ਨਵੀਂ ਦਿੱਲੀ: ਦਿੱਲੀ ਪੁਲਿਸ ਨੇ ਇੱਕ ਸੀਨੀਅਰ ਨਾਗਰਿਕ ਰਾਜੀਵ ਸ਼ਰਮਾ ਨੂੰ ਚੀਨ ਦੇ ਲਈ ਜਾਸੂਸੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੇ ਨਾਲ ਇੱਕ ਚੀਨੀ ਮਹਿਲਾ ਤੇ ਨੇਪਾਲ ਦੇ ਇੱਕ ਨਾਗਰਿਕ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਦੋਸ਼ ਹੈ ਕਿ ਇਨ੍ਹਾਂ ਦੋਹਾਂ ਰਾਹੀਂ ਸੇਲ ਕੰਪਨੀ ਬਣਾ ਕੇ ਰਾਜੀਵ ਨੂੰ ਜਾਸੂਸੀ ਦੇ ਏਵਜ ਵਿੱਚ ਪੈਸੇ ਦਿੱਤੇ ਜਾ ਰਹੇ ਸਨ। ਪੁਲਿਸ ਦੇ ਮੁਤਾਬਕ ਰਾਜੀਸ ਸ਼ਰਮਾ 2010 ਤੋਂ 2014 ਤੱਕ ਚੀਨੀ ਸਰਕਾਰ ਦੇ ਮੁੱਖ ਪੱਤਰ ਗਲੋਬਲ ਟਾਈਮਸ ਦੇ ਲਈ ਲਿਖਦੇ ਸਨ।
ਉਨ੍ਹਾਂ ਦੇ ਲੇਖ ਵੇਖ ਕੇ ਇੱਕ ਚੀਨੀ ਖੁਫ਼ੀਆ ਏਜੰਸੀ ਦੇ ਅਧਿਕਾਰੀ ਮਾਈਕਲ ਨੇ Linkedin ਖਾਤੇ ਰਾਹੀਂ ਉਸ ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ ਉਹ ਭਾਰਤੀ ਫ਼ੌਜ ਨਾਲ ਸਬੰਧਿਤ ਜਾਣਕਾਰੀ ਰੱਖਦੇ ਰਹੇ। ਦਿੱਲੀ ਪੁਲਿਸ ਨੇ 61 ਸਾਲਾ ਸੀਨੀਅਰ ਨਾਗਰਿਕ ਰਾਜੀਵ ਸ਼ਰਮਾ ਨੂੰ ਉਨ੍ਹਾਂ ਦੇ ਪੀਤਮਪੁਰਾ ਦੇ ਘਰ ਤੋਂ 14 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਸੀ। ਦੋਸ਼ ਇਹ ਲਾਇਆ ਗਿਆ ਕਿ ਰਾਜੀਵ ਸ਼ਰਮਾ ਚੀਨ ਦੇ ਇੰਟੈਲੀਜੈਂਸ ਅਫ਼ਸਰਾਂ ਨੂੰ ਭਾਰਤੀ ਫ਼ੌਜ ਨਾਲ ਸਬੰਧਿਤ ਦਸਤਾਵੇਜ ਦੇ ਰਹੇ ਸਨ ਤੇ ਇਸ ਦੇ ਬਦਲੇ ਵਿੱਚ ਉਨ੍ਹਾਂ ਨੂੰ ਚੀਨ ਤੋਂ ਕਾਫ਼ੀ ਪੈਸਾ ਮਿਲ ਰਿਹਾ ਸੀ।
ਉਨ੍ਹਾਂ ਦੇ ਘਰ ਨਾਲ ਸਬੰਧਿਤ ਕਈ ਦਸਤਾਵੇਜ ਬਰਾਮਦ ਕੀਤੇ ਗਏ ਹਨ। ਰਾਜੀਵ ਕਰੀਬ 40 ਸਾਲ ਤੋਂ ਪੱਤਰਕਾਰ ਵਜੋਂ ਸੇਵਾ ਨਿਭਾ ਰਿਹਾ ਹੈ। ਉਹ ਦੇਸ਼ ਦੇ ਵੱਡੀਆਂ-ਵੱਡੀਆਂ ਅਖਬਾਰਾਂ, ਨਿਊਜ਼ ਏਜੰਸੀਆਂ ਦੇ ਲਈ ਕੰਮ ਕਰ ਚੁੱਕਿਆ ਹੈ। ਹਾਲਾਂਕਿ 2010 ਉਹ ਆਜ਼ਾਦ ਪੱਤਰਕਾਰਿਤਾ ਕਰ ਰਹੇ ਹਨ। ਉਨ੍ਹਾਂ ਕੋਲ ਪੀਆਈਬੀ ਕਰਾਡ ਵੀ ਹੈ।
ਪੁਲਿਸ ਦੇ ਮੁਤਾਬਕ ਰਾਜੀਵ ਸ਼ਰਮਾ 2014 ਤੋਂ 2014 ਤੱਕ, ਉਨ੍ਹਾਂ ਨੇ ਚੀਨੀ ਸਰਕਾਰ ਦੇ ਮੁੱਖ ਪੱਤਰ ਲਈ ਲਿਖਿਆ। ਉਨ੍ਹਾਂ ਦੇ ਲੇਖ ਨੂੰ ਦੇਖ ਕੇ ਚੀਨ ਦੀ ਖੁਫ਼ੀਆ ਏਜੰਸੀ ਦੇ ਅਧਿਕਾਰੀ ਮਾਈਕਲ ਨੇ ਇੱਕ ਲਿੰਕਡਿਨ ਖਾਤੇ ਰਾਹੀਂ ਉਨ੍ਹਾਂ ਨਾਲ ਸੰਪਰਕ ਕੀਤਾ। ਉਨ੍ਹਾਂ ਨੂੰ ਚੀਨ ਬੁਲਾਇਆ ਗਿਆ ਅਤੇ ਭਾਰਤ-ਚੀਨ ਸੰਬੰਧ ਦੇ ਕਈ ਪਹਿਲੂਆਂ ਨਾਲ ਸਬੰਧਤ ਜਾਣਕਾਰੀ ਲਈ। ਉਨ੍ਹਾਂ ਤੋਂ ਭੂਟਾਨ, ਸਿੱਕਮ ਅਤੇ ਸਿੱਕਿਮ ਦੇ ਟ੍ਰਾਈ-ਜੰਕਸ਼ਨ, ਡੋਕਲਾਮ ਅਤੇ ਭਾਰਤ-ਮਿਆਂਮਾਰ ਵਿਚਾਲੇ ਸਬੰਧਾਂ ਅਤੇ ਭਾਰਤ-ਚੀਨ ਸਰਹੱਦ ਦੇ ਨਾਲ ਫੌਜ ਦੀ ਤਾਇਨਾਤੀ ਬਾਰੇ ਜਾਣਕਾਰੀ ਲਈ ਗਈ ਸੀ।
ਪੁਲਿਸ ਨੇ ਦੱਸਿਆ ਕਿ ਰਾਜੀਵ ਮਾਈਕਲ ਨੂੰ ਮਾਲਦੀਵ ਅਤੇ ਹੋਰ ਦੇਸ਼ਾਂ ਵਿੱਚ ਮਿਲਿਆ। 2019 ਵਿੱਚ, ਰਾਜੀਵ ਇੱਕ ਹੋਰ ਚੀਨੀ ਖੁਫ਼ੀਆ ਅਧਿਕਾਰੀ, ਜਾਰਜ, ਨੂੰ ਚੀਨ ਵਿੱਚ ਮਿਲਿਆ। ਜਾਰਜ ਨੇ ਰਾਜੀਵ ਨੂੰ ਦਲਾਈ ਲਾਮਾ ਬਾਰੇ ਜਾਣਕਾਰੀ ਦੇਣ ਅਤੇ ਉਸ ਦੇ ਬਾਰੇ ਲਿਖਣ ਲਈ ਕਿਹਾ।
ਜਾਰਜ ਨੇ ਆਪਣੇ ਆਪ ਨੂੰ ਇੱਕ ਚੀਨੀ ਮੀਡੀਆ ਕੰਪਨੀ ਦਾ ਜਨਰਲ ਮੈਨੇਜਰ ਦੱਸਿਆ ਅਤੇ ਰਾਜੀਵ ਨੂੰ ਕਿਹਾ ਕਿ ਜੇ ਉਹ ਇਹ ਕੰਮ ਕਰਦਾ ਤਾਂ ਉਸ ਨੂੰ ਮਹੀਪਾਲਪੁਰ ਦੀ ਇੱਕ ਕੰਪਨੀ ਵੱਲੋਂ ਇੱਕ ਜਾਣਕਾਰੀ ਜਾਂ ਲੇਖ ਦੇ ਲਈ 500 ਡਾਲਰ ਤੋਂ ਵੱਧ ਮਿਲਣਗੇ। ਰਾਜੀਵ ਨੂੰ 10 ਕਿਸ਼ਤਾਂ ਵਿਚ ਹਵਾਲਾ ਅਤੇ ਸ਼ੈੱਲ ਕੰਪਨੀ ਰਾਹੀਂ ਪਿਛਲੇ ਇਕ ਸਾਲ ਵਿਚ 45 ਲੱਖ ਰੁਪਏ ਤੋਂ ਵੱਧ ਦਿੱਤੇ ਗਏ ਸਨ।