ETV Bharat / bharat

ਠਾਕਰੇ ਸਰਕਾਰ ਨੇ 169 ਵਿਧਾਇਕਾਂ ਨਾਲ ਫਲੋਰ ਟੈਸਟ ਕੀਤਾ ਪਾਸ - ਉਧਵ ਠਾਕਰੇ ਦੀ ਸਰਕਾਰ ਨੇ ਫਲੋਰ ਟੈਸਟ ਪਾਸ

ਮਹਾਰਾਸ਼ਟਰ ਵਿੱਚ ਉਧਵ ਠਾਕਰੇ ਦੀ ਸਰਕਾਰ ਬਹੁਮਤ ਪ੍ਰੀਖਿਆ ਵਿੱਚ ਸਫਲ ਰਹੀ ਹੈ। ਠਾਕਰੇ ਸਰਕਾਰ ਨੂੰ ਆਪਣਾ ਬਹੁਮਤ ਸਾਬਤ ਕਰਨ ਲਈ 145 ਵੋਟਾਂ ਦੀ ਲੋੜ ਸੀ ਤੇ ਉਨ੍ਹਾਂ ਨੂੰ  169 ਵੋਟਾਂ ਹਾਸਿਲ ਹੋਈਆਂ।

ਠਾਕਰੇ ਸਰਕਾਰ
ਫ਼ੋਟੋ
author img

By

Published : Nov 30, 2019, 3:34 PM IST

Updated : Nov 30, 2019, 4:08 PM IST

ਨਵੀਂ ਦਿੱਲੀ: ਮਹਾਰਾਸ਼ਟਰ ਵਿੱਚ ਉਧਵ ਠਾਕਰੇ ਦੀ ਸਰਕਾਰ ਬਹੁਮਤ ਪ੍ਰੀਖਿਆ ਵਿੱਚ ਸਫਲ ਰਹੀ ਹੈ। ਠਾਕਰੇ ਸਰਕਾਰ ਨੂੰ ਆਪਣਾ ਬਹੁਮਤ ਸਾਬਤ ਕਰਨ ਲਈ 145 ਵੋਟਾਂ ਦੀ ਲੋੜ ਸੀ ਤੇ ਉਨ੍ਹਾਂ ਨੂੰ 169 ਵੋਟਾਂ ਹਾਸਿਲ ਹੋਈਆਂ।

ਤੁਹਾਨੂੰ ਦੱਸ ਦਈਏ ਕਿ ਫਲੋਰ ਟੈਸਟ ਤੋਂ ਪਹਿਲਾਂ ਸਦਨ ਵਿੱਚ ਕਾਫ਼ੀ ਹੰਗਾਮਾ ਹੋਇਆ ਸੀ। ਭਾਜਪਾ ਨੇਤਾ ਤੇ ਸਾਬਕਾ ਸੀਐਮ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਮਹਾਰਾਸ਼ਟਰ ਵਿਧਾਨ ਸਭਾ ਸੈਸ਼ਨ ਸੰਵਿਧਾਨਕ ਨਿਯਮਾਂ ਤਹਿਤ ਨਹੀਂ ਆਯੋਜਿਤ ਕੀਤਾ ਜਾਂਦਾ ਹੈ। ਉਨ੍ਹਾਂ ਪ੍ਰੋਟੇਮ ਸਪੀਕਰ ਨੂੰ ਬਦਲਣ ‘ਤੇ ਵੀ ਸਵਾਲ ਚੁੱਕੇ ਤੇ ਕਿਹਾ ਕਿ ਸਪੀਕਰ ਤੋਂ ਬਿਨਾਂ ਭਰੋਸੇ ਦੀ ਕੋਈ ਵੋਟ ਨਹੀਂ ਹੁੰਦੀ।

ਉਨ੍ਹਾਂ ਕਿਹਾ ਕਿ ਭਾਰਤ ਵਿਚ ਕਾਰਜਕਾਰੀ ਰਾਸ਼ਟਰਪਤੀ ਨੂੰ ਕਦੇ ਨਹੀਂ ਬਦਲਿਆ ਗਿਆ, ਤਾਂ ਫਿਰ ਭਾਜਪਾ ਦੇ ਕੋਲੰਬਕਰ ਨੂੰ ਇਸ ਅਹੁਦੇ ਤੋਂ ਕਿਉਂ ਹਟਾਇਆ ਗਿਆ। ਇਹ ਨਿਯਮਾਂ ਦੇ ਉਲਟ ਹੈ। ਹਾਲਾਂਕਿ, ਕਾਰਜਕਾਰੀ ਵਿਧਾਨ ਸਭਾ ਦੇ ਸਪੀਕਰ ਦਿਲੀਪ ਵਾਲਸੇ ਪਾਟਿਲ ਨੇ ਫੜਨਵੀਸ ਦੇ ਦਾਅਵਿਆਂ ਨੂੰ ਖਾਰਜ ਕਰਦਿਆਂ ਕਿਹਾ ਕਿ ਰਾਜਪਾਲ ਦੀ ਆਗਿਆ ਤੋਂ ਬਾਅਦ ਸੈਸ਼ਨ ਆਯੋਜਿਤ ਕੀਤਾ ਗਿਆ।

ਇਸ ਦੌਰਾਨ ਸਦਨ ਵਿੱਚ ‘ਦਾਦਾਗੀਰੀ ਨਹੀਂ ਚਲੇਗੀ’ ਦੇ ਨਾਅਰੇ ਵੀ ਲੱਗੇ। ਹੰਗਾਮੇ ਵਿੱਚ ਭਾਜਪਾ ਨੇ ਸਦਨ ​​ਤੋਂ ਵਾਕਆਉਟ ਕੀਤਾ ਤੇ ਫੜਨਵੀਸ ਸਮੇਤ ਪਾਰਟੀ ਦੇ ਵਿਧਾਇਕਾਂ ਨੇ ਵੀ ਵਾਕਆਉਟ ਕਰ ਦਿੱਤਾ। ਇਸ ਤੋਂ ਬਾਅਦ ਵਿਸ਼ਵਾਸਮਤ ਦੀ ਪ੍ਰਕਿਰਿਆ ਪੂਰੀ ਕੀਤੀ ਗਈ।

ਦੱਸ ਦੇਈਏ ਕਿ ਕਾਂਗਰਸ, ਸ਼ਿਵ ਸੈਨਾ ਅਤੇ ਐਨਸੀਪੀ ਦੇ 288 ਮੈਂਬਰੀ ਵਿਧਾਨ ਸਭਾ ਵਿੱਚ ਕੁੱਲ 154 ਵਿਧਾਇਕ ਹਨ। ਅਜਿਹੀ ਸਥਿਤੀ ਵਿੱਚ, ਠਾਕਰੇ ਸਰਕਾਰ ਨੂੰ ਕੁਝ ਸੁਤੰਤਰ ਵਿਧਾਇਕਾਂ ਅਤੇ ਬਹੁਜਨ ਵਿਕਾਸ ਅਗਾੜੀ ਦੇ ਵਿਧਾਇਕਾਂ ਦਾ ਸਮਰਥਨ ਵੀ ਮਿਲਿਆ ਹੈ।

Intro:Body:

maha

Conclusion:
Last Updated : Nov 30, 2019, 4:08 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.