ਹੈਦਰਾਬਾਦ: ਫਲਾਈਓਵਰ ਉੱਤੇ ਇੱਕ ਵੱਡਾ ਸੜਕ ਹਾਦਸਾ ਹੋਇਆ ਹੈ, ਜਿਸ ਵਿੱਚ ਇੱਕ ਕਾਰ ਫਲਾਈਓਵਰ ਤੋਂ ਸੜਕ 'ਤੇ ਆ ਡਿੱਗੀ। ਕਾਰ ਫਲਾਈਓਵਰ ਤੋਂ ਡਿੱਗਣ ਨਾਲ ਇੱਕ ਪੈਦਲ ਜਾ ਰਹੀ ਔਰਤ ਦੀ ਮੌਤ ਹੋ ਗਈ ਅਤੇ 6 ਲੋਕ ਜ਼ਖਮੀ ਹੋ ਗਏ। ਕਾਰ ਚਾਲਕ ਨੂੰ ਕਾਫ਼ੀ ਸੱਟਾਂ ਲੱਗੀਆਂ ਹਨ। ਪੁਲਿਸ ਨੇ ਇਸ ਹਾਦਸੇ ਸਬੰਧੀ ਕੇਸ ਦਰਜ ਕਰ ਲਿਆ ਹੈ।
-
#WATCH A car after losing control falls from flyover located at Biodiversity Junction, Raidurgam in Hyderabad; one pedestrian has lost her life in the incident, car driver and 2 others receive injuries; Case registered pic.twitter.com/Tjl8yPaC8g
— ANI (@ANI) November 23, 2019 " class="align-text-top noRightClick twitterSection" data="
">#WATCH A car after losing control falls from flyover located at Biodiversity Junction, Raidurgam in Hyderabad; one pedestrian has lost her life in the incident, car driver and 2 others receive injuries; Case registered pic.twitter.com/Tjl8yPaC8g
— ANI (@ANI) November 23, 2019#WATCH A car after losing control falls from flyover located at Biodiversity Junction, Raidurgam in Hyderabad; one pedestrian has lost her life in the incident, car driver and 2 others receive injuries; Case registered pic.twitter.com/Tjl8yPaC8g
— ANI (@ANI) November 23, 2019
ਗ੍ਰੇਟਰ ਹੈਦਰਾਬਾਦ ਮਿਊਂਸੀਪਲ ਕਾਰਪੋਰੇਸ਼ਨ ਦੇ ਮੇਅਰ ਨੇ ਹਾਦਸੇ ਵਿੱਚ ਮਾਰੀ ਗਈ ਔਰਤ ਦੇ ਪਰਿਵਾਰ ਨੂੰ 5 ਲੱਖ ਮੁਆਵਜ਼ੇ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਜ਼ਖਮੀ ਲੋਕਾਂ ਦਾ ਇਲਾਜ ਕਰਨ ਦੀ ਗੱਲ ਵੀ ਕਹੀ ਹੈ। ਇਹ ਫਲਾਈਓਵਰ 3 ਦਿਨਾਂ ਤੋਂ ਬੰਦ ਹੈ।
ਹੋਰ ਪੜ੍ਹੋ: ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕੈਲਾਸ਼ ਜੋਸ਼ੀ ਦਾ ਦੇਹਾਂਤ
ਇਹ ਹਾਦਸਾ ਸ਼ਨੀਵਾਰ ਦੁਪਹਿਰ 1 ਵਜੇ ਹੈਦਰਾਬਾਦ ਦੇ ਨਿਊ ਬਾਇਊਡਿਵਰਸਿਟੀ ਫਲਾਈਓਵਰ 'ਤੇ ਵਾਪਰਿਆ, ਜਿਸ ਵਿੱਚ ਇੱਕ ਤੇਜ਼ ਰਫ਼ਤਾਰ ਕਾਰ ਅਚਾਨਕ ਹੇਠਾਂ ਆ ਡਿੱਗੀ। ਸੀਸੀਟੀਵੀ ਫੁਟੇਜ ਵਿੱਚ ਇਹ ਦੇਖਿਆ ਗਿਆ ਹੈ ਕਿ ਇੱਕ ਤੇਜ਼ ਰਫ਼ਤਾਰ ਨਾਲ ਚੱਲ ਰਹੀ ਲਾਲ ਕਾਰ ਹੇਠਾਂ ਸੜਕ 'ਤੇ ਆ ਡਿੱਗ। ਕਾਰ ਦੇ ਡਿੱਗਣ ਕਾਰਨ ਸਥਾਨਕ ਲੋਕਾਂ ਵਿੱਚ ਦਹਿਸ਼ਤ ਫੈਲ ਗਈ।
ਹੋਰ ਪੜ੍ਹੋ: ਸੁਪਰੀਮ ਕੋਰਟ ਵਿੱਚ ਸ਼ਿਵ ਸੈਨਾ, NCP ਅਤੇ ਕਾਂਗਰਸ ਦੀ ਪਟੀਸ਼ਨ 'ਤੇ ਸੁਣਵਾਈ ਸ਼ੁਰੂ
ਸੀਸੀਟੀਵੀ ਫੁਟੇਜ ਤੋਂ ਪਤਾ ਚੱਲਦਾ ਹੈ ਕਿ ਜਦੋਂ ਕਾਰ ਫਲਾਈਓਵਰ ਤੋਂ ਹੇਠਾਂ ਆ ਡਿੱਗੀ ਤਾਂ ਉਸੇ ਸਮੇਂ ਇਸ ਕਾਰ ਦੀ ਦੂਰੀ 'ਤੇ ਇੱਕ ਸਾਈਕਲ ਦਿਖਾਈ ਦੇ ਰਿਹਾ ਸੀ, ਜਿਸ 'ਤੇ 2 ਲੋਕ ਸਵਾਰ ਸਨ। ਉਹ ਲੋਕ ਖੁਸ਼ਕਿਸਮਤ ਸਨ ਕਿ ਕਾਰ ਉਨ੍ਹਾਂ 'ਤੇ ਨਹੀਂ ਡਿੱਗੀ।