ETV Bharat / bharat

ਚੰਦਰਯਾਨ -2 ਮਿਸ਼ਨ 98 ਫੀਸਦੀ ਸਫ਼ਲ: ਇਸਰੋ ਮੁਖੀ

author img

By

Published : Sep 21, 2019, 9:30 PM IST

ਇਸਰੋ ਦੇ ਮੁਖੀ ਕੇ ਸਿਵਾਨ ਨੇ ਚੰਦਰਯਾਨ -2 ਮਿਸ਼ਨ ਨੂੰ 98 ਪ੍ਰਤੀਸ਼ਤ ਸਫ਼ਲ ਦੱਸਿਆ ਹੈ। ਵਧੇਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਲੈਂਡਰ ਵਿਕਰਮ ਨਾਲ ਸੰਪਰਕ ਹਾਲੇ ਸਥਾਪਤ ਨਹੀਂ ਹੋਇਆ ਹੈ।

ਫ਼ੋਟੋ।

ਭੁਵਨੇਸ਼ਵਰ: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਪ੍ਰਧਾਨ ਕੇ. ਸਿਵਨ ਨੇ ਸ਼ਨੀਵਾਰ ਨੂੰ ਕਿਹਾ ਕਿ ਚੰਦਰਯਾਨ -2 ਮਿਸ਼ਨ ਆਪਣੇ ਉਦੇਸ਼ਾਂ ਵਿੱਚ 98 ਫੀਸਦੀ ਸਫ਼ਲ ਰਿਹਾ ਹੈ। ਹਾਲਾਂਕਿ, ਇਸਰੋ ਅਜੇ ਲੈਂਡਰ 'ਵਿਕਰਮ' ਨਾਲ ਸੰਪਰਕ ਨਹੀਂ ਕਰ ਸਕਿਆ ਹੈ। ਸਿਵਾਨ ਨੇ ਪੱਤਰਕਾਰਾਂ ਨੂੰ ਕਿਹਾ, “ਅਸੀਂ ਹਾਲੇ ਤੱਕ ਲੈਂਡਰ ਨਾਲ ਸੰਪਰਕ ਸਥਾਪਤ ਨਹੀਂ ਕਰ ਸਕੇ ਹਾਂ।

ਉਨ੍ਹਾਂ ਕਿਹਾ ਕਿ ਪ੍ਰੋਜੈਕਟ ਨੂੰ 2 ਹਿੱਸਿਆਂ ਵਿੱਚ ਵਿਕਸਤ ਕੀਤਾ ਗਿਆ ਹੈ - ਵਿਗਿਆਨ ਅਤੇ ਤਕਨਾਲੋਜੀ ਪ੍ਰਦਰਸ਼ਨ। ਅਸੀਂ ਵਿਗਿਆਨ ਦੇ ਉਦੇਸ਼ ਵਿੱਚ ਪੂਰੀ ਤਰ੍ਹਾਂ ਸਫਲਤਾ ਹਾਸਲ ਕੀਤੀ ਹੈ, ਜਦ ਕਿ ਤਕਨਾਲੋਜੀ ਦੀ ਕਾਰਗੁਜ਼ਾਰੀ ਵਿੱਚ ਸਫਲਤਾ ਦੀ ਫੀਸਦੀ ਲਗਭਗ ਪੂਰੀ ਹੋ ਗਈ ਹੈ। ਇਸ ਲਈ ਪ੍ਰਾਜੈਕਟ ਨੂੰ 98 ਪ੍ਰਤੀਸ਼ਤ ਸਫਲ ਦੱਸਿਆ ਜਾ ਸਕਦਾ ਹੈ।

ਇਸਰੋ ਦੇ ਚੇਅਰਮੈਨ ਇੰਡੀਅਨ ਇੰਸਟੀਚਿਊਟ ਤਕਨਾਲੋਜੀ (ਆਈ.ਆਈ.ਟੀ.) ਦੇ ਅੱਠਵੇਂ ਕਨਵੋਕੇਸ਼ਨ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਸ਼ਹਿਰ ਵਿੱਚ ਆਏ ਸਨ। ਉਨ੍ਹਾਂ ਕਿਹਾ ਕਿ ਵਿਗਿਆਨੀ ਪ੍ਰੋਜੈਕਟ ਵਿੱਚ ਹੋਈ ਗਲਤੀ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਲੈਂਡਰ ਨਾਲ ਅਸਲ ਵਿੱਚ ਕੀ ਗਲਤ ਹੋਇਆ।

ਉਨ੍ਹਾਂ ਕਿਹਾ, 'ਆਰਬਿਟ ਪੂਰੀ ਤਿਆਰੀ ਨਾਲ ਨਿਰਧਾਰਤ ਵਿਗਿਆਨਕ ਤਜ਼ਰਬਿਆਂ ਨੂੰ ਪੂਰਾ ਕਰ ਰਿਹਾ ਹੈ। ਆਰਬਿਟ ਦੇ ਅੱਠ ਯੰਤਰ ਹੁੰਦੇ ਹਨ ਅਤੇ ਹਰੇਕ ਯੰਤਰ ਉਹ ਹੀ ਕਰ ਰਿਹੈ ਹਨ ਜੋ ਇਸ ਨੂੰ ਕਰਨ ਦੀ ਜ਼ਰੂਰਤ ਹੈ। ਇਸਰੋ ਦੇ ਮੁਖੀ ਨੇ ਕਿਹਾ, ‘ਸ਼ੁਰੂਆਤ ਵਿੱਚ ਆਰਬਿਟ ਲਈ ਇੱਕ ਸਾਲ ਦੀ ਯੋਜਨਾ ਬਣਾਈ ਗਈ ਸੀ, ਪਰ ਸਭ ਤੋਂ ਉੱਤਮ ਮਿਸ਼ਨ ਦੀ ਯੋਜਨਾ ਦੇ ਨਾਲ, ਬਹੁਤ ਸੰਭਾਵਨਾ ਹੈ ਕਿ ਇਹ ਅਗਲੇ ਸਾਡੇ 7 ਸਾਲ ਦੇ ਲਈ ਕੰਮ ਕਰੇਗਾ, ਜੋ ਵਿਗਿਆਨਕ ਅਜ਼ਮਾਇਸ਼ਾਂ ਵਿੱਚ ਸਾਡੀ ਸਹਾਇਤਾ ਕਰੇਗੀ।'

ਅਗਲੇ ਮਿਸ਼ਨ ਬਾਰੇ ਦੱਸਦਿਆਂ ਸਿਵਾਨ ਨੇ ਕਿਹਾ, "ਸਾਡੀ ਅਗਲੀ ਤਰਜੀਹ ਗਗਨਯਾਨ ਮਿਸ਼ਨ ਹੈ।" ਉਨ੍ਹਾਂ ਕਿਹਾ, ‘ਅਸੀਂ ਅਗਲੇ ਸਾਲ ਤੱਕ ਇਸ ਮਿਸ਼ਨ ਨੂੰ ਪ੍ਰਾਪਤ ਕਰਨ ਦਾ ਟੀਚਾ ਨਿਰਧਾਰਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਸਦੇ ਲਈ ਅਸੀਂ ਵੱਖੋ ਵੱਖਰੇ ਵਿਕਲਪਾਂ 'ਤੇ ਕੰਮ ਕਰ ਰਹੇ ਹਾਂ। ਪਰ ਪਹਿਲਾਂ ਸਾਨੂੰ ਇਹ ਸਮਝਣਾ ਪਏਗਾ ਕਿ ਅਸਲ 'ਚ ਲੈਂਡਰ ਨਾਲ ਕਿ ਹੋਇਆ ਸੀ। ਇਹ ਸਾਡੀ ਸਭ ਤੋਂ ਪਹਿਲੀ ਤਰਜੀਹ ਹੈ।

Intro:Body:

Neha

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.