ETV Bharat / bharat

ਮੁੰਬਈ: ਚਾਰ ਮੰਜ਼ਿਲਾ ਇਮਾਰਤ ਢਹਿ-ਢੇਰੀ, 14 ਮੌਤਾਂ ਦੀ ਪੁਸ਼ਟੀ

ਮੁੰਬਈ ਦੇ ਡੋਂਗਰੀ ਇਲਾਕੇ ਵਿੱਚ ਚਾਰ ਮੰਜ਼ਿਲਾ ਇਮਾਰਤ ਢੇਹਿ-ਢੇਰੀ ਹੋਣ ਕਾਰਨ ਮਲਬੇ ਹੇਠਾਂ 40 ਤੋਂ ਵੱਧ ਲੋਕਾਂ ਦੇ ਦਬੇ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। NDRF ਦੀਆਂ ਦੋ ਟੀਮਾਂ ਵਲੋਂ ਰਾਹਤ ਤੇ ਬਚਾਅ ਕਾਰਜ ਜਾਰੀ ਹੈ।

ਫ਼ੋਟੋ
author img

By

Published : Jul 17, 2019, 10:13 AM IST

Updated : Jul 17, 2019, 10:27 AM IST

ਮੁੰਬਈ: ਡੋਂਗਰੀ ਹਾਦਸੇ ਵਿੱਚ ਮ੍ਰਿਤਕਾਂ ਦਾ ਅੰਕੜਾ 14 ਪਹੁੰਚ ਗਿਆ ਹੈ। 40 ਤੋਂ ਵੱਧ ਲੋਕਾਂ ਦੇ ਮਲਬੇ ਹੇਠਾਂ ਦਬੇ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਹਾਦਸੇ ਵਿੱਚ 14 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਗਈ ਹੈ ਤੇ ਕਈ ਲੋਕਾਂ ਨੂੰ ਜ਼ਿੰਦਾ ਬਚਾਉਣ ਵਿੱਚ ਵੀ ਕਾਮਯਾਬੀ ਮਿਲੀ ਹੈ। ਹਾਦਸੇ ਦੇ ਪੀੜਤ ਲੋਕਾਂ ਲਈ ਮਹਾਰਾਸ਼ਟਰ ਦੇ ਸੀਐਮ ਦੇਵੇਂਦਰ ਫੜਨਵੀਸ ਵੱਲੋਂ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਹੈ।

  • Dongri building collapse incident: Maharashtra CM Devendra Fadnavis announces compensation of Rs 5 Lakh for the next of kin of the deceased and Rs 50,000 for the injured, and all medical expenses of the injured to be borne by the state government. (File pic) pic.twitter.com/uSaAob0OEk

    — ANI (@ANI) July 17, 2019 " class="align-text-top noRightClick twitterSection" data=" ">

ਜਾਨ ਗੁਆ ਚੁੱਕੇ ਲੋਕਾਂ ਤੇ ਜਖ਼ਮੀਆਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸੀਐਮ ਦੇਵੇਂਦਰ ਫੜਨਵੀਸ ਨੇ ਦੁੱਖ ਪ੍ਰਗਟ ਕੀਤਾ ਹੈ। ਇਸ ਹਾਦਸੇ ਵਿੱਚ ਕਈ ਲੋਕ ਜਖ਼ਮੀ ਹੋ ਗਏ ਹਨ ਜੋ ਕਿ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਅੱਗ ਬੁਝਾਊ ਵਿਭਾਗ, ਮੁੰਬਈ ਪੁਲਿਸ ਅਧਿਕਾਰੀ ਮੌਕੇ ਉੱਤੇ ਪਹੁੰਚ। ਟੀਮ ਵਲੋਂ ਹੁਣ ਸਨੀਫ਼ਰ ਡਾਗ ਦੀ ਮਦਦ ਨਾਲ ਵੀ ਮਲਬੇ ਹੇਠਾਂ ਦੱਬੇ ਹੋਏ ਲੋਕਾਂ ਦੀ ਭਾਲ ਜਾਰੀ ਹੈ।

  • #WATCH National Disaster Response Force (NDRF) carries out search operation with the help of sniffer dogs, at Kesarbhai building collapse site in Mumbai. pic.twitter.com/DAW5js9lCr

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਇਮਾਰਤ, ਮਹਾਰਾਸ਼ਟਰ ਘਰ ਅਤੇ ਵਿਕਾਸ ਪ੍ਰਾਧਿਕਰਣ (ਮਹਾਡਾ) ਦੀ ਹੈ, ਹਾਲਾਂਕਿ ਮਹਾਡਾ ਦੀ ਮੁਰੰਮਤ ਬੋਰਡ ਦੇ ਪ੍ਰਮੁੱਖ ਵਿਨੋਦ ਘੋਸਾਲਕਰ ਦਾ ਕਹਿਣਾ ਹੈ ਕਿ ਇਮਾਰਤ ਸੰਸਥਾ ਦੀਆਂ ਨਹੀਂ ਸੀ। ਮਹਾਡਾ ਦਾ ਕਹਿਣਾ ਹੈ ਕਿ ਉਸ ਨੇ ਇਹ ਇਮਾਰਤ ਮੁੜ ਵਿਕਾਸ ਲਈ ਇੱਕ ਪ੍ਰਾਇਵੇਟ ਬਿਲਡਰ ਨੂੰ ਦਿੱਤੀ ਸੀ ਅਤੇ ਹਾਦਸੇ ਦੇ ਜ਼ਿੰਮੇਦਾਰ ਵਿਅਕਤੀ ਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

ਵੇਖੋ ਵੀਡੀਓ

ਸੀਐਮ ਦੇਵੇਂਦਰ ਫੜਨਵੀਸ ਨੇ ਜਤਾਇਆ ਦੁੱਖ

ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਮਲਬੇ ਹੇਠਾਂ ਦੱਬੇ ਹੋਏ ਪੀੜਤਾਂ ਨੂੰ ਕੱਢਣ ਲਈ ਕੋਸ਼ਿਸ਼ਾਂ ਜਾਰੀ ਹਨ। ਮੌਕੇ ਉੱਤੇ ਐੱਨਡੀਆਰਐੱਫ, ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਮੌਜੂਦ ਹਨ। ਸਥਾਨਕ ਲੋਕਾਂ ਨੇ ਦੱਸਿਆ ਕਿ ਇਮਾਰਤ ਲਗਭਗ ਸੌ ਸਾਲ ਪੁਰਾਣੀ ਸੀ।

ਬੀਐਮਸੀ ਨੇ ਕੀਤਾ ਸ਼ੈਲਟਰ ਦਾ ਪ੍ਰਬੰਧ

ਹਾਦਸੇ ਦੇ ਮੱਦੇਨਜ਼ਰ ਬੀਐਮਸੀ ਨੇ ਇਮਾਮਵਾੜਾ ਮਿਊਨੀਸਿਪਲ ਸੈਕੰਡਰੀ ਸਕੂਲ ਚ ਸ਼ੈਲਟਰ ਬਣਾਇਆ ਗਿਆ ਹੈ, ਜਿੱਥੇ ਪੀੜਤਾਂ ਲਈ ਰਾਹਤ ਸਮੱਗਰੀ ਤੇ ਰਹਿਣ ਦੀ ਵਿਵਸਥਾ ਕੀਤੀ ਗਈ ਹੈ। ਮਹਾਰਾਸ਼ਟਰ ਦੇ ਭਵਨ ਨਿਰਮਾਣ ਮੰਤਰੀ ਰਾਧਾ ਕ੍ਰਿਸ਼ਣ ਵਿਖੇ ਪਾਟਿਲ ਵੀ ਮੌਕੇ 'ਤੇ ਪਹੁੰਚੇ ਸਨ ਜਿਨ੍ਹਾਂ ਨੇ ਇਸ ਘਟਨਾ 'ਤੇ ਦੁਖ ਜਤਾਇਆ।

ਇਹ ਵੀ ਪੜ੍ਹੋ: ICJ ਅੱਜ ਸੁਣਾਏਗਾ ਕੁਲਭੂਸ਼ਣ ਜਾਧਵ 'ਤੇ ਫ਼ੈਸਲਾ

ਬੀਐਮਸੀ ਦੇ ਮੁਤਾਬਕ, ਮੰਗਲਵਾਰ ਨੂੰ 11 ਵੱਜ ਕੇ 48 ਮਿੰਟ ਉੱਤੇ ਡੋਂਗਰੀ ਦੇ ਟਾਂਡੇਲ ਗਲੀ ਵਿੱਚ ਕੇਸਰਬਾਈ ਨਾਮ ਦੀ ਬਿਲਡਿੰਗ ਦਾ ਅੱਧਾ ਹਿੱਸਾ ਡਿੱਗ ਗਿਆ। ਇਹ ਬਿਲਡਿੰਗ ਅਬਦੁਲ ਹਮੀਦ ਸ਼ਾਹ ਦਰਗਾਹ ਦੇ ਪਿੱਛੇ ਹੈ ਅਤੇ ਕਾਫ਼ੀ ਪੁਰਾਣੀ ਹੈ। ਬਿਲਡਿੰਗ ਵਿੱਚ ਕਈ ਪਰਿਵਾਰ ਰਹਿ ਰਹੇ ਸਨ। ਬਿਲਡਿੰਗ ਦੇ ਮਲਬੇ ਵਿੱਚ 40 ਤੋਂ 50 ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ।

ਇਹ ਵੀ ਪੜ੍ਹੋ: ਨੂੰਹ ਵੱਲੋਂ ਲਾਏ ਦੋਸ਼ਾਂ 'ਤੇ ਸਹੁਰਾ ਪਰਿਵਾਰ ਨੇ ਦਿੱਤੀ ਮਾਮਲੇ 'ਤੇ ਸਫ਼ਾਈ

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਬਿਲਡਿੰਗ 80 ਤੋਂ 100 ਸਾਲ ਪੁਰਾਣੀ ਸੀ ਅਤੇ ਇਸ ਵਿੱਚ 8 ਤੋਂ 10 ਪਰਿਵਾਰ ਰਹਿੰਦੇ ਸਨ। ਜਦੋਂ ਬਿਲਡਿੰਗ ਡਿੱਗੀ ਤਾਂ ਇਸ ਵਿੱਚ 40 ਲੋਕ ਮੌਜੂਦ ਸਨ।

Intro:Body:Conclusion:
Last Updated : Jul 17, 2019, 10:27 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.