ETV Bharat / bharat

1 ਤੋਂ 15 ਜੁਲਾਈ ਦੇ ਵਿਚਕਾਰ ਹੋਣ ਵਾਲੀਆਂ CBSE ਦੀਆਂ ਪ੍ਰੀਖਿਆਵਾਂ ਰੱਦ - ਸੀਬੀਐਸਈ ਪ੍ਰੀਖਿਆਵਾਂ ਰੱਦ

ਸੀਬੀਐਸਈ 1 ਜੁਲਾਈ ਤੋਂ 15 ਜੁਲਾਈ ਦੇ ਵਿਚਕਾਰ ਹੋਣ ਵਾਲੀਆਂ 12ਵੀਂ ਬੋਰਡ ਦੀਆਂ ਬਾਕੀ ਪ੍ਰੀਖਿਆਵਾਂ ਨੂੰ ਰੱਦ ਕਰ ਦਿੱਤਾ ਹੈ। ਸੁਪਰੀਮ ਕੋਰਟ ਵਿੱਚ ਬੋਰਡ ਵੱਲੋਂ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਇਹ ਜਾਣਕਾਰੀ ਦਿੱਤੀ।

cbse board exams 2020 supreme court decision on pending exams
1 ਤੋਂ 15 ਜੁਲਾਈ ਦੇ ਵਿਚਕਾਰ ਹੋਣ ਵਾਲੀਆਂ CBSE ਪ੍ਰੀਖਿਆਵਾਂ ਰੱਦ
author img

By

Published : Jun 25, 2020, 3:03 PM IST

ਨਵੀਂ ਦਿੱਲੀ: ਸੀਬੀਐਸਈ ਨੇ ਬੋਰਡ ਪ੍ਰੀਖਿਆਵਾਂ ਦੇ ਸਬੰਧ ਵਿੱਚ ਇੱਕ ਵੱਡਾ ਫੈਸਲਾ ਲਿਆ ਹੈ। ਬੋਰਡ ਨੇ 1 ਜੁਲਾਈ ਤੋਂ 15 ਜੁਲਾਈ ਦੇ ਵਿਚਕਾਰ ਹੋਣ ਵਾਲੀਆਂ 12ਵੀਂ ਬੋਰਡ ਦੀਆਂ ਬਾਕੀ ਪ੍ਰੀਖਿਆਵਾਂ ਨੂੰ ਰੱਦ ਕਰ ਦਿੱਤਾ ਹੈ। ਸੁਪਰੀਮ ਕੋਰਟ 'ਚ ਬੋਰਡ ਵੱਲੋਂ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਇਹ ਵੀ ਕਿਹਾ ਕਿ ਜੋ ਪ੍ਰੀਖਿਆਵਾਂ ਨਹੀਂ ਹੋਈਆਂ ਹਨ, ਉਨ੍ਹਾਂ ਵਿਸ਼ਿਆਂ ਲਈ ਯੋਜਨਾ ਤਿਆਰ ਕਰ ਲਈ ਗਈ ਹੈ।

ਮਾਰਚ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਸੀਬੀਐਸਈ ਅਤੇ ਆਈਸੀਐਸਈ ਸਮੇਤ ਕਈ ਰਾਜ ਬੋਰਡਾਂ ਦੀਆਂ ਕੁੱਝ ਪ੍ਰੀਖਿਆਵਾਂ ਰਹਿ ਗਈਆਂ ਸਨ। ਕੁੱਝ ਰਾਜ ਬੋਰਡਾਂ ਨੇ ਬੱਚਿਆਂ ਨੂੰ ਬਿਨ੍ਹਾਂ ਪ੍ਰੀਖਿਆਵਾਂ ਪਾਸ ਕਰ ਦਿੱਤਾ, ਜਦਕਿ ਸੀਬੀਐਸਈ ਨੇ ਜੁਲਾਈ ਵਿੱਚ ਬਾਕੀ ਪ੍ਰੀਖਿਆਵਾਂ ਲੈਣ ਦਾ ਫ਼ੈਸਲਾ ਕੀਤਾ ਸੀ। ਸੀਬੀਐਸਈ ਨੇ ਬਾਕੀ ਦੀਆਂ ਪ੍ਰੀਖਿਆਵਾਂ 1 ਤੋਂ 15 ਜੁਲਾਈ ਦੇ ਵਿਚਕਾਰ ਕਰਵਾਉਣ ਲਈ ਕਿਹਾ ਸੀ।

ਇਹ ਵੀ ਪੜ੍ਹੋ: ਪਾਕਿਸਤਾਨ 'ਚ ਫਸੇ 250 ਭਾਰਤੀ ਨਾਗਰਿਕਾਂ ਦਾ ਪਹਿਲਾ ਜੱਥਾ ਅੱਜ ਪਰਤੇਗਾ ਭਾਰਤ

ਦੱਸ ਦਈਏ ਕਿ ਸੀਬੀਐਸਈ ਦੇ ਇਸ ਫੈਸਲੇ ਖ਼ਿਲਾਫ਼ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ ਅਤੇ ਪ੍ਰੀਖਿਆ ਰੱਦ ਕਰਨ ਦੀ ਮੰਗ ਕੀਤੀ ਗਈ ਸੀ। ਮਾਪਿਆਂ ਨੇ ਇਸ ਪਟੀਸ਼ਨ ਵਿੱਚ ਕਿਹਾ ਸੀ ਕਿ ਕੋਰੋਨਾ ਵਾਇਰਸ ਦਾ ਕਹਿਰ ਵਧ ਰਿਹਾ ਹੈ, ਅਜਿਹੇ ਵਿੱਚ ਬੱਚਿਆਂ ਦੀ ਸੁਰੱਖਿਆ ਨੂੰ ਖ਼ਤਰਾ ਹੈ। ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਸੀਬੀਐਸਈ ਬੋਰਡ ਦਾ ਫੈਸਲਾ ਰੱਦ ਕੀਤਾ ਜਾਣਾ ਚਾਹੀਦਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.