ETV Bharat / bharat

ਭਗਵੰਤ ਮਾਨ ਨੇ ਸਦਨ 'ਚ ਉਠਾਇਆ ਪੰਜਾਬ ਦੀਆਂ 'ਖ਼ੂਨੀ' ਸੜਕਾਂ ਦਾ ਮੁੱਦਾ - ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ

ਆਮ ਆਦਮੀ ਪਾਰਟੀ (ਆਪ) ਦੇ ਸੂਬਾ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਦੀਆਂ 'ਖ਼ੂਨੀ ਸੜਕਾਂ' ਦਾ ਮੁੱਦਾ ਸੰਸਦ 'ਚ ਉਠਾਉਂਦਿਆਂ ਕਿਹਾ ਕਿ ਦੇਸ਼ ਭਰ 'ਚ ਪੰਜਾਬ ਇੱਕ ਅਜਿਹਾ ਸੂਬਾ ਹੈ, ਜਿੱਥੇ ਰੋਜ਼ਾਨਾ ਦਰਜਨਾਂ ਲੋਕ ਸੜਕ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ।

ਭਗਵੰਤ ਮਾਨ
ਭਗਵੰਤ ਮਾਨ
author img

By

Published : Mar 19, 2020, 9:39 PM IST

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਸੂਬਾ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਦੀਆਂ 'ਖ਼ੂਨੀ ਸੜਕਾਂ' ਦਾ ਮੁੱਦਾ ਸੰਸਦ 'ਚ ਉਠਾਉਂਦਿਆਂ ਕਿਹਾ ਕਿ ਦੇਸ਼ ਭਰ 'ਚ ਪੰਜਾਬ ਇੱਕ ਅਜਿਹਾ ਸੂਬਾ ਹੈ, ਜਿੱਥੇ ਰੋਜ਼ਾਨਾ ਦਰਜਨਾਂ ਲੋਕ ਸੜਕ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ। ਮਾਲੀ ਨੁਕਸਾਨ ਦੇ ਨਾਲ-ਨਾਲ ਕੀਮਤੀ ਜਾਨਾਂ ਵੀ ਜਾਂਦੀਆਂ ਹਨ, ਕਿਉਂਕਿ ਪੰਜਾਬ ਵਿੱਚ ਬਹੁਤੀ ਸੜਕਾਂ ਦੀ ਸਥਿਤੀ ਤਕਨੀਕੀ ਤੌਰ 'ਤੇ ਠੀਕ ਨਹੀਂ ਹੈ।

ਵੇਖੋ ਵੀਡੀਓ

ਭਗਵੰਤ ਮਾਨ ਨੇ ਸੰਸਦ 'ਚ ਬੋਲਦਿਆਂ ਕਿਹਾ ਕਿ ਜਦੋਂ ਪ੍ਰਸਿੱਧ ਕਲਾਕਾਰ ਜਸਪਾਲ ਭੱਟੀ ਦੀ ਸੜਕ ਹਾਦਸੇ 'ਚ ਮੌਤ ਹੋਈ ਸੀ ਤਾਂ ਸਰਕਾਰ ਨੇ ਪੰਜਾਬ ਵਿਚ 138 'ਬਲੈਕ ਸਪੋਟਾਂ' ਦੀ ਪਹਿਚਾਣ ਕੀਤੀ ਸੀ ਤਾਂ ਕਿ ਇਨ੍ਹਾਂ 'ਬਲੈਕ ਸਪੋਟਾਂ' ਨੂੰ ਦਰੁਸਤ ਕਰਕੇ ਰੋਜ਼ਾਨਾ ਹੁੰਦੇ ਸੜਕ ਹਾਦਸਿਆਂ ਵਿੱਚ ਕਮੀ ਲਿਆਂਦੀ ਜਾ ਸਕੇ, ਪਰੰਤੂ ਅਫ਼ਸੋਸ ਪੰਜਾਬ ਸਰਕਾਰ ਨੇ ਉਕਤ 'ਬਲੈਕ ਸਪੋਟਾਂ' ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਦਰੁਸਤ ਕਰਨ ਦੀ ਬਜਾਏ ਗਿਣਤੀ ਕਰਕੇ ਹੀ ਛੱਡ ਦਿੱਤਾ। ਮਾਨ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੂੰ ਸੜਕ ਹਾਦਸੇ ਵਿੱਚ ਜਾਨਾਂ ਗਵਾਉਣ ਵਾਲੇ ਪਰਿਵਾਰਾਂ ਦੀ ਬਿਲਕੁਲ ਵੀ ਚਿੰਤਾ ਨਹੀਂ ਹੈ।

ਮਾਨ ਨੇ ਕਿਹਾ ਕਿ ਅਜਿਹਾ ਇੱਕ ਦਿਨ ਵੀ ਨਹੀਂ ਲੰਘਦਾ, ਜਿਸ ਦਿਨ ਸੜਕ ਹਾਦਸੇ ਵਿੱਚ ਕਿਸੇ ਦੀ ਜਾਨ ਨਾ ਗਈ ਹੋਵੇ। ਆਏ ਦਿਨ ਲੋਕ ਖ਼ਸਤਾ ਹਾਲ ਅਤੇ ਖਤਰਨਾਕ ਮੋੜਾਂ ਵਾਲੀਆਂ ਸੜਕਾਂ 'ਤੇ ਆਪਣੀ ਕੀਮਤੀ ਜਾਨਾਂ ਗੁਆ ਰਹੇ ਹਨ। ਮਾਨ ਨੇ ਕਿਹਾ ਕਿ ਮੇਰੇ 4 ਕਰੀਬੀ ਦੋਸਤਾਂ ਨੇ ਵੀ ਸੜਕਾਂ 'ਤੇ ਘੁੰਮ ਰਹੇ ਆਵਾਰਾ ਪਸ਼ੂਆਂ ਦੇ ਕਾਰਨ ਆਪਣੀਆਂ ਕੀਮਤੀ ਜਾਨਾਂ ਗੁਆ ਦਿੱਤੀਆਂ ਹਨ।

ਮਾਨ ਨੇ ਪੰਜਾਬ ਦੀਆਂ ਖ਼ੂਨੀ ਸੜਕਾਂ ਵੱਲ ਸੂਬਾ ਅਤੇ ਕੇਂਦਰ ਸਰਕਾਰ ਦਾ ਧਿਆਨ ਦਿਵਾਉਂਦਿਆਂ ਅਪੀਲ ਕੀਤੀ ਕਿ ਜਲਦ ਹੀ ਖ਼ੂਨੀ ਅਤੇ ਖ਼ਤਰਨਾਕ ਮੋੜ ਵਾਲੀਆਂ ਸੜਕਾਂ ਨੂੰ ਦਰੁਸਤ ਕੀਤਾ ਜਾਵੇ ਤਾਂ ਕਿ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।

ਇਹ ਵੀ ਪੜੋ: ਰੰਜਨ ਗੋਗੋਈ ਦੀ ਰਾਜ ਸਭਾ ਵਜੋਂ ਨਾਮਜ਼ਦਗੀ ਗਲਤ ਅਤੇ ਸ਼ੱਕੀ: ਅਮਰਿੰਦਰ ਸਿੰਘ

ਇਸ ਦੌਰਾਨ ਸੰਸਦ 'ਚ ਮੌਜੂਦ ਕੇਂਦਰੀ ਸੜਕ ਅਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਭਗਵੰਤ ਮਾਨ ਵੱਲੋਂ ਉਠਾਏ ਪੰਜਾਬ ਦੀਆਂ ਖ਼ੂਨੀ ਸੜਕਾਂ ਦੀ ਸਮੱਸਿਆ ਦਾ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.