ਭੋਪਾਲ: ਮੱਧ ਪ੍ਰਦੇਸ਼ ਦੇ ਰਾਜਗੜ ਜ਼ਿਲ੍ਹੇ ਵਿੱਚ ਐਤਵਾਰ ਨੂੰ ਨਾਗਰਿਕਤਾ ਸੋਧ ਕਾਨੂੰਨ ਦੇ ਸਮਰਥਨ ਵਿੱਚ ਤਿਰੰਗਾ ਯਾਤਰਾ ਕੱਢੀ ਗਈ। ਇਸ ਦੌਰਾਨ ਬੀਜੇਪੀ ਵਰਕਰਾਂ ਅਤੇ ਪ੍ਰਸ਼ਾਸਨ ਵਿਚਾਲੇ ਟਕਰਾਅ ਵੇਖਣ ਨੂੰ ਮਿਲਿਆ।
-
राजगढ़ में नागरिकता कानून के समर्थन में निकली रैली में कलेक्टर ने जड़ दिये बीजेपी कार्यकर्ता पर थप्पड़! @ndtvindia @shailendranrb @ajaiksaran #UPBJYMSUPPORTSCAA #CAA_NRCProtests #CAA2019 pic.twitter.com/ZlSDIakesv
— Anurag Dwary (@Anurag_Dwary) January 19, 2020 " class="align-text-top noRightClick twitterSection" data="
">राजगढ़ में नागरिकता कानून के समर्थन में निकली रैली में कलेक्टर ने जड़ दिये बीजेपी कार्यकर्ता पर थप्पड़! @ndtvindia @shailendranrb @ajaiksaran #UPBJYMSUPPORTSCAA #CAA_NRCProtests #CAA2019 pic.twitter.com/ZlSDIakesv
— Anurag Dwary (@Anurag_Dwary) January 19, 2020राजगढ़ में नागरिकता कानून के समर्थन में निकली रैली में कलेक्टर ने जड़ दिये बीजेपी कार्यकर्ता पर थप्पड़! @ndtvindia @shailendranrb @ajaiksaran #UPBJYMSUPPORTSCAA #CAA_NRCProtests #CAA2019 pic.twitter.com/ZlSDIakesv
— Anurag Dwary (@Anurag_Dwary) January 19, 2020
ਰਾਜਗੜ੍ਹ ਦੀ ਕੁਲੈਕਟਰ ਨਿਧੀ ਨਿਵੇਦਿਤਾ ਨੇ ਧਾਰਾ 144 ਲਾਗੂ ਹੋਣ ਕਾਰਨ ਭਾਜਪਾ ਵਰਕਰਾਂ ਨੂੰ ਪ੍ਰਦਰਸ਼ਨ ਕਰਨ ਤੋਂ ਰੋਕਿਆ, ਪਰ ਉਹ ਸਹਿਮਤ ਨਹੀਂ ਹੋਏ। ਇਸ ਦੌਰਾਨ ਕਲੈਕਟਰ ਦੀ ਬੀਜੇਪੀ ਵਰਕਰਾਂ ਨਾਲ ਤਿੱਖੀ ਬਹਿਸ ਹੋ ਗਈ ਅਤੇ ਇੱਕ ਆਗੂ ਨੂੰ ਥੱਪੜ ਮਾਰ ਦਿੱਤਾ। ਪੁਲਿਸ ਅਤੇ ਕਲੈਕਟਰ ਵੀ ਭਾਜਪਾ ਵਰਕਰਾਂ ਨੂੰ ਕਾਬੂ ਕਰਨ ਲਈ ਸੰਘਰਸ਼ ਕਰਦੇ ਦਿਖਾਈ ਦਿੱਤੇ। ਸਥਿਤੀ ਵਿਗੜਣ 'ਤੇ ਪੁਲਿਸ ਨੇ ਲਾਠੀਚਾਰਜ ਕੀਤਾ ਜਿਸ ਵਿੱਚ ਦੋ ਬੀਜੇਪੀ ਵਰਕਰ ਜ਼ਖ਼ਮੀ ਹੋ ਗਏ।
ਦਰਅਸਲ ਰਾਜਗੜ ਜ਼ਿਲ੍ਹਾ ਹੈੱਡਕੁਆਰਟਰ ਵਿਖੇ ਸੀ.ਏ.ਏ. ਦੇ ਸਮਰਥਨ ਵਿੱਚ ਭਾਜਪਾ ਦੇ ਪ੍ਰੋਗਰਾਮ ਨੂੰ ਧਾਰਾ 144 ਲਾਗੂ ਹੋਣ ਕਾਰਨ ਆਗਿਆ ਨਹੀਂ ਦਿੱਤੀ ਗਈ ਸੀ। ਇਸ ਦੇ ਬਾਵਜੂਦ ਭਾਜਪਾ ਦੇ ਵਰਕਰਾਂ ਨੇ ਕਾਨੂੰਨ ਦੀ ਪਰਵਾਹ ਕੀਤੇ ਬਿਨਾਂ ਇਕੱਠੇ ਹੋ ਗਏ। ਕੁਲੈਕਟਰ ਨਿਧੀ ਨਿਵੇਦਿਤਾ ਅਤੇ ਰਾਜਗੜ ਦੇ ਸੁਪਰਡੈਂਟ ਪੁਲਿਸ ਨੇ ਭਾਜਪਾ ਵਰਕਰਾਂ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੁਲਿਸ ਪ੍ਰਸ਼ਾਸਨ ਅਤੇ ਭਾਜਪਾ ਨੇਤਾਵਾਂ ਵਿੱਚ ਹੰਗਾਮਾ ਹੋ ਗਿਆ ਤੇ ਮਾਮਲਾ ਹੱਥੋਪਾਈ ਤੱਕ ਆ ਗਿਆ।
ਇਸ ਦੌਰਾਨ ਮਹਿਲਾ ਅਫਸਰਾਂ ਨਾਲ ਅਸ਼ਲੀਲਤਾ ਅਤੇ ਦੁਰਵਿਵਹਾਰ ਦੀ ਵੀ ਇੱਕ ਘਟਨਾ ਵਾਪਰੀ। ਐਸਡੀਐਮ ਪ੍ਰਿਆ ਵਰਮਾ ਨੇ ਭੀੜ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਕੁਝ ਪ੍ਰਦਰਸ਼ਨਕਾਰੀਆਂ ਨੂੰ ਜ਼ਮੀਨ 'ਤੇ ਬੈਠਣ ਲਈ ਕਿਹਾ। ਵੀਡੀਓ ਵਿੱਚ ਉਹ ਇੱਕ ਪ੍ਰਦਰਸ਼ਨਕਾਰੀ ਨੂੰ ਥੱਪੜ ਮਾਰਦੀ ਵੀ ਦਿਖਾਈ ਦਿੱਤੀ। ਇਸ ਤੋਂ ਬਾਅਦ ਐਸਡੀਐਮ ਪ੍ਰਿਆ ਵਰਮਾ ਨੂੰ ਭਾਜਪਾ ਵਰਕਰਾਂ ਨੇ ਘੇਰ ਲਿਆ ਅਤੇ ਉਸ ਦੇ ਵਾਲ ਵੀ ਖਿੱਚੇ।