ਨਵੀਂ ਦਿੱਲੀ: ਐਮਟੈਕ (ਸੀਸੀਐਮਟੀ) 2020 ਲਈ ਸੈਂਟਰਲਾਈਜ਼ਡ ਕਾਉਂਸਲਿੰਗ ਇੱਕ ਸਾਂਝਾ ਪਲੇਟਫ਼ਾਰਮ ਹੈ ਜਿੱਥੇ ਉਮੀਦਵਾਰ ਐਮ.ਟੈਕ., ਐਮ.ਆਰ.ਆਰ.ਐਚ., ਐਮ.ਪਲਾਨ., ਐਮ.ਡੇਸ ਪ੍ਰੋਗਰਾਮ ਲਈ ਅਪਲਾਈ ਕਰ ਸਕਦੇ ਹਨ। ਸਾਰੇ ਐਨ.ਆਈ.ਟੀ., ਆਈ.ਆਈ.ਐੱਸ.ਟੀ. ਸ਼ਿਬਪੁਰ ਤੇ ਕੁੱਝ ਆਈ.ਆਈ.ਆਈ.ਟੀ. ਅਤੇ ਜੀ.ਐੱਫ.ਟੀ.ਆਈ. ਆਪਣੇ ਸਾਲ 2018-2019 ਅਤੇ 2020 ਦੇ ਗੇਟ ਸਕੋਰ ਦੇ ਅਧਾਰ ਉੱਤੇ ਅਰਜ਼ੀ ਦੇ ਸਕਦੇ ਹਨ।
ਇਸ ਸਾਲ, ਆਨਲਾਈਨ ਦਸਤਾਵੇਜ਼ ਜਾਂਚ ਦੀ ਇੱਕ ਨਵੀਂ ਸਹੂਲਤ ਪੇਸ਼ ਕੀਤੀ ਗਈ ਹੈ। ਇਸ ਉਦੇਸ਼ ਲਈ ਸੀਟਾਂ ਦੀ ਵੰਡ ਤੋਂ ਬਾਅਦ, ਉਮੀਦਵਾਰਾਂ ਨੂੰ ਲੋੜੀਂਦੇ ਦਸਤਾਵੇਜ਼ ਅਪਲੋਡ ਕਰਨੇ ਪੈਣਗੇ। ਸਾਰੇ ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਵੈੱਬਸਾਈਟ ਉਪਰ ਦਿੱਤੇ ਗਏ ਜਾਣਕਾਰੀ ਬਰੋਸ਼ਰ ਤੇ ਹੋਰ ਕਈ ਦਸਤਾਵੇਜ਼ਾਂ ਨੂੰ ਧਿਆਨ ਨਾਲ ਪੜ੍ਹਨ।
ਸੀਸੀਐਮਟੀ 2020 ਮਾਲਵੀਆ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ, ਜੈਪੁਰ ਵੱਲੋਂ ਆਯੋਜਿਤ ਕੀਤਾ ਜਾ ਰਿਹਾ ਹੈ। ਕਿਸੇ ਵੀ ਜਾਣਕਾਰੀ ਲਈ, ਵਿਦਿਆਰਥੀ ਨੂੰ 2020ccmt2020help@mnit.ac.in 'ਤੇ ਈ-ਮੇਲ ਕਰਨਾ ਚਾਹੀਦਾ ਹੈ।
ਵਿਦਿਆਰਥੀ ਸੀਸੀਐਮਟੀ ਦੀ ਵਿਸ਼ੇਸ਼ ਰਾਉਂਡ ਕਾਉਂਸਲਿੰਗ ਲਈ 25 ਅਗਸਤ, 2020 ਤੱਕ ਰਜਿਸਟਰ ਕਰ ਸਕਦੇ ਹਨ।
ਉਹ ਵਿਦਿਆਰਥੀ ਜੋ ਪਹਿਲਾਂ ਹੀ ਸੀਸੀਐਮਟੀ ਦੇ ਨਿਯਮਤ ਰਾਉਂਡ ਕਾਉਂਸਲਿੰਗ ਵਿੱਚ ਹਿੱਸਾ ਲੈ ਚੁੱਕੇ ਹਨ, ਪਰ ਵਿਸ਼ੇਸ਼ ਗੇੜ ਵਿੱਚ ਵੀ ਹਿੱਸਾ ਲੈਣਾ ਚਾਹੁੰਦੇ ਹਨ, ਉਨ੍ਹਾਂ ਵਿਦਿਆਰਥੀਆਂ ਲਈ ਨਵੀਂ ਰਜਿਸਟਰੇਸ਼ਨ ਜ਼ਰੂਰੀ ਹੈ।