ETV Bharat / bharat

ਸ਼੍ਰੀਰਾਮ ਫਾਇਨੈਂਸ ਕੰਪਨੀ ਦੇ ਕਰਮਚਾਰੀਆਂ ਨੇ 'ਹਾਈਜੈਕ' ਕੀਤੀ ਸੀ ਬੱਸ, ਡਰਾਮਾ ਖ਼ਤਮ

ਉੱਤਰ ਪ੍ਰਦੇਸ਼ ਦੇ ਆਗਰਾ ਵਿੱਚ ਜਿਸ ਬੱਸ ਨੂੰ ਹਾਈਜੈਕ ਕੀਤਾ ਗਿਆ ਸੀ, ਉਹ ਬੱਸ ਝਾਂਸੀ ਵਿੱਚ ਮਿਲੀ ਹੈ। ਫਾਇਨੈਂਸ ਕੰਪਨੀ ਨੇ ਇਸ ਬੱਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ। ਸਾਰੇ 34 ਯਾਤਰੀ ਸੁਰੱਖਿਅਤ ਹਨ।

ਫ਼ੋਟੋ
ਫ਼ੋਟੋ
author img

By

Published : Aug 19, 2020, 4:33 PM IST

ਲਖਨਊ: ਉੱਤਰ ਪ੍ਰਦੇਸ਼ ਦੇ ਆਗਰਾ ਤੋਂ ਅਗਵਾ ਕੀਤੀ ਗਈ ਬੱਸ ਝਾਂਸੀ ਤੋਂ ਮਿਲੀ ਹੈ। ਇਸ ਬੱਸ ਨੂੰ ਸ਼੍ਰੀਰਾਮ ਫਾਇਨੈਂਸ ਕੰਪਨੀ ਦੇ ਕਰਮਚਾਰੀਆਂ ਨੇ 'ਹਾਈਜੈਕ' ਕੀਤਾ ਸੀ। ਬੱਸ ਮੱਧ ਪ੍ਰਦੇਸ਼ ਦੇ ਗੁਰੂਗ੍ਰਾਮ ਤੋਂ ਪੰਨਾ ਜਾ ਰਹੀ ਸੀ। ਇਸ ਵਿੱਚ ਸਵਾਰ ਸਾਰੇ 34 ਯਾਤਰੀ ਸੁਰੱਖਿਅਤ ਹਨ। ਕੰਪਨੀ ਨੇ ਸਾਰੀ ਜਾਣਕਾਰੀ ਪੁਲਿਸ ਨੂੰ ਦਿੱਤੀ ਹੈ।

ਦੱਸਿਆ ਜਾ ਰਿਹਾ ਹੈ ਕਿ ਅਪਰਾਧੀ ਬੱਸ ਵਿੱਚ ਫਾਇਨੈਂਸ ਮੁਲਾਜ਼ਮ ਬਣ ਕੇ ਸਵਾਰ ਹੋਏ ਸਨ। ਕਾਰ ਨੂੰ ਓਵਰਟੈਕ ਕਰਕੇ ਅਪਰਾਧੀਆਂ ਨੇ ਬੱਸ ਨੂੰ ਕਬਜ਼ੇ ਵਿੱਚ ਲੈ ਲਿਆ ਸੀ। ਗਵਾਲੀਅਰ ਵਿੱਚ ਅਗਵਾ ਕੀਤੀ ਇੱਸ ਬੱਸ ਦੇ ਮਾਲਕ ਦੀ ਕੱਲ੍ਹ ਕੋਰੋਨਾ ਤੋਂ ਮੌਤ ਹੋ ਗਈ ਸੀ। ਪਰਿਵਾਰ ਦੇ ਬਾਕੀ ਮੈਂਬਰ ਅਜੇ ਵੀ ਹਸਪਤਾਲ ਵਿੱਚ ਦਾਖ਼ਲ ਹਨ। ਇੱਕ ਹੋਰ ਬੱਸ ਅਪਰੇਟਰ ਦਾ ਕਹਿਣਾ ਹੈ ਕਿ ਅਗਵਾ ਕੀਤੀ ਗਈ ਬੱਸ ਉੱਤੇ ਫਾਇਨੈਂਸ ਦਾ ਕੋਈ ਪੈਸਾ ਨਹੀਂ ਹੈ। ਫਿਲਹਾਲ ਉੱਤਰ ਪ੍ਰਦੇਸ਼ ਪੁਲਿਸ ਇਸ ਗੱਲ ਦੀ ਜਾਣਕਾਰੀ ਇਕੱਠੀ ਕਰਨ ਵਿੱਚ ਲੱਗੀ ਹੋਈ ਹੈ ਕਿ ਅਣਪਛਾਤੇ ਬਦਮਾਸ਼ ਕੌਣ ਸਨ ਅਤੇ ਉਨ੍ਹਾਂ ਦਾ ਇਰਾਦਾ ਕੀ ਸੀ?

ਘਟਨਾ ਮਾਲਪੁਰਾ ਥਾਣਾ ਖੇਤਰ ਦੇ ਨਿਊ ਦੱਖਣੀ ਬਾਈਪਾਸ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਕਾਰ ਸਵਾਰ ਵਿਅਕਤੀ ਬੱਸ ਨੂੰ ਕੁਬੇਰਪੁਰ ਤੱਕ ਲੈ ਗਏ ਸਨ। ਇਸ ਤੋਂ ਬਾਅਦ ਬੱਸ ਨੂੰ ਰੋਕਿਆ ਤਾਂ ਕੰਡਕਟਰ ਅਤੇ ਡਰਾਈਵਰ ਨੂੰ ਹੇਠਾਂ ਉਤਾਰ ਲਿਆ ਗਿਆ ਤੇ ਬਦਮਾਸ਼ ਬੱਸ ਨੂੰ ਲੈ ਕੇ ਫਰਾਰ ਹੋ ਗਏ। ਡਬਰਾ (ਗਵਾਲੀਅਰ, ਐਮਪੀ) ਨਿਵਾਸੀ ਡਰਾਈਵਰ ਰਮੇਸ਼ ਸਲੀਪਰ ਬੱਸ 'ਚ 34 ਸਵਾਰੀਆਂ ਨੂੰ ਲੈ ਕੇ ਸ਼ਾਮ ਨੂੰ ਗੁਰੂਗ੍ਰਾਮ ਤੋਂ ਚੱਲਿਆ ਸੀ। ਬੱਸ ਮੱਧ ਪ੍ਰਦੇਸ਼ ਤੋਂ ਪੰਨਾ ਜਾ ਰਹੀ ਸੀ। ਮੰਗਲਵਾਰ ਰਾਤ 10.30 ਵਜੇ ਦੱਖਣੀ ਬਾਈਪਾਸ 'ਤੇ ਰਾਏਭਾ ਟੌਲ ਪਲਾਜ਼ਾ' ਕੋਲ ਪਹੁੰਚੀ। ਉੱਥੇ 2 ਕਾਰ ਵਿੱਚ ਸਵਾਰ 8-9 ਨੌਜਵਾਨ ਆਏ।ਨੌਜਵਾਨਾਂ ਨੇ ਖ਼ੁਦ ਨੂੰ ਫਾਇਨੈਂਸ ਵਰਕਰ ਦੱਸਦਿਆਂ ਪਲਾਜ਼ਾ ‘ਤੇ ਬੱਸ ਨੂੰ ਰੁਕਵਾ ਲਿਆ, ਪਰ ਬੱਸ ਡਰਾਈਵਰ ਨੇ ਗੱਲ ਨਹੀਂ ਸੁਣੀ। ਕਾਰ ਨੇ ਮਲਪੁਰਾ ਖੇਤਰ ਵਿੱਚ ਨਿਊ ਦੱਖਣੀ ਬਾਈਪਾਸ 'ਤੇ ਬੱਸ ਨੂੰ ਓਵਰਟੈਕ ਕਰਕੇ ਰੋਕ ਲਿਆ। ਬਦਮਾਸ਼ਾਂ ਨੇ ਜ਼ਬਰਦਸਤੀ ਡਰਾਈਵਰ ਅਤੇ ਆਪਰੇਟਰ ਨੂੰ ਕੁਬੇਰਪੁਰ ਉਤਾਰ ਦਿੱਤਾ ਤੇ ਬੱਸ ਖੋਹ ਕੇ ਲੈ ਗਏ।

ਡਰਾਈਵਰ ਰਮੇਸ਼ ਨੇ ਪੁਲਿਸ ਨੂੰ ਦੱਸਿਆ ਕਿ ਕਾਰ ਸਵਾਰ ਬੱਸ ਨੂੰ ਗਵਾਲੀਅਰ ਰੋਡ ਤੋਂ ਉਤਾਰ ਕੇ ਸੈਂਯਾ ਲੈ ਗਏ। ਸੈਂਯਾ ਤੋਂ ਫਤਿਹਾਬਾਦ ਹੋ ਕੇ ਲਖਨਊ ਐਕਸਪ੍ਰੈਸ ਵੇਅ 'ਤੇ ਪਹੁੰਚੇ। ਇੱਥੇ ਐਕਸਪ੍ਰੈਸ ਵੇਅ ਦੇ ਹੇਠਾਂ ਢਾਬੇ 'ਤੇ ਖਾਣਾ ਖਾਧਾ। ਆਪਰੇਟਰ ਤੋਂ ਯਾਤਰੀਆਂ ਦੇ ਪੈਸੇ ਵਾਪਸ ਕਰਵਾਏ ਤੇ ਯਾਤਰੀਆਂ ਸਮੇਤ ਬੱਸ ਲੈ ਕੇ ਫਿਰ ਚੱਲ ਪਿਆ। ਇਸ ਤੋਂ ਬਾਅਦ ਆਪਰੇਟਰ ਦੇ ਨਾਲ ਉਸ ਨੂੰ ਦਿੱਲੀ-ਕਾਨਪੁਰ ਹਾਈਵੇਅ 'ਤੇ ਕੁਬੇਰਪੁਰ ਦੇ ਕੋਲ ਛੱਡ ਗਏ। ਸਵੇਰੇ 4 ਵਜੇ ਰਮੇਸ਼ ਤੇ ਕੰਡਕਟਰ ਬੁੱਧਵਾਰ ਨੂੰ ਮਾਲਪੁਰਾ ਥਾਣੇ ਪਹੁੰਚੇ। ਦੋਵਾਂ ਨੇ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਪੁਲਿਸ ਨੇ ਬੱਸ ਸਬੰਧੀ ਟੋਲ ਪਲਾਜ਼ਾ ਨਾਲ ਸੰਪਰਕ ਕੀਤਾ। ਪੁਲਿਸ ਦੀ ਇੱਕ ਟੀਮ ਨੇ ਡਰਾਈਵਰ ਅਤੇ ਆਪਰੇਟਰ ਤੋਂ ਪੁੱਛਗਿੱਛ ਕੀਤੀ। ਜਾਣਕਾਰੀ ਮਿਲਣ 'ਤੇ ਐਸਐਸਪੀ ਬਬਲੂ ਕੁਮਾਰ ਵੀ ਥਾਣਾ ਮਲਪੁਰਾ ਪਹੁੰਚ ਗਏ।

ਵਧੀਕ ਮੁੱਖ ਸਕੱਤਰ ਅਵਨੀਸ਼ ਅਵਸਥੀ ਨੇ ਦੱਸਿਆ ਕਿ ਬੱਸ ਦੇ ਮਾਲਕ ਦੀ ਇੱਕ ਦਿਨ ਪਹਿਲਾਂ ਹੀ ਮੌਤ ਹੋ ਗਈ ਸੀ। ਇਸ ਬੱਸ ਨੂੰ ਫੰਡ ਦੇਣ ਵਾਲੀ ਵਿੱਤ ਕੰਪਨੀ ਦੇ ਕਰਮਚਾਰੀਆਂ ਨੇ ਬੱਸ ਨੂੰ ਨਜਾਇਜ਼ ਢੰਗ ਨਾਲ ਕਾਬੂ ਕਰ ਲਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.