ETV Bharat / bharat

ਬੱਸ ਹਾਈਜੈਕ: ਮਾਲਕ ਦੇ ਪੁੱਤਰ ਨੇ ਕਿਹਾ, ਕਿਸੇ ਦਾ ਪੈਸਾ ਨਹੀਂ ਹੈ ਬਾਕੀ - ਆਗਰਾ ਤੋਂ ਹਾਈਜੈਕ ਹੋਈ ਬੱਸ

ਆਗਰਾ ਤੋਂ ਹਾਈਜੈਕ ਹੋਈ ਬੱਸ ਦੇ ਮਾਲਕ ਦੇ ਪੁੱਤਰ ਨੇ ਦੱਸਿਆ ਕਿ ਬੱਸ 'ਤੇ ਕਿਸੇ ਵੀ ਫਾਇਨੈਂਸ ਕੰਪਨੀ ਦਾ ਕੋਈ ਕਰਜ਼ੇ ਦਾ ਪੈਸਾ ਨਹੀਂ ਹੈ ਅਤੇ ਨਾ ਹੀ ਸਾਡੀ ਕਿਸੇ ਨਾਲ ਦੁਸ਼ਮਣੀ ਹੈ।

ਫ਼ੋਟੋ
ਫ਼ੋਟੋ
author img

By

Published : Aug 19, 2020, 5:56 PM IST

ਗਵਾਲੀਅਰ: ਗੁਰੂਗ੍ਰਾਮ ਤੋਂ ਗਵਾਲੀਅਰ ਆ ਰਹੀ ਬੱਸ ਨੂੰ ਆਗਰਾ ਨੇੜੇ ਅਣਪਛਾਤੇ ਬਦਮਾਸ਼ਾਂ ਨੇ ਅਗਵਾ ਕਰ ਲਿਆ। ਇਸ ਬੱਸ ਵਿੱਚ ਤਕਰੀਬਨ 34 ਯਾਤਰੀ ਸਵਾਰ ਸਨ ਅਤੇ ਬੱਸ ਨੂੰ ਅਗਵਾ ਕਰਨ ਵਾਲੇ ਬਦਮਾਸ਼ ਆਪਣੇ ਆਪ ਨੂੰ ਫਾਇਨੈਂਸ ਕੰਪਨੀ ਦਾ ਕਰਮਚਾਰੀ ਦੱਸ ਰਹੇ ਸਨ।

ਵੀਡੀਓ

ਦੱਸ ਦਈਏ ਕਿ ਕਲਪਨਾ ਟਰੈਵਲਜ਼ ਦੀ ਬੱਸ ਗਵਾਲੀਅਰ ਦੇ ਅਸ਼ੋਕ ਅਰੋੜਾ ਦੀ ਹੈ। ਬੱਸ ਮਾਲਕ ਅਸ਼ੋਕ ਅਰੋੜਾ ਦੀ ਪੰਜ ਦਿਨ ਪਹਿਲਾਂ ਕੋਰੋਨਾ ਕਾਰਨ ਮੌਤ ਹੋ ਗਈ ਸੀ। ਇਸ ਤੋਂ ਬਾਅਦ, ਘਰ ਦੇ ਸਾਰੇ ਮੈਂਬਰ ਘਰ ਵਿੱਚ ਹੀ ਕੁਆਰੰਟਾਈਨ ਸਨ। ਈਟੀਵੀ ਭਾਰਤ ਦੇ ਪੱਤਰਕਾਰ ਨੇ ਬੱਸ ਆਪਰੇਟਰ ਦੇ ਵੱਡੇ ਪੁੱਤਰ ਅਸ਼ੋਕ ਅਰੋੜਾ ਨਾਲ ਫੋਨ ‘ਤੇ ਗੱਲ ਕੀਤੀ ਅਤੇ ਉਨ੍ਹਾਂ ਨੇ ਸਾਰੀ ਘਟਨਾ ਬਾਰੇ ਦੱਸਿਆ।

ਬੱਸ ਮਾਲਕ ਦੇ ਵੱਡੇ ਪੁੱਤਰ ਪਵਨ ਅਰੋੜਾ ਨੇ ਫੋਨ ‘ਤੇ ਦੱਸਿਆ ਕਿ ਇਹ ਬੱਸ ਗੁਰੂਗ੍ਰਾਮ ਤੋਂ ਛਤਰਪੁਰ ਜਾ ਰਹੀ ਸੀ। ਅਣਪਛਾਤੇ ਬਦਮਾਸ਼ਾਂ ਨੇ ਰਾਤ ਨੂੰ ਆਗਰਾ ਨੇੜੇ ਇਸ ਬੱਸ ਨੂੰ ਅਗਵਾ ਕਰ ਲਿਆ ਅਤੇ ਬਦਮਾਸ਼ ਆਪਣੇ ਆਪ ਨੂੰ ਫਾਇਨੈਂਸ ਕੰਪਨੀ ਦਾ ਕਰਮਚਾਰੀ ਦੱਸ ਰਹੇ ਸਨ, ਪਰ ਕਿਸੇ ਵੀ ਫਾਇਨੈਂਸ ਕੰਪਨੀ ਕੋਲ ਨਾ ਤਾਂ ਕਰਜ਼ੇ ਦੇ ਪੈਸੇ ਹਨ ਅਤੇ ਨਾ ਹੀ ਕਿਸੇ ਨਾਲ ਕੋਈ ਦੁਸ਼ਮਣੀ ਹੈ, ਪਰ ਇਹ ਬਦਮਾਸ਼ ਕੌਣ ਸਨ ਅਤੇ ਉਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਕਿਉਂ ਦਿੱਤਾ। ਇਹ ਨਹੀਂ ਦੱਸਿਆ ਜਾ ਸਕਦਾ।

ਉਨ੍ਹਾਂ ਨੇ ਕਿਹਾ ਕਿ ਰਾਤ ਦੇ ਕਰੀਬ 2 ਵਜੇ ਉਨ੍ਹਾਂ ਨੂੰ ਬੱਸ ਚਾਲਕ ਦਾ ਫੋਨ ਆਇਆ ਤੇ ਸਾਰੀ ਘਟਨਾ ਦੱਸੀ। ਬੱਸ ਵਿੱਚ 34 ਯਾਤਰੀ ਸਵਾਰ ਸਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.