ਨਵੀਂ ਦਿੱਲੀ: ਅੰਮ੍ਰਿਤਸਰ ਹਵਾਈ ਅੱਡੇ 'ਤੇ ਕਸਟਮ ਵਿਭਾਗ ਨੇ ਦੁਬਈ ਅਤੇ ਸ਼ਾਰਜਾਹ ਤੋਂ ਆਏ 6 ਯਾਤਰੀਆਂ ਨੂੰ ਗ੍ਰਿਫਤਾਰ ਕੀਤਾ ਹੈ। ਕਸਟਮ ਅਧਿਕਾਰੀਆਂ ਨੇ ਇਨ੍ਹਾਂ ਕੋਲੋ 5 ਕਰੋੜ ਰੁਪਏ ਦਾ ਸੋਨਾ ਬਰਾਮਦ ਕੀਤਾ ਹੈ। ਇਨ੍ਹਾਂ ਸਾਰੇ ਯਾਤਰੀਆਂ ਨੇ ਸੋਨੇ ਨੂੰ ਇੱਕ ਡ੍ਰਿਲ ਮਸ਼ੀਨ, ਜੂਸਰ-ਮਿਕਸਰ ਗ੍ਰਿੰਡਰ, ਪਲਾਸ ਅਤੇ ਇਲੈਕਟ੍ਰਿਕ ਪ੍ਰੈਸ ਵਿੱਚ ਲੁਕਾਇਆ ਹੋਇਆ ਸੀ।
ਗ੍ਰੀਨ ਚੈਨਲ ਨੂੰ ਪਾਰ ਕਰਨ 'ਤੇ ਹੋਇਆ ਸ਼ੱਕ
ਦਿੱਲੀ ਤੋਂ ਕਸਟਮ ਦੇ ਬੁਲਾਰੇ ਨੇ ਜਾਣਕਾਰੀ ਦਿੱਤੀ ਕਿ ਚੈਕਿੰਗ ਦੌਰਾਨ ਉਨ੍ਹਾਂ ਵੱਲੋਂ ਗ੍ਰੀਨ ਚੈਨਲ ਨੂੰ ਪਾਰ ਕਰਨ 'ਤੇ ਕਸਟਮ ਅਧਿਕਾਰੀਆਂ ਨੂੰ ਇਨਾਂ 'ਤੇ ਸ਼ੱਕ ਹੋਇਆ। ਇਸ ਤੋਂ ਬਾਅਦ ਅਧਿਕਾਰੀਆਂ ਨੇ ਉਨ੍ਹਾਂ ਨੂੰ ਰੋਕਿਆ ਅਤੇ ਉਨ੍ਹਾਂ ਦੀ ਤੇ ਉਨ੍ਹਾਂ ਦੇ ਸਮਾਨ ਦੀ ਤਲਾਸ਼ੀ ਲਈ।
![ਅੰਮ੍ਰਿਤਸਰ ਕਸਟਮ](https://etvbharatimages.akamaized.net/etvbharat/prod-images/12:12:44:1595140964_del-swd-01-amritsarcustomaarest-vis-dl10005_19072020104736_1907f_1595135856_375.jpg)
10.22 ਕਿਲੋ ਸੋਨਾ ਹੋਇਆ ਬਰਾਮਦ
ਸਮਾਨ ਦੀ ਤਲਾਸ਼ੀ ਦੌਰਾਨ ਕਸਟਮ ਅਧਿਕਾਰੀਆਂ ਨੇ ਇੱਕ-ਇੱਕ ਕਰਕੇ ਇਨ੍ਹਾਂ ਕੋਲੋ 10.22 ਕਿਲੋ ਸੋਨਾ ਬਰਾਮਦ ਕੀਤਾ। ਇਸ ਦੀ ਕੁੱਲ ਲਾਗਤ 5 ਕਰੋੜ ਦੱਸੀ ਜਾ ਰਹੀ ਹੈ। ਪੁੱਛਗਿੱਛ ਵਿੱਚ ਇਹ ਸਾਰੇ 6 ਯਾਤਰੀ ਇਸ ਸੋਨੇ ਬਾਰੇ ਕੋਈ ਜਾਇਜ਼ ਦਸਤਾਵੇਜ਼ ਅਤੇ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ।
ਯਾਤਰੀਆਂ ਨੂੰ ਕੀਤਾ ਗਿਆ ਗ੍ਰਿਫਤਾਰ
ਇਸ ਤੋਂ ਬਾਅਦ ਅਧਿਕਾਰੀਆਂ ਨੇ ਕਸਟਮ ਐਕਟ ਦੀ ਧਾਰਾ 110 ਦੇ ਤਹਿਤ ਸਾਰੇ ਫੜ੍ਹੇ ਗਏ ਸੋਨੇ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ ਹੈ। ਇਨ੍ਹਾਂ ਸਾਰੇ 6 ਯਾਤਰੀਆਂ ਨੂੰ ਕਸਟਮ ਐਕਟ ਦੀ ਧਾਰਾ 104 ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਤੋਂ ਅਜੇ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।