ਦੇਹਰਾਦੂਨ : ਉਤਰਾਖੰਡ ਦੇ ਨੇਤਾਵਾਂ ਦੇ ਬਿਆਨ ਬੀਤੇ ਕਈ ਦਿਨਾਂ ਤੋਂ ਚਰਚਾ ਦਾ ਮੁੱਦਾ ਬਣੇ ਹੋਏ ਹਨ।ਦਿੱਲੀ ਦੇ ਸੰਸਦ ਭਵਨ ਵਿੱਚ ਅਜੈ ਭੱਟ ਨੇ ਵੀ ਅਜੀਬ ਬਿਆਨ ਦਿੱਤਾ ਸੀ। ਇਸ ਤੋਂ ਪਹਿਲਾਂ ਕਿ ਲੋਕ ਉਨ੍ਹਾਂ ਦੇ ਬਿਆਨ ਨੂੰ ਭੁੱਲਦੇ ਉਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਰਾਵਤ ਨੇ ਪੁੱਠੇ ਸਿੱਧੇ ਬਿਆਨਾਂ ਨਾਲ ਟੋਰਲਰਸ ਨੂੰ ਇੱਕ ਹੋਰ ਮੌਕਾ ਦੇ ਦਿੱਤਾ ਹੈ।
ਉਨ੍ਹਾਂ ਨੇ ਆਪਣੇ ਬਿਆਨ 'ਚ ਕਿਹਾ ਕਿ ਗਾਂ ਇੱਕੋ-ਇੱਕ ਅਜਿਹਾ ਜਾਨਵਰ ਹੈ ਜੋ ਕਿ ਆਕਸੀਜ਼ਨ ਲੈਂਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਦੂਜੇ ਬਿਆਨ ਵਿੱਚ ਇਹ ਤੱਕ ਕਹਿ ਦਿੱਤਾ ਕਿ ਜੇਕਰ ਟੀ.ਬੀ ਦੇ ਮਰੀਜ਼ ਉਤਰਾਖੰਡ ਦੇ ਜੰਗਲਾਂ ਵਿੱਚ ਚਾਰ ਤੋਂ ਪੰਜ ਘੰਟੇ ਘੁੰਮ ਲੈਂਣ ਤਾਂ ਉਨ੍ਹਾਂ ਦੀ ਬਿਮਾਰੀ ਹਮੇਸ਼ਾ ਲਈ ਖ਼ਤਮ ਹੋ ਜਾਵੇਗੀ। ਹਲਾਂਕਿ ਇਹ ਪਹਿਲਾ ਮਾਮਲਾ ਨਹੀਂ ਹੈ ਜਦ ਕਿਸੇ ਮੁੱਖ ਮੰਤਰੀ ਨੇ ਅਜਿਹੇ ਬਿਆਨ ਦਿੱਤੇ ਹੋਣ ਇਸ ਤੋਂ ਪਹਿਲਾਂ ਵੀ ਕਈ ਮੁੱਖ ਮੰਤਰੀਆਂ ਨੇ ਅਜੀਬ ਬਿਆਨ ਦਿੱਤੇ ਹਨ।
ਪਹਿਲਾ ਬਿਆਨ
ਮੁੱਖ ਮੰਤਰੀ ਤ੍ਰਿਵੇਂਦਰ ਰਾਵਤ ਦੇ ਗਾਂ ਨੂੰ ਲੈ ਕੇ ਦਿੱਤੇ ਗਏ ਬਿਆਨ ਦੀ ਸਚਾਈ ਦੱਸਦੇ ਹੋਏ ਇੱਕ ਡਾਕਟਰ ਨੇ ਕਿਹਾ ਕਿ ਗਾਂ ਆਕਸੀਜ਼ਨ ਲੈਂਦੀ ਅਤੇ ਛੱਡਦੀ ਹੈ। ਅਜਿਹੀ ਕੋਈ ਵੀ ਗੱਲ ਉਨ੍ਹਾਂ ਦੀ ਸੱਟਡੀ ਵਿੱਚ ਸਾਹਮਣੇ ਨਹੀਂ ਆਈ। ਪਸ਼ੂਆਂ ਦੇ ਮਾਹਿਰ ਡਾਕਟਰਾਂ ਵੱਲੋਂ ਵੀ ਇਸ ਗੱਲ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਦੇ ਸੋਸ਼ਲ ਮੀਡੀਆ ਦੇ ਪੇਜ਼ ਉੱਤੇ ਟੀ.ਬੀ ਦੀ ਬਿਮਾਰੀ ਨੂੰ ਲੈ ਕੇ ਸਾਂਝੇ ਕੀਤੇ ਗਏ ਬਿਆਨ ਉੱਤੇ ਵੀ ਡਾਕਟਰਾਂ ਨੇ ਕਿਹਾ ਕਿ ਗਾਂ ਦੇ ਸੰਪਰਕ ਵਿੱਚ ਆਉਂਣ ਨਾਲ ਕੋਈ ਬਿਮਾਰੀ ਠੀਕ ਨਹੀਂ ਹੁੰਦੀ। ਜੇਕਰ ਗਾਂ ਨੂੰ ਟੀ. ਬੀ ਵਰਗੀ ਕੋਈ ਬਿਮਾਰੀ ਹੈ ਤਾਂ ਉਲਟਾ ਗਾਂ ਦੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀ ਨੂੰ ਵੀ ਇਸ ਬਿਮਾਰੀ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਨਾਲ ਸਾਫ਼ ਜ਼ਾਹਿਰ ਹੁੰਦਾ ਹੈ ਕਿ ਮੁੱਖ ਮੰਤਰੀ ਦਾ ਬਿਆਨ ਗ਼ਲਤ ਹੈ।
ਦੂਜਾ ਬਿਆਨ
ਗਾਂ ਅਤੇ ਟੀ.ਬੀ ਦੀ ਬਿਮਾਰੀ ਦੇ ਬਿਆਨ ਤੋਂ ਪਹਿਲਾਂ ਵੀ ਮੁੱਖ ਮੰਤਰੀ ਤ੍ਰਿਵੇਂਦਰ ਰਾਵਤ ਨੇ ਇੱਕ ਬਿਆਨ ਦਿੱਤਾ ਸੀ। ਬੀਤੀ 20 ਜੁਲਾਈ ਨੂੰ ਉਨ੍ਹਾਂ ਨੇ ਪੰਜਾਬੀ ਮਹਾਸਭਾ ਦੇ ਇੱਕ ਸਮਾਗਮ 'ਚ ਇਹ ਤੱਕ ਕਹਿ ਦਿੱਤਾ ਸੀ ਜੇਕਰ ਕੋਈ ਵੀ ਟੀ.ਬੀ ਦਾ ਮਰੀਜ਼ ਉਤਰਾਖੰਡ ਦੇ ਜੰਗਲਾਂ ਵਿੱਚ 4 ਤੋਂ 5 ਘੰਟੇ ਘੁੰਮ ਲਵੇ ਤਾਂ ਉਸ ਦੀ ਇਹ ਬਿਮਾਰੀ ਹਮੇਸ਼ਾ ਲਈ ਠੀਕ ਹੋ ਜਾਵੇਗੀ। ਇਸ ਤੋਂ ਪਹਿਲਾਂ ਬੀਤੇ ਸਾਲ ਮਾਨਸੂਨ ਸੈਸ਼ਨ ਵਿੱਚ ਉਨ੍ਹਾਂ ਕਿਹਾ ਕਿ ਰੱਬ ਦੀ ਮੇਹਰ ਨਾਲ ਸੂਬੇ ਵਿੱਚ ਮੀਂਹ ਨਾਲ ਬਹੁਤ ਨੁਕਸਾਨ ਹੋਇਆ ਹੈ।
ਤ੍ਰਿਵੇਂਦਰ ਸਿੰਘ ਰਾਵਤ ਅਜਿਹੇ ਪਹਿਲੇ ਨੇਤਾ ਨਹੀਂ ਹਨ ਜਿਨ੍ਹਾਂ ਨੇ ਅਜਿਹੇ ਪੁੱਠੇ -ਸਿੱਧੇ ਬਿਆਨ ਦਿੱਤੇ ਹਨ। ਹੋਰ ਵੀ ਕਈ ਨੇਤਾਵਾਂ ਦੀ ਬੇਬੁਨੀਆਦੀ ਗੱਲਾਂ ਨੇ ਸਭ ਨੂੰ ਹੈਰਾਨ ਵਿੱਚ ਪਾ ਦਿੱਤਾ ਹੈ।
ਰਮੇਸ਼ ਪੋਖ਼ਰਿਆਲ ਦੇ ਬਿਆਨ ਕਾਰਨ ਹੋਇਆ ਹੰਗਾਮਾ
ਬੀਤੇ ਸਾਲ ਸੰਸਦ ਵਿੱਚ ਰਮੇਸ਼ ਪੋਖ਼ਰਿਆਲ ਨਿਸ਼ੰਕ ਨੇ ਇਹ ਕਹਿ ਕੇ ਵਿਗਿਆਨ ਨੂੰ ਚੁਣੌਤੀ ਦਿੱਤੀ ਸੀ ਕਿ ਸਭ ਤੋਂ ਪਹਿਲਾਂ ਪ੍ਰਮਾਣੂ ਪਰੀਖਿਣ ਮਹਾਭਾਰਤ ਕਾਲ ਵਿੱਚ ਹੋਇਆ ਸੀ। ਇਨ੍ਹਾਂ ਹੀ ਨਹੀਂ ਉਨ੍ਹਾਂ ਨੇ ਇਹ ਵੀ ਕਿਹਾ ਕਿ ਸਭ ਤੋਂ ਪਹਿਲੀ ਸਰਜਰੀ ਭਗਵਾਨ ਗਣੇਸ਼ ਦੀ ਹੋਈ ਸੀ।
ਪੱਥਰ ਰਗੜਨ ਨਾਲ ਨਾਰਮਲ ਡਿਲੀਵਰੀ
ਮੌਜ਼ੂਦਾ ਮਾਨਸੂਨ ਸੈਸ਼ਨ ਵਿੱਚ ਉਧਮ ਸਿੰਘ ਨਗਰ ਨੈਨੀਤਾਲ ਤੋਂ ਪਹਿਲੀ ਵਾਰ ਸਾਂਸਦ ਬਣੇ ਅਜੈ ਭੱਟ ਨੇ ਵਿੱਚ ਅਜੀਬ ਬਿਆਨ ਦਿੰਦੇ ਹੋਏ ਕਿਹਾ ਕਿ ਉਤਰਾਖੰਡ ਦੀ ਇੱਕ ਨਦੀ ਦੇ ਪੱਥਰ ਨੇ ਗਰਭਵਤੀ ਮਹਿਲਾ ਦੇ ਢਿੱਡ ਉੱਤੇ ਰਗੜਨ ਨਾਲ ਨਾਰਮਲ ਡਿਲੀਵਰੀ ਹੋ ਜਾਂਦੀ ਹੈ। ਉਨ੍ਹਾਂ ਦੇ ਇਸ ਬਿਆਨ ਦਾ ਲੋਕਾਂ ਨੇ ਬਹੁਤ ਮਜ਼ਾਕ ਉਡਾਇਆ।