ਨਵੀਂ ਦਿੱਲੀ: ਇੱਕ ਪਾਸੇ ਜਿੱਥੇ ਚੀਨ ਭਾਰਤ ਨਾਲ ਦੁਸ਼ਮਣੀ ਨਿਭਾ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਭਾਰਤ ਨੇ ਚੀਨ ਦੀ ਬੇਟੀ ਦੀ ਨਾ ਸਿਰਫ਼ ਹਿਫ਼ਾਜਤ ਕੀਤੀ ਬਲਕਿ ਉਸ ਨੂੰ ਆਪਣੇ ਵਤਨ ਵਾਪਸ ਵੀ ਭੇਜਿਆ। ਚੀਨ ਦੀ ਬੇਟੀ ਭਾਰਤ ਦੀ ਤਾਰੀਫ਼ ਕਰ ਰਹੀ ਹੈ। ਉਹ ਵਾਰ ਵਾਰ ਕਹਿ ਰਹੀ ਹੈ ਕਿ ਮੈਨੂੰ ਦੂਜਾ ਜੀਵਨ ਮਿਲਿਆ ਹੈ। ਉਸ ਨੇ ਕਿਹਾ ਕਿ ਭਾਰਤ ਦਾ ਵਾਤਾਵਰਨ ਹੀ ਨਹੀਂ ਸਗੋਂ ਲੋਕਾਂ ਦੇ ਦਿਲ ਵੀ ਬਹੁਚ ਚੰਗੇ ਹਨ।
ਕੀ ਹੈ ਸਾਰਾ ਮਾਮਲਾ?
ਚੀਨ ਦੀ ਨਾਗਰਿਕ ਜੈਂਗ ਐਕਸੀ 4 ਮਹੀਨੇ ਪਹਿਲਾਂ ਭਾਰਤ ਘੁੰਮਣ ਆਈ ਸੀ ਪਰ ਲੌਕਡਾਊਨ ਹੋਣ ਤੋਂ ਬਾਅਦ ਉਹ ਵਾਪਸ ਨਹੀਂ ਜਾ ਸਕੀ। ਘਰ ਨਾ ਜਾਣ ਕਾਰਨ ਉਹ ਆਪਣਾ ਮਾਨਸਿਕ ਸਤੁੰਲਨ ਖ਼ਰਾਬ ਕਰ ਬੈਠੀ। ਉਹ ਆਪਣੇ ਬਾਰੇ ਸਾਰਾ ਕੁਝ ਭੁੱਲ ਗਈ ਤੇ ਪਾਗਲਾਂ ਦੀ ਤਰ੍ਹਾਂ ਵਿਵਹਾਰ ਕਰਨ ਲੱਗ ਗਈ।
ਆਸ਼ਰਮ ਵਿੱਚ ਹੋਇਆ ਇਲਾਜ਼
ਗੁਰੂਗ੍ਰਾਮ ਪੁਲਿਸ ਨੇ ਚੀਨੀ ਕੁੜੀ ਕਾਫ਼ੀ ਖ਼ਰਾਬ ਹਾਲਾਤਾਂ ਵਿੱਚ ਮਿਲੀ ਤੇ ਪੁਲਿਸ ਵੱਲੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਨੂੰ ਕੁਝ ਵੀ ਯਾਦ ਨਹੀਂ ਸੀ। ਪੁਲਿਸ ਉਸ ਕੁੜੀ ਨੂੰ 'The Earth Savior Foundation' ਕੋਲ ਲੈ ਕੇ ਗਈ ਤੇ ਉਸ ਦਾ ਇਲਾਜ਼ ਕਰਵਾਇਆ ਗਿਆ।
ਇਲਾਜ਼ ਦੌਰਾਨ ਉਸ ਨੇ ਆਸ਼ਰਮ ਦੀ ਪਹਿਲੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਜਿਸ ਤੋਂ ਬਾਅਦ ਪੁਲਿਸ ਦੀ ਮਦਦ ਨਾਲ ਉਸ ਨੂੰ ਫਿਰ ਆਸ਼ਰਮ ਵਾਪਸ ਲਿਜਾਇਆ ਗਿਆ। ਆਸ਼ਰਮ ਵਿੱਚ ਕਾਫ਼ੀ ਸਮਾਂ ਗੁਜ਼ਾਰਨ ਤੋਂ ਬਾਅਦ ਉਸ ਦੀ ਹਾਲਾਤ ਵਿੱਚ ਸੁਧਾਰ ਨਹੀਂ ਆਇਆ। ਉਸ ਨੇ ਸੁਰੱਖਿਆ ਵਿੱਚ ਲਗਾਈਆਂ ਗਈਆਂ ਮਹਿਲਾ ਪੁਲਿਸ ਕਰਮੀਆਂ ਨੂੰ ਵੀ ਜਖ਼ਮੀ ਕਰ ਦਿੱਤਾ ਪਰ ਆਸ਼ਰਮ ਵੱਲੋਂ ਕੁੜੀ ਦਾ ਇਲਾਜ਼ ਲਗਾਤਾਰ ਕਰਵਾਇਆ ਗਿਆ ਤੇ ਉਸ ਦੀ ਹਾਲਤ ਪਹਿਲਾਂ ਨਾਲੋਂ ਸੁਧਰ ਗਈ, ਜਿਸ ਤੋਂ ਬਾਅਦ ਉਸ ਨੇ ਆਪਣੇ ਬਾਰੇ ਵਿੱਚ ਜਾਣਕਾਰੀ ਦਿੱਤੀ।