪਣੀਆਂ ਸੇਵਾਵਾਂ ਦਿੱਤੀਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.