ETV Bharat / bharat

ਭਾਰਤ, ਸ੍ਰੀਲੰਕਾ ਨਾਲ ਉੱਚ ਸਬੰਧਾਂ ਨੂੰ ਤਰਜੀਹ ਦਿੰਦਾ ਹੈ: ਪੀਐਮ ਮੋਦੀ - ਦੁਵੱਲਾ ਸਿਖਰ ਸੰਮੇਲਨ

ਭਾਰਤ ਅਤੇ ਸ੍ਰੀਲੰਕਾ ਦਰਮਿਆਨ ਅੱਜ ਇੱਕ ਵਰਚੁਅਲ ਦੁਵੱਲਾ ਸਿਖਰ ਸੰਮੇਲਨ ਹੋਇਆ, ਜਿਸ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੈਂ ਤੁਹਾਨੂੰ ਪ੍ਰਧਾਨ ਮੰਤਰੀ (ਮਹਿੰਦਾ ਰਾਜਪਕਸ਼ੇ) ਦਾ ਅਹੁਦਾ ਸੰਭਾਲਣ ਲਈ ਵਧਾਈ ਦਿੰਦਾ ਹਾਂ, ਭਾਰਤ-ਸ੍ਰੀਲੰਕਾ ਦਾ ਬਹੁ-ਪੱਖੀ ਸਬੰਧ ਹਜ਼ਾਰਾਂ ਸਾਲ ਪੁਰਾਣੇ ਹਨ। ਉਨ੍ਹਾਂ ਕਿਹਾ ਕਿ ਮੇਰੀ ਸਰਕਾਰ ਦੀ ਨੇਬਰਹੁੱਡ ਫਸਟ ਨੀਤੀ ਦੇ ਤਹਿਤ, ਅਸੀਂ ਸ੍ਰੀਲੰਕਾ ਨਾਲ ਸਬੰਧਾਂ ਨੂੰ ਵਿਸ਼ੇਸ਼ ਅਤੇ ਉੱਚ ਤਰਜੀਹ ਦਿੰਦੇ ਹਾਂ।

ਤਸਵੀਰ
ਤਸਵੀਰ
author img

By

Published : Sep 26, 2020, 5:56 PM IST

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਤੇ ਸ੍ਰੀਲੰਕਾ ਦਰਮਿਆਨ ਇੱਕ ਵਰਚੁਅਲ ਦੁਵੱਲੇ ਸੰਮੇਲਨ ਵਿੱਚ ਸ਼ਿਰਕਤ ਕੀਤੀ, ਜਿਸ ਵਿੱਚ ਉਨ੍ਹਾਂ ਨੇ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਨਾਲ ਗੱਲਬਾਤ ਕੀਤੀ ਅਤੇ ਇਸ ਸੱਦੇ ਨੂੰ ਸਵੀਕਾਰ ਕਰਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਨੇ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਮਹਿੰਦਾ ਨੂੰ ਪ੍ਰਧਾਨ ਮੰਤਰੀ ਚੁਣੇ ਜਾਣ ਅਤੇ ਸੰਸਦੀ ਚੋਣਾਂ ਵਿੱਚ ਉਨ੍ਹਾਂ ਦੀ ਪਾਰਟੀ ਦੀ ਜਿੱਤ ਲਈ ਵਧਾਈ ਵੀ ਦਿੱਤੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਅਤੇ ਸ੍ਰੀਲੰਕਾ ਦੇ ਬਹੁਤ ਪੁਰਾਣੇ ਸਮੇਂ ਤੋਂ ਨੇੜਲਾ ਰਿਸ਼ਤਾ ਅਤੇ ਪਿਆਰ ਹੈ, ਇਹ ਹਮੇਸ਼ਾਂ ਇਸ ਤਰ੍ਹਾਂ ਰਹੇਗਾ। ਕੋਰੋਨਾ ਮਹਾਮਾਰੀ ਦੇ ਕਾਰਨ ਪੂਰੀ ਦੁਨੀਆ ਸੰਕਟ ਵਿੱਚ ਹੈ ਅਤੇ ਆਪਣੇ ਦੋਵਾਂ ਦੇਸ਼ਾਂ ਦੇ ਲਈ ਅਤੇ ਦੂਜੇ ਦੇਸ਼ਾਂ ਦੀ ਸੁਰੱਖਿਆ ਦੇ ਲਈ ਜਿਸ ਤਰੀਕੇ ਨਾਲ ਕੰਮ ਕੀਤਾ ਮੈਂ ਉਸ ਦੇ ਲਈ ਧੰਨਵਾਦ ਕਰਦਾ ਹਾਂ।

ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਤੁਹਾਡੀ ਪਾਰਟੀ ਦੀ ਜਿੱਤ ਤੋਂ ਬਾਅਦ ਭਾਰਤ-ਸ੍ਰੀਲੰਕਾ ਸਬੰਧਾਂ ਵਿੱਚ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਦਾ ਮੌਕਾ ਆਇਆ ਹੈ। ਦੋਵੇਂ ਦੇਸ਼ਾਂ ਦੇ ਲੋਕ ਸਾਨੂੰ ਨਵੀਂਆਂ ਉਮੀਦਾਂ ਨਾਲ ਵੇਖ ਰਹੇ ਹਨ।

ਮੋਦੀ ਨੇ ਕਿਹਾ ਕਿ ਭਾਰਤ ਸ੍ਰੀਲੰਕਾ ਨਾਲ ਆਪਣੇ ਸਬੰਧਾਂ ਨੂੰ ਪਹਿਲ ਦਿੰਦਾ ਹੈ।

ਮਹਿੰਦਾ ਰਾਜਪਕਸ਼ੇ ਨੇ 9 ਅਗਸਤ ਨੂੰ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਵਜੋਂ ਨਵੇਂ ਕਾਰਜਕਾਲ ਲਈ ਸਹੁੰ ਚੁੱਕੀ ਸੀ। ਉਨ੍ਹਾਂ ਦੀ ਪਾਰਟੀ ਸ੍ਰੀਲੰਕਾ ਪੀਪਲਜ਼ ਫਰੰਟ ਨੇ ਸੰਸਦੀ ਚੋਣਾਂ ਵਿੱਚ ਦੋ ਤਿਹਾਈ ਬਹੁਮਤ ਹਾਸਲ ਕੀਤਾ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.