ETV Bharat / bharat

ਬੰਗਲੁਰੂ KIMS ਨੇ 50 ਮਰੀਜ਼ਾਂ ਨੂੰ ਕੀਤਾ ਸ਼ਿਫਟ, ਹਸਪਤਾਲ ਤੋਂ ਆਕਸੀਜਨ ਦੀ ਸਪਲਾਈ ਹੋਈ ਖ਼ਤਮ - ਮਰੀਜ਼ਾਂ ਨੂੰ ਹਸਪਤਾਲ ਵਿੱਚ ਦਾਖਲ

ਸੋਮਵਾਰ ਦੀ ਰਾਤ ਨੂੰ KIMS ਦੇ 50 ਮਰੀਜ਼ਾਂ ਨੂੰ ਆਕਸੀਜਨ ਸਪਲਾਈ ਦੀ ਘਾਟ ਦਾ ਸਾਹਮਣਾ ਕਰਦਿਆਂ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ਵਿੱਚ ਸ਼ਿਫਟ ਕੀਤਾ ਗਿਆ।

No oxygen facility in patients at Bengaluru Kims Hospital
ਬੰਗਲੁਰੂ KIMS ਨੇ 50 ਮਰੀਜ਼ਾਂ ਨੂੰ ਕੀਤਾ ਸ਼ਿਫਟ
author img

By

Published : Aug 18, 2020, 9:45 AM IST

ਬੰਗਲੁਰੂ: ਕੇਂਪੇਗੋਵੜਾ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (KIMS) ਵਿਖੇ ਕੋਵਿਡ-19 ਦੇ ਪੌਜ਼ੀਟਿਵ ਮਰੀਜ਼ਾਂ ਨੂੰ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ਵਿੱਚ ਸ਼ਿਫਟ ਕਰ ਦਿੱਤਾ ਗਿਆ। ਇਨ੍ਹਾਂ ਮਰੀਜ਼ਾਂ ਨੂੰ ਆਕਸੀਜਨ ਦੀ ਲੋੜ ਸੀ, ਉਨ੍ਹਾਂ ਨੂੰ KIMS ਤੋਂ ਬੋਰਿੰਗ, ਵਿਕਟੋਰੀਆ ਅਤੇ ਰਾਜੀਵ ਗਾਂਧੀ ਇੰਸਟੀਚਿਊਟ ਆਫ਼ ਚੈਸਟ ਡੀਜ਼ੀਜ ਵਿੱਚ ਸ਼ਿਫਟ ਕੀਤਾ ਗਿਆ।

ਬੰਗਲੁਰੂ KIMS ਨੇ 50 ਮਰੀਜ਼ਾਂ ਨੂੰ ਕੀਤਾ ਸ਼ਿਫਟ

ਹਸਪਤਾਲ ਦੇ ਸੂਤਰਾਂ ਅਨੁਸਾਰ, ਘੱਟੋ-ਘੱਟ 27 ਬੱਚੇ ਅਤੇ 19 ਕੋਰੋਨਾਵਾਇਰਸ ਮਰੀਜ਼ ਗੰਭੀਰ ਹਾਲਤ ਵਿੱਚ ਸਨ ਅਤੇ ਉਨ੍ਹਾਂ ਨੂੰ ਵੈਂਟੀਲੇਟਰ ਦੀ ਲੋੜ ਸੀ। ਹਸਪਤਾਲ ਦੇ ਅਧਿਕਾਰੀਆਂ ਮੁਤਾਬਕ ਨਿਯੁਕਤ ਠੇਕੇਦਾਰ ਪਿਛਲੇ 2 ਦਿਨਾਂ ਤੋਂ ਆਕਸੀਜਨ ਸਿਲੰਡਰ ਸਪਲਾਈ ਕਰਨ ਵਿੱਚ ਅਸਫ਼ਲ ਰਹਿਣ ਤੋਂ ਬਾਅਦ ਆਕਸੀਜਨ ਸਿਲੰਡਰਾਂ ਦੀ ਉਪਲੱਬਧਤਾ ਇੱਕ ਵੱਡੀ ਚਿੰਤਾ ਦਾ ਵਿਸ਼ਾ ਬਣ ਗਿਆ। ਕੁੱਲ 695 ਮਰੀਜ਼ਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।

No oxygen facility in patients at Bengaluru Kims Hospital
ਬੰਗਲੁਰੂ KIMS ਨੇ 50 ਮਰੀਜ਼ਾਂ ਨੂੰ ਕੀਤਾ ਸ਼ਿਫਟ

ਕਰਨਾਟਕ ਮੈਡੀਕਲ ਸਿੱਖਿਆ ਮੰਤਰੀ ਕੇ ਸੁਧਾਕਰ ਨੇ ਟਵੀਟ ਕੀਤਾ ਕਿ ਜਦੋਂ ਉਨ੍ਹਾਂ ਨੂੰ KIMS ਹਸਪਤਾਲ ਵਿੱਚ ਆਕਸੀਜਨ ਦੀ ਘਾਟ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਮਰੀਜ਼ਾਂ ਨੂੰ ਵਿਕਟੋਰੀਆ, ਬੋਰਿੰਗ ਅਤੇ ਰਾਜੀਵ ਗਾਂਧੀ ਹਸਪਤਾਲਾਂ ਵਿੱਚ ਸ਼ਿਫਟ ਕਰਨ ਦੇ ਹੁਕਮ ਜਾਰੀ ਕਰ ਦਿੱਤੇ।

ਸੁਧਾਕਰ ਨੇ ਕਿਹਾ ਕਿ ਜਿਹੜੇ ਮਰੀਜ਼ਾਂ ਦੀ ਹਾਲਤ ਨਾਜ਼ੁਕ ਹੈ, ਉਨ੍ਹਾਂ ਦੇ ਇਲਾਜ ਲਈ 20 ਵੱਡੇ ਆਕਸੀਜਨ ਸਿਲੰਡਰ KIMS ਨੂੰ ਭੇਜੇ ਗਏ ਹਨ। KIMS ਨੇ ਇੱਕ ਬਿਆਨ ਵਿੱਚ ਕਿਹਾ ਕਿ ਨਿਰਮਾਣ ਕੰਪਨੀ ਤੋਂ ਤਰਲ ਆਕਸੀਜਨ ਦੀ ਘਾਟ ਕਾਰਨ ਅਧਿਕਾਰੀਆਂ ਨੂੰ ਸਥਿਤੀ ਬਾਰੇ ਜਾਣੂ ਕਰਾਇਆ ਗਿਆ ਅਤੇ ਹੋਰ ਸਪਲਾਇਰਾਂ ਤੋਂ ਤਰਲ ਆਕਸੀਜਨ ਦੇ ਪ੍ਰਬੰਧਾਂ ਦੀ ਬੇਨਤੀ ਕੀਤੀ ਗਈ।

"ਅਸੀਂ ਅਨੁਮਾਨ ਲਗਾਇਆ ਹੈ ਕਿ ਆਕਸੀਜਨ-ਨਿਰਭਰ ਮਰੀਜ਼ਾਂ ਲਈ ਘੱਟ ਆਕਸੀਜਨ ਵਾਲੀਅਮ ਹਾਈਪੌਕਸਿਕ ਸੰਕਟ ਆ ਸਕਦਾ ਹੈ। ਨੁਕਸਾਨ 'ਤੇ ਕਾਬੂ ਪਾਉਣ ਅਤੇ ਸਾਵਧਾਨੀ ਦੇ ਉਪਾਵਾਂ ਲਈ, ਅਸੀਂ ਆਕਸੀਜਨ-ਨਿਰਭਰ ਸਾਰੇ ਮਰੀਜ਼ਾਂ ਨੂੰ ਵੱਖ-ਵੱਖ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਸ਼ਿਫਟ ਕਰਨ ਦੀ ਯੋਜਨਾ ਬਣਾਈ ਹੈ।

ਇਸ ਸੰਕਟ ਦੇ ਦੌਰਾਨ, ਸਾਰੇ ਸਰਕਾਰੀ ਅਧਿਕਾਰੀਆਂ ਨੇ ਹੁੰਗਾਰਾ ਦਿੱਤਾ ਤੇ ਮਰੀਜ਼ਾਂ ਦੀ ਜਾਨ ਬਚਾਉਣ ਲਈ ਪ੍ਰਬੰਧਨ ਨਾਲ ਹੱਥ ਮਿਲਾ ਕੇ ਸਾਡਾ ਸਮਰਥਨ ਕੀਤਾ। ਅਸੀਂ ਉਨ੍ਹਾਂ ਦੇ ਚੰਗੇ ਸਹਿਯੋਗ ਲਈ ਰਿਣੀ ਹਾਂ।"

(ਪੀਟੀਆਈ)

ETV Bharat Logo

Copyright © 2025 Ushodaya Enterprises Pvt. Ltd., All Rights Reserved.