ਪਣਜੀ: ਕੇਂਦਰੀ ਆਯੂਸ਼ ਰਾਜ ਮੰਤਰੀ ਸ਼੍ਰੀਪਦ ਨਾਇਕ ਦੁਆਰਾ ਭਰੋਸੇਮੰਦ ਦਾਅਵਾ ਕੀਤਾ ਗਿਆ ਕਿ ਬ੍ਰਿਟਿਸ਼ ਪ੍ਰਿੰਸ ਚਾਰਲਸ ਨੂੰ ਆਯੁਰਵੈਦਿਕ ਦਵਾਈਆਂ ਦੀ ਮਦਦ ਨਾਲ ਕੋਵਿਡ-19 ਤੋਂ ਠੀਕ ਕੀਤਾ ਗਿਆ। ਇਸੇ ਵਿਚਾਲੇ ਹੁਣ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਦਾ ਬਿਆਨ ਆਇਆ ਕਿ ਆਯੂਰਵੇਦ ਵਿੱਚ ਨਾਵਲ ਕੋਰੋਨਾ ਵਾਇਰਸ ਦਾ ਕੋਈ ਇਲਾਜ ਨਹੀਂ ਸੀ।
ਸਾਵੰਤ ਖੁਦ ਵਿਕਲਪਕ ਦਵਾਈ ਦੇ ਡਾਕਟਰ ਹਨ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਆਯੂਰਵੈਦਿਕ ਇਲਾਜ ਕੋਵਿਡ-19 ਨਾਲ ਲੜਨ ਲਈ ਇਮਿਊਨ ਸਿਸਟਮ ਨੂੰ ਵਧਾਉਣ ਵਿਚ ਸਹਾਇਤਾ ਕਰਦਾ ਹੈ ਅਤੇ ਨਾਲ ਹੀ ਕਿਹਾ ਕਿ ਗੋਆ ਦੇਸ਼ ਦਾ ਪਹਿਲਾ ਸੂਬਾ ਹੈ ਜਿਸ ਨੇ ਕੋਵਿਡ-19 ਦੇ ਮਰੀਜ਼ਾਂ ਲਈ ਏਕੀਕ੍ਰਿਤ ਇਲਾਜ ਪ੍ਰੋਗਰਾਮ ਪੇਸ਼ ਕੀਤਾ।
ਸਾਵੰਤ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਆਯੂਰਵੇਦ ਵਿੱਚ ਕੋਵਿਡ-19 ਦਾ ਕੋਈ ਇਲਾਜ ਨਹੀਂ ਹੈ, ਪਰ ਇਹ ਇਮਿਊਨਿਟੀ ਸਿਸਟਮ ਵਧਾ ਸਕਦਾ ਹੈ।