ਰਾਂਚੀ : ਝਾਰਖੰਡ ਦੇ ਸਰਾਏਕੇਲਾ ਇਲਾਕੇ ਵਿੱਚ ਗਸ਼ਤ 'ਤੇ ਨਿਕਲੇ ਪੁਲਿਸ ਵਾਲਿਆਂ 'ਤੇ ਮਾਓਵਾਦੀਆਂ ਨੇ ਹਮਲਾ ਕਰ ਦਿੱਤਾ ਸੀ। ਇਸ ਹਮਲੇ ਵਿੱਚ 5 ਪੁਲਿਸ ਵਾਲਿਆਂ ਦੀ ਮੌਤ ਹੋ ਗਈ ਹੈ ਅਤੇ ਉਨ੍ਹਾਂ ਦੇ ਹਥਿਆਰ ਵੀ ਲੁੱਟ ਲਏ ਗਏ ਹਨ।
ਤੁਹਾਨੂੰ ਦੱਸ ਦਈਏ ਕਿ ਜਿਸ ਥਾਂ 'ਤੇ ਇਹ ਹਮਲਾ ਹੋਇਆ ਉੱਥੇ ਝਾਰਖੰਡ ਤੇ ਪੱਛਮੀ ਬੰਗਾਲ ਦੀ ਸਰਹੱਦ ਹੈ।
ਜਾਣਕਾਰੀ ਮੁਤਾਬਕ ਇਸੇ ਮਹੀਨੇ ਝਾਰਖੰਡ ਦੇ ਦੁਮਕਾ ਜ਼ਿਲ੍ਹੇ ਦੇ ਤਾਲਦੰਗਲ ਦੇ ਜੰਗਲਾਂ ਵਿੱਚ ਐੱਸਐੱਸਬੀ ਤੇ ਸੁਰੱਖਿਆ ਬਲਾਂ ਵਿਚਕਾਰ ਮੁੱਠਭੇੜ ਹੋਈ ਸੀ। ਇਸ ਮੁੱਠਭੇੜ ਵਿੱਚ 1 ਫ਼ੌਜੀ ਸ਼ਹੀਦ ਹੋਇਆ ਸੀ।
ਬੀਤੀ 28 ਮਈ ਨੂੰ ਸਰਾਏਕੇਲਾ ਵਿੱਚ ਵੀ ਮਾਓਵਾਦੀਆਂ ਵੱਲੋਂ ਕੀਤੇ ਗਏ ਬੰਬ ਧਮਾਕਿਆਂ ਵਿੱਚ 11 ਫ਼ੌਜੀ ਜਖ਼ਮੀ ਹੋਏ ਸਨ। ਜਿੰਨ੍ਹਾਂ ਇੱਕ ਫ਼ੌਜੀ ਦਾ ਏਮਜ਼ ਹਸਪਤਾਲ ਵਿੱਚ ਜ਼ੇਰੇ ਇਲਾਜ਼ ਮੌਤ ਹੋ ਗਈ ਸੀ।