ETV Bharat / bharat

ਕੋਰੋਨਾ ਵਾਇਰਸ ਕਾਰਨ ਕੈਨੇਡਾ 'ਚ 10 ਲੱਖ ਤੋਂ ਵੱਧ ਲੋਕਾਂ ਦੀਆਂ ਗਈਆਂ ਨੌਕਰੀਆਂ

ਕੈਨੇਡਾ ਵਿੱਚ ਸਿਰਫ ਮਾਰਚ ਮਹੀਨੇ ਦੌਰਾਨ ਹੀ 10 ਲੱਖ ਤੋਂ ਵੱਧ ਕੈਨੇਡੀਅਨ ਵਾਸੀਆਂ ਨੂੰ ਆਪਣੀਆਂ ਨੌਕਰੀਆਂ ਤੋਂ ਹੱਥ ਧੋਣਾ ਪਿਆ ਹੈ, ਜਿਸ ਨਾਲ ਬੇਰੁਜ਼ਗਾਰੀ ਦੀ ਦਰ ਵਿਚ ਵੀ 7.8 ਪ੍ਰਤੀਸ਼ਤ ਵਾਧਾ ਹੋਇਆ ਹੈ।

canada loses a record million jobs in march due to coronavirus
ਫ਼ੋਟੋ
author img

By

Published : Apr 13, 2020, 11:42 PM IST

ਨਵੀਂ ਦਿੱਲੀ: ਸਾਰੀ ਦੁਨੀਆ ਜਿੱਥੇ ਇੱਕ ਪਾਸੇ ਕੋਰੋਨਾ ਦੇ ਕਹਿਰ ਨਾਲ ਜੂਝ ਰਹੀਆਂ ਨਾਲ ਉੱਥੇ ਹੀ ਇਸ ਮਹਾਂਮਾਰੀ ਦੀ ਮਾਰ ਨੌਕਰੀਆਂ 'ਤੇ ਵੀ ਪਈ ਹੈ। ਕੈਨੇਡਾ ਵਿੱਚ ਸਿਰਫ ਮਾਰਚ ਮਹੀਨੇ ਦੌਰਾਨ ਹੀ 10 ਲੱਖ ਤੋਂ ਵੱਧ ਕੈਨੇਡੀਅਨ ਵਾਸੀਆਂ ਨੂੰ ਆਪਣੀਆਂ ਨੌਕਰੀਆਂ ਤੋਂ ਹੱਥ ਧੋਣਾ ਪਿਆ ਹੈ, ਜਿਸ ਨਾਲ ਬੇਰੁਜ਼ਗਾਰੀ ਦੀ ਦਰ ਵਿਚ ਵੀ 7.8 ਪ੍ਰਤੀਸ਼ਤ ਵਾਧਾ ਹੋਇਆ ਹੈ।

ਇਸ ਗੱਲ ਦੀ ਪੁਸ਼ਟੀ ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਇੱਕ ਅੰਕੜਾ ਰਿਪੋਰਟ ਤੋਂ ਹੋਈ ਹੈ। ਮਾਹਿਰ ਦਾ ਮੰਨਣਾ ਹੈ ਕਿ 1976 ਤੋਂ ਬਾਅਦ ਕੈਨੇਡਾ ਵਿੱਚ ਇਹ ਬੇਰੁਜ਼ਗਾਰੀ ਦੀ ਦਰ ਵਿੱਚ ਸਭ ਤੋਂ ਵੱਡਾ ਮਹੀਨਾਵਾਰ ਵਾਧਾ ਹੈ। ਇਸ ਰਿਪੋਰਟ ਤੇ ਅਰਥ ਸ਼ਾਸਤਰੀ ਇਹ ਉਮੀਦ ਕਰ ਰਹੇ ਸਨ ਕਿ ਇਹ ਅੰਕੜਾ 5 ਲੱਖ ਨੌਕਰੀਆਂ ਤੱਕ ਹੀ ਸਿਮਟ ਜਾਵੇਗਾ।

ਕੈਨੇਡਾ ਵਿੱਚ ਹਰ ਮਹੀਨੇ, ਡਾਟਾ ਏਜੰਸੀ ਇੱਕ ਹਫ਼ਤੇ ਦੌਰਾਨ ਕੈਨੇਡੀਅਨ ਦਾ ਸਰਵੇਖਣ ਕਰਦੀ ਹੈ ਤੇ ਉਸ ਮਹੀਨੇ ਦੀ ਆਪਣੀ ਰੁਜ਼ਗਾਰ ਦਰ ਦੱਸਦੀ ਹੈ ਅਤੇ ਮਾਰਚ ਦੇ ਅੰਕੜੇ 15 ਮਾਰਚ ਤੋਂ ਸ਼ੁਰੂ ਹੋਏ ਹਫਤੇ ਦੇ ਸਰਵੇਖਣ ਤੋਂ ਮਿਲਦੇ ਹਨ।

ਕੋਵਿਡ-19 ਕਾਰਨ ਕੈਨੇਡਾ ਦੇ ਹਰ ਸੂਬੇ ਵਿੱਚ ਹੀ ਲੋਕਾਂ ਨੂੰ ਨੌਕਰੀਆਂ ਤੋਂ ਹੱਥ ਧੋਣਾ ਪਿਆ ਹੈ, ਪਰ ਲਗਪਗ ਦੋ-ਤਿਹਾਈ ਨੁਕਸਾਨ ਓਨਟਾਰੀਓ ਅਤੇ ਕਿਊਬਕ ਵਿੱਚ ਹੋਇਆ ਹੈ, ਜਿਨ੍ਹਾਂ ਨੇ ਕ੍ਰਮਵਾਰ 403,000 ਅਤੇ 264,000 ਨੌਕਰੀਆਂ ਗੁਆਈਆਂ ਹਨ। ਮੈਨੀਟੋਬਾ ਨੇ ਵੀ ਪਿਛਲੇ 4 ਦਹਾਕਿਆਂ ਵਿੱਚ ਕਿਸੇ ਵੀ ਮਹੀਨੇ ਦੇ ਮੁਕਾਬਲੇ ਮਾਰਚ ਵਿਚ ਵਧੇਰੇ ਨੌਕਰੀਆਂ ਗੁਆਈਆਂ ਹਨ, ਪਿਛਲੇ ਮਹੀਨੇ ਲਗਪਗ 25,300 ਲੋਕਾਂ ਨੇ ਆਪਣੀਆਂ ਨੌਕਰੀਆਂ ਗੁਆ ਦਿੱਤੀਆਂ, ਜਿਨ੍ਹਾਂ ਵਿਚ 11,900 ਉਹ ਲੋਕ ਸ਼ਾਮਿਲ ਹਨ। ਜਿਨ੍ਹਾਂ ਨੂੰ ਅਸਥਾਈ ਤੌਰ 'ਤੇ ਕੰਮਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ।

ਰਿਪੋਰਟ ਮੁਤਾਬਕ ਸਿੱਖਿਆ ਖੇਤਰ ਵਿੱਚ 9 ਫ਼ੀਸਦੀ ਜਦਕਿ ਥੋਕ ਅਤੇ ਪ੍ਰਚੂਨ ਦੇ ਵਪਾਰ ਵਿਚ 7 ਫ਼ੀਸਦ ਦੀ ਗਿਰਾਵਟ ਹੋਈ ਹੈ। ਕੁਦਰਤੀ ਸਰੋਤਾਂ ਅਤੇ ਖੇਤੀਬਾੜੀ ਨੂੰ ਛੱਡ ਕੇ ਸਿਰਫ਼ ਹਰ ਖੇਤਰ ਦੀਆਂ ਨੌਕਰੀਆਂ ਖ਼ਤਮ ਹੋ ਗਈਆਂ ਹਨ, ਜਿਨ੍ਹਾਂ ਨੇ ਕੈਨੇਡਾ ਦੀ ਭੋਜਨ ਸਪਲਾਈ ਲੜੀ ਨੂੰ ਮਜ਼ਬੂਤ ਰੱਖਣ ਲਈ ਸਰਗਰਮੀਆਂ ਵਧਾਉਂਦਿਆਂ ਤਕਰੀਬਨ 7,000 ਨੌਕਰੀਆਂ ਜੋੜੀਆਂ।

ETV Bharat Logo

Copyright © 2024 Ushodaya Enterprises Pvt. Ltd., All Rights Reserved.