ਨਵੀਂ ਦਿੱਲੀ: ਪੱਛਮੀ ਬੰਗਾਲ ਵਿੱਚ ਡਾਕਟਰਾਂ ਦੀ ਹੜਤਾਲ ਜਾਰੀ ਹੈ। 6 ਦਿਨਾਂ ਤੋਂ ਚੱਲ ਰਹੀ ਹੜਤਾਲ ਦੇ ਕਾਰਨ ਸੂਬੇ ਵਿੱਚ ਸਿਹਤ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ ਤੇ ਸੂਬੇ ਦੇ ਸਰਕਾਰ ਹਸਪਤਾਲਾਂ ਵਿੱਚ ਸੁੰਨਸਾਨ ਰਹੀ। ਇਸ ਦੌਰਾਨ ਖ਼ਬਰ ਹੈ ਕਿ ਜੂਨੀਅਰ ਡਾਕਟਰਾਂ ਨੇ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਲਈ ਸਹਿਮਤੀ ਜਤਾਈ ਸੀ ਤੇ ਹੁਣ ਮਮਤਾ ਬੈਨਰਜੀ ਅੱਜ ਦੇਰ ਸ਼ਾਮ ਤੱਕ ਨਾਬਾਨਾ ਵਿਖੇ ਹਰ ਸੂਬੇ ਦੇ ਹਰ ਇੱਕ ਮੈਡੀਕਲ ਕਾਲਜ ਦੇ 2 ਨੁਮਾਇੰਦਿਆਂ ਨਾਲ ਮੁਲਾਕਾਤ ਕਰਨਗੇ।
-
Correction: West Bengal Chief Minister Mamata Banerjee will be meeting two representatives from each Medical College of the state in Nabana later today*. #DoctorsStrike https://t.co/b4qNhufUJP
— ANI (@ANI) June 17, 2019 " class="align-text-top noRightClick twitterSection" data="
">Correction: West Bengal Chief Minister Mamata Banerjee will be meeting two representatives from each Medical College of the state in Nabana later today*. #DoctorsStrike https://t.co/b4qNhufUJP
— ANI (@ANI) June 17, 2019Correction: West Bengal Chief Minister Mamata Banerjee will be meeting two representatives from each Medical College of the state in Nabana later today*. #DoctorsStrike https://t.co/b4qNhufUJP
— ANI (@ANI) June 17, 2019
ਡਾਕਟਰਾਂ ਨੇ ਮੀਡੀਆਂ ਨੂੰ ਕਵਰੇਜ ਦੀ ਆਗਿਆ ਦੇਣ ਦੀ ਮੰਗ ਕੀਤੀ ਸੀ। ਦੱਸ ਦਈਏ ਕਿ ਹਸਪਤਾਲਾਂ ਦੇ ਹੜਤਾਲ ਕਰਨ ਵਾਲੇ ਡਾਕਟਰ ਵਿਰੋਧ ਪ੍ਰਦਰਸ਼ਨ ਦੇ ਕੇਂਦਰ ਐਨਆਰਐਸ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਕਰਵਾਈ ਜਾਣ ਵਾਲੀ ਇੱਕ ਜਨਰਲ ਬਾਡੀ ਮੀਟਿੰਗ ਦੀ ਉਡੀਕ ਕਰ ਰਹੇ ਹਨ। ਇਸ ਬੈਠਕ ਵਿੱਚ ਅਗਲਾ ਕਦਮ ਤੈਅ ਹੋਵੇਗਾ। ਇਸ ਤੋਂ ਪਹਿਲਾ ਹੜਤਾਲ ਵਿੱਚ ਸ਼ਾਮਲ ਹੋਰ ਹਸਪਤਾਲਾਂ ਦੇ ਪ੍ਰਤੀਨਿਧੀ ਵੀ ਭਾਗ ਲੈਣਗੇ।
ਦੱਸਣਯੋਗ ਹੈ ਕਿ ਸ਼ੁਕਰਵਾਰ ਦੀ ਰਾਤ ਹੜਤਾਲੀ ਡਾਕਟਰਾਂ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਰਾਜ ਸਕੱਤਰੇਤ ਵਿੱਚ ਵਾਰਤਾ ਦੇ ਪ੍ਰਸਤਾਵ ਨੂੰ ਅਸਵੀਕਾਰ ਕਰ ਦਿੱਤਾ ਸੀ। ਇਸ ਦੇ ਬਜਾਏ ਉਨ੍ਹਾਂ ਨੂੰ ਐਨਆਰਐਸ ਹਸਪਤਾਲ ਵਿੱਚ ਆਉਣ ਲਈ ਕਿਹਾ ਸੀ। ਪੱਛਮ ਬੰਗਾਲ ਦੇ ਰਾਜਪਾਲ ਕੇਸ਼ਰੀ ਨਾਥ ਤ੍ਰਿਪਾਠੀ ਨੇ ਮਮਤਾ ਬਨਰਜੀ ਨੂੰ ਲਿਖਿਆ ਜਿਸ ਵਿੱਚ ਉਨ੍ਹਾਂ ਨੇ ਡਾਕਟਰਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਅਤੇ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਜਲਦ ਕਦਮ ਚੁੱਕਣ ਦੀ ਸਲਾਹ ਦਿੱਤੀ ਸੀ। ਮੁੱਖਮੰਤਰੀ ਨੇ ਜਵਾਬ ਦਿੱਤਾ ਕਿ ਸਰਕਾਰ ਜ਼ਰੂਰੀ ਕਾਰਵਾਈ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਡਾਕਟਰ ਪ੍ਰਤਿਭਾ ਮੁਖਰਜੀ ਉੱਤੇ ਬੀਤੇ ਸੋਮਵਾਰ ਦੇਰ ਰਾਤ ਐਨਆਰਐਸ ਹਸਪਤਾਲ ਵਿੱਚ ਕਥਿਤ ਤੌਰ 'ਤੇ ਇਲਾਜ ਵਿੱਚ ਲਾਪਰਵਾਹੀ ਦੇ ਚੱਲਦੇ ਦਮ ਤੌੜ ਦੇਣ ਵਾਲੇ 75 ਸਾਲਾਂ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੇ ਹਮਲਾ ਕਰ ਦਿੱਤਾ ਸੀ। ਇਸ ਘਟਨਾ ਤੋਂ ਬਾਅਦ ਡਾਕਟਰਾਂ ਨੇ ਹੜਤਾਲ ਸ਼ੁਰੂ ਕੀਤੀ ਸੀ।