ਨਵੀਂ ਦਿੱਲੀ: ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਸ਼ੁੱਕਰਵਾਰ ਨੂੰ ਦੋਸ਼ ਲਾਇਆ ਕਿ ਕਸ਼ਮੀਰ ਦੇ ਕੁੱਝ ਆਗੂ ‘ਮੌਕਾਪ੍ਰਸਤੀ ਦੀ ਰਾਜਨੀਤੀ’ ਕਰਦੇ ਹਨ ਕਿਉਂਕਿ ਉਹ ਸੱਤਾ ਵਿੱਚ ਹੋਣ ‘ਤੇ ਭਾਰਤ ਦੀ ਸਹੁੰ ਲੈਂਦੇ ਹਨ ਅਤੇ ਇੱਕ ਵਾਰ ਸੱਤਾ ਤੋਂ ਬਾਹਰ ਹੋ ਜਾਣ ‘ਤੇ ਉਹ ਦੇਸ਼ ਦੀ ਪ੍ਰਭੂਸੱਤਾ 'ਤੇ ਸਵਾਲ ਚੁੱਕਦੇ ਹਨ।
ਜਿਤੇਂਦਰ ਸਿੰਘ ਨੇ ਪੀਡੀਪੀ ਦੇ ਪ੍ਰਧਾਨ ਮਹਿਬੂਬਾ ਮੁਫਤੀ ਦੇ ਉਸ ਬਿਆਨ 'ਤੇ ਪ੍ਰਤੀਕਿਰਿਆ ਦੇ ਰਹੇ ਸਨ ਜਿਸ ਵਿੱਚ ਉਨ੍ਹਾਂ ਜੰਮੂ-ਕਸ਼ਮੀਰ ਬਾਰੇ ਕਿਹਾ ਸੀ ਕਿ ਉਹ ਉਦੋਂ ਤਕ ਰਾਜਨੀਤਕ ਝੰਡਾ ਅਤੇ ਸੰਵਿਧਾਨ ਬਹਾਲ ਹੋਣ ਤਕ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਚੋਣਾਂ ਲੜਨ ਵਿੱਚ ਕੋਈ ਦਿਲਚਸਪੀ ਨਹੀਂ ਹੈ।
ਜੰਮੂ ਕਸ਼ਮੀਰ ਦੀ ਉਧਮਪੁਰ ਸੀਟ ਤੋਂ ਸੰਸਦ ਮੈਂਬਰ ਜਿਤੇਂਦਰ ਸਿੰਘ ਨੇ ਕਿਹਾ ਕਿ ਇਹ ਸਪੱਸ਼ਟ ਤੌਰ ‘ਤੇ ਮੌਕਾਪ੍ਰਸਤੀ ਦੀ ਰਾਜਨੀਤੀ ਹੈ। ਜਦੋਂ ਉਹ ਸੱਤਾ ਵਿੱਚ ਹੁੰਦੇ ਹਨ, ਤਾਂ ਉਹ ਭਾਰਤ ਦੀ ਸਹੁੰ ਲੈਂਦੇ ਹਨ ਅਤੇ ਇੱਕ ਵਾਰ ਸੱਤਾ ਤੋਂ ਬਾਹਰ ਹੋ ਜਾਣ 'ਤੇ ਉਹ ਭਾਰਤ ਦੀ ਪ੍ਰਭੂਸੱਤਾ 'ਤੇ ਸਵਾਲ ਖੜ੍ਹੇ ਕਰਦੇ ਹਨ। ਇਹ ਇਨ੍ਹਾਂ ਅਖੌਤੀ ਮੁੱਖ ਧਾਰਾ ਦੇ ਨੇਤਾਵਾਂ ਦੀ ਦੌਹਰੀ ਭਾਵਨਾ ਦਾ ਪਰਦਾਫਾਸ਼ ਕਰਦਾ ਹੈ।
ਉਨ੍ਹਾਂ ਸਵਾਲ ਕੀਤਾ ਕਿ ਉਹ ਆਪਣੇ ਆਪ ਨੂੰ ਭਾਰਤ ਦੀ ਮੁੱਖਧਾਰਾ ਦੇ ਨੇਤਾ ਕਹਿੰਦੇ ਹਨ। ਜੇ ਉਹ ਸੱਚਮੁੱਚ ਇਸ ਵਿੱਚ ਵਿਸ਼ਵਾਸ ਕਰਦੇ ਹਨ ਤਾਂ ਉਨ੍ਹਾਂ (ਮਹਿਬੂਬਾ) ਨੂੰ ਪੁੱਛਿਆ ਜਾਣਾ ਚਾਹੀਦਾ ਹੈ ਕਿ ਭਾਰਤੀ ਤਿਰੰਗਾ ਚੁੱਕਣ ਵਿੱਚ ਕੀ ਮੁਸ਼ਕਲ ਹੈ?