ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਆਗੂ ਮਣੀਸ਼ੰਕਰ ਅਈਅਰ ਵੱਲੋਂ ਦਿੱਤਾ ਗਿਆ ਇੱਕ ਬਿਆਨ ਅੱਜ ਤੱਕ ਉਨ੍ਹਾੰ ਦਾ ਪਿੱਛਾ ਨਹੀਂ ਛੱਡ ਰਿਹਾ ਹੈ। ਚਾਹ ਵਾਲਾ ਨਾਲ ਸਬੰਧਤ ਸਵਾਲ ਤੇ ਅੱਜ ਵੀ ਉਨ੍ਹਾਂ ਦਾ ਗੁੱਸਾ ਸਾਫ਼ ਵਿਖਾਈ ਦਿੰਦਾ ਹੈ। ਈਟੀਵੀ ਭਾਰਤ ਨੇ ਜਦੋਂ ਉਨ੍ਹਾਂ ਤੋਂ ਸਵਾਲ ਪੁੱਛਿਆ ਤਾਂ ਉਨ੍ਹਾਂ ਹੱਥ ਜੋੜ ਕੇ ਪੈਰ ਫੜ੍ਹ ਲਏ। ਉਨ੍ਹਾਂ ਆਪਣੀ ਆਵਾਜ਼ ਬਦਲ ਲਈ ਅਤੇ ਕਿਹਾ, "ਪੰਜ ਸਾਲ ਬਾਅਦ ਵੀ ਇਹ ਸਵਾਲ ਤੁਸੀਂ ਮੈਨੂੰ ਕਿਉਂ ਪੁੱਛਦੇ ਹੋ। ਅਜਿਹਾ ਮੈਂ ਕਦੇ ਨਹੀਂ ਕਿਹਾ ਹੈ।"
ਸਾਡੇ ਨੈਸ਼ਨਲ ਬਿਊਰੋ ਚੀਫ ਰਾਕੇਸ਼ ਤ੍ਰਿਪਾਠੀ ਨੇ ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਮੋਦੀ ਨੂੰ ਚਾਹ ਵਾਲਾ ਕਿਹਾ ਸੀ? ਇਹ ਸਵਾਲ ਸੁਣਦੇ ਹੀ ਮਣੀਸ਼ੰਕਰ ਭੜਕ ਗਏ। ਉਨ੍ਹਾਂ ਕਿਹਾ, "ਮੈਂ ਚਾਹ ਵਾਲਾ ਸ਼ਬਦ ਕਦੇ ਵੀ ਨਹੀਂ ਕਿਹਾ, ਤੁਸੀਂ ਝੂਠ ਬੋਲ ਰਹੇ ਹੋ।" ਇਸ ਤੋਂ ਬਾਅਦ ਉਨ੍ਹਾਂ ਨੂੰ ਜਿਵੇਂ ਹੀ ਪੁਰਾਣਾ ਬਿਆਨ ਯਾਦ ਕਰਵਾਇਆ ਗਿਆ ਜੋ ਉਨ੍ਹਾਂ ਤਾਲਕਟੋਰਾ ਸਟੇਡੀਅਮ ਵਿੱਚ ਦਿੱਤਾ ਸੀ, ਤਾਂ ਉਨ੍ਹਾਂ ਕਿਹਾ, "ਪੰਜ ਸਾਲ ਬਾਅਦ ਇਹ ਸਵਾਲ ਪੁੱਛਣ ਦਾ ਕੋਈ ਮਤਲਬ ਨਹੀਂ।"
ਉਨ੍ਹਾਂ ਕਿਹਾ, "ਮੈਨੂੰ ਯਾਦ ਨਹੀਂ ਹੈ, ਮੈਂ ਮੋਦੀ ਨੂੰ ਚਾਹ ਵੇਚਣ ਵਾਲੀ ਗੱਲ ਕਦੇ ਕਹੀ ਨਹੀਂ, ਹਾਂ ਇਹ ਜ਼ਰੂਰ ਕਿਹਾ ਸੀ ਕਿ ਜੇ ਉਹ ਚਾਹੁਣ ਤਾਂ ਮੈਂ ਉਨ੍ਹਾਂ ਦੀ ਮਦਦ ਕਰ ਸਕਦਾ ਹਾਂ। ਮੈਂ ਇਹ ਕਦੇ ਨਹੀਂ ਕਿ ਉਹ ਚਾਹ ਵਾਲਾ ਹੈ।"
ਇਸ ਤੋਂ ਬਾਅਦ ਮਣੀਸ਼ੰਕਰ ਅਈਅਰ ਨੇ ਕਿਹਾ,"ਮੈਂ ਇਸ ਵਿਸ਼ੇ 'ਤੇ ਗੱਲ ਕਰਨ ਲਈ ਨਹੀਂ ਆਇਆ ਸਵਾਲ ਪੁੱਛਣਾ ਹੈ ਤਾਂ ਕਸ਼ਮੀਰ ਬਾਰੇ ਪੁੱਛੋ, ਜੇ ਸਵਾਲ ਖ਼ਤਮ ਹੋ ਗਏ ਹੋਣ ਤਾਂ ਮੈਨੂੰ ਛੱਡ ਦਿਓ। ਬਹੁਤ-ਬਹੁਤ ਧੰਨਵਾਦ, ਤੁਸੀਂ ਮੇਰੀ ਤਾਰੀਫ਼ ਕੀਤੀ ਇਸ ਲਈ ਬਹੁਤ-ਬਹੁਤ ਧੰਨਵਾਦ, ਅਸੀਂ ਬਹੁਤ ਖੁਸ਼ ਹੋਏ।"
ਜ਼ਿਕਰਯੋਗ ਹੈ ਕਿ ਜਨਵਰੀ 2014 'ਚ ਮਣੀਸ਼ੰਕਰ ਅਈਅਰ ਨੇ ਕਿਹਾ ਸੀ, "21ਵੀਂ ਸਦੀ 'ਚ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣ ਸਕੇ ਅਜਿਹਾ ਸੰਭਵ ਨਹੀਂ ਹੈ ਪਰ ਜੇ ਉਹ ਕਾਂਗਰਸ ਸੈਸ਼ਨ 'ਚ ਆ ਕੇ ਚਾਹ ਵੇਚਣਾ ਚਾਹੁਣ ਤਾਂ ਅਸੀਂ ਉਨ੍ਹਾਂ ਲਈ ਥਾਂ ਬਣਾ ਸਕਦੇ ਹਾਂ।"