ETV Bharat / bharat

ਮੁਖ਼ਤਿਆਰ ਸਿੰਘ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਅਕਾਲੀ ਵਫ਼ਦ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ - Akali deligation meet amit shah

ਸੋਮਵਾਰ ਨੂੰ ਅਕਾਲੀ ਵਫ਼ਦ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਿਆ ਅਤੇ 1984 ਵਿੱਚ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਦੋ ਸਿੱਖਾਂ ਦੇ ਕਤਲ ਮਾਮਲੇ ਦੇ ਮੁੱਖ ਗਵਾਹ ਮੁਖ਼ਤਿਆਰ ਸਿੰਘ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਬੇਨਤੀ ਕੀਤੀ। ਪੜ੍ਹੋ ਪੂਰੀ ਖ਼ਬਰ...

ਫ਼ੋਟੋ
author img

By

Published : Sep 24, 2019, 11:39 AM IST

ਨਵੀਂ ਦਿੱਲੀ: ਮਨਜਿੰਦਰ ਸਿੰਘ ਸਿਰਸਾ ਦੀ ਅਗੁਵਾਈ ਵਿੱਚ ਅਕਾਲੀ ਦਲ ਦਾ ਵਫ਼ਦ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਿਆ। ਉਨ੍ਹਾਂ ਨੇ ਅਪੀਲ ਕੀਤੀ ਕਿ 1984 ਸਿੱਖ ਕਤਲੇਆਮ ਮਾਮਲੇ ਦੇ ਗਵਾਹਾਂ ਨੂੰ ਸੁਰੱਖਿਆ ਪ੍ਰਦਾਨ ਕਰਵਾਈ ਜਾਵੇ। 1984 ਵਿੱਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਵਿੱਚ ਸਿੱਖਾਂ ਵਿਰੁੱਧ ਹਿੰਸਾ ਹੋਈ ਸੀ। ਇਸੇ ਹਿੰਸਾ ਦੇ ਦੌਰਾਨ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਵਿਖੇ ਦੋ ਸਿੱਖਾਂ ਦਾ ਕਤਲ ਹੋਇਆ ਸੀ। ਉਸ ਮਾਮਲੇ ਦੇ ਦੋ ਗਵਾਹ ਸੰਜੇ ਸੂਰੀ ਅਤੇ ਮੁਖ਼ਤਿਆਰ ਸਿੰਘ ਹਨ। ਇਹ ਮਾਮਲਾ ਇਸ ਕਰਕੇ ਵੀ ਖ਼ਾਸ ਹੈ, ਕਿਉਂਕਿ ਇਸ ਹਾਦਸੇ ਦੀ ਤਾਰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਨਾਲ ਜੁੜੇ ਹੋਏ ਹਨ।

ਸੰਜੇ ਸੂਰੀ ਵੱਲੋਂ ਨਾਨਾਵਤੀ ਕਮਿਸ਼ਨ ਅੱਗੇ ਦਿੱਤੀ ਗਵਾਹੀ ਮੁਤਾਬਕ ਕਮਲ ਨਾਥ ਉਸ ਦਿਨ ਰਕਾਬਗੰਜ ਗੁਰਦੁਆਰੇ ਕੋਲ ਮੌਜੂਦ ਸਨ ਅਤੇ ਭੀੜ ਨੂੰ ਕੰਟਰੋਲ ਕਰ ਰਹੇ ਸਨ। ਸਬੂਤਾਂ ਦੀ ਕਮੀ ਹੋਣ ਕਰ ਕੇ ਇਸ ਮਾਮਲੇ ਨੂੰ ਬੰਦ ਕਰ ਦਿੱਤਾ ਗਿਆ ਸੀ ਅਤੇ ਕਮਲ ਨਾਥ ਦੇ ਵਿਰੁੱਧ ਕੋਈ ਕਾਰਵਾਈ ਨਹੀਂ ਹੋਈ ਸੀ। 1984 ਦੇ ਸਿੱਖ ਕਤਲੇਆਮ ਦੇ ਮਾਮਲਿਆਂ ਦੀ ਜਾਂਚ ਲਈ ਬਣਾਈ ਐਸਆਈਟੀ ਵੱਲੋਂ 7 ਮਾਮਲਿਆਂ ਨੂੰ ਦੁਬਾਰਾ ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ। ਉਨ੍ਹਾਂ 7 ਮਾਮਲਿਆਂ ਵਿੱਚੋਂ ਹੀ ਇੱਕ ਐੱਫਆਈਆਰ ਨੰਬਰ 601/84 ਹੈ। ਇਹ ਐਫਆਈਆਰ ਦਿੱਲੀ ਵਿੱਚ ਰਕਾਬਗੰਜ ਸਾਹਿਬ ਵਿਖੇ ਦੋ ਸਿੱਖਾਂ ਦੇ ਹੋਏ ਕਤਲ ਦੇ ਮਾਮਲੇ ਨਾਲ ਜੁੜੀ ਹੋਈ ਹੈ।

ਵੇਖੋ ਵੀਡੀਓ

ਇਹ ਵੀ ਪੜ੍ਹੋ: 'ਕਸ਼ਮੀਰ ਵਿਚੋਲਗੀ ਮਾਮਲੇ 'ਤੇ ਮੋਦੀ ਤੇ ਟਰੰਪ ਦੀ ਮੁਲਾਕਾਤ ਦਾ ਕਰੋ ਇੰਤਜ਼ਾਰ'

ਜ਼ਿਕਰਯੋਗ ਹੈ ਕਿ ਮੁਖ਼ਤਿਆਰ ਸਿੰਘ ਸੋਮਵਾਰ ਨੂੰ ਐਸਆਈਟੀ ਕੋਲ ਪੇਸ਼ ਹੋਏ ਸਨ ਅਤੇ ਪੱਤਰਕਾਰ ਸੰਜੇ ਸੂਰੀ ਇਸ ਵੇਲੇ ਲੰਡਨ ਵਿੱਚ ਰਹਿੰਦੇ ਹਨ। ਮੁਖ਼ਤਿਆਰ ਸਿੰਘ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਦੱਸਿਆ ਸੀ ਕਿ ਉਨ੍ਹਾਂ ਨੂੰ 35 ਸਾਲਾਂ ਵਿੱਚ ਅਕਸਰ ਗਵਾਹੀ ਨਾ ਦੇਣ ਦੀਆਂ ਧਮਕੀਆਂ ਮਿਲਦੀਆਂ ਰਹੀਆਂ ਹਨ। ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹੀ ਅਕਾਲੀ ਦਲ ਦਾ ਇੱਕ ਵਫ਼ਦ ਸੋਮਵਾਰ ਨੂੰ ਅਮਿਤ ਸ਼ਾਹ ਨੂੰ ਮਿਲਿਆ।

Intro:ਸੋਮਵਾਰ ਨੂੰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਇੱਕ ਵਫ਼ਦ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਿਆ ਅਤੇ ਉੱਨੀ ਸੌ ਚੁਰਾਸੀ ਵਿੱਚ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਦੋ ਸਿੱਖਾਂ ਦੇ ਕਤਲ ਦੇ ਮਾਮਲੇ ਦੇ ਮੁੱਖ ਗਵਾਹ ਮੁਖਤਿਆਰ ਸਿੰਘ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਬੇਨਤੀ ਕੀਤੀ। ਮੁਖਤਿਆਰ ਸਿੰਘ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਦੇ ਖਿਲਾਫ ਦੋ ਮੁੱਖ ਗਵਾਹਾਂ ਚੋਂ ਇੱਕ ਹੈ।

Body:ਉੱਨੀ ਸੌ ਚੁਰਾਸੀ ਨੂੰ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਵਿੱਚ ਸਿੱਖਾਂ ਦੇ ਖਿਲਾਫ ਹਿੰਸਾ ਹੋਈ ਸੀ। ਇਸੇ ਹਿੰਸਾ ਦੇ ਦੌਰਾਨ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਵਿਖੇ ਦੋ ਸਿੱਖਾਂ ਦਾ ਕਤਲ ਹੋਇਆ ਸੀ। ਉਸ ਮਾਮਲੇ ਦੇ ਦੋ ਗਵਾਹ ਸੰਜੇ ਸੂਰੀ ਅਤੇ ਮੁਖਤਿਆਰ ਸਿੰਘ ਹਨ ।ਇਹ ਮਾਮਲਾ ਇਸ ਕਰਕੇ ਵੀ ਖਾਸ ਹੈ ਕਿਉਂਕਿ ਇਸ ਹਾਦਸੇ ਦੇ ਤਾਰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਨਾਲ ਜੁੜੇ ਹੋਏ ਹਨ। ਨਾਨਾਵਤੀ ਕਮਿਸ਼ਨ ਅੱਗੇ ਦਿੱਤੀ ਸੰਜੇ ਸੂਰੀ ਵੱਲੋਂ ਗਵਾਹੀ ਅਨੁਸਾਰ ਕਮਲ ਨਾਥ ਉਸ ਦਿਨ ਰਕਾਬਗੰਜ ਗੁਰਦੁਆਰੇ ਕੋਲ ਮੌਜੂਦ ਸਨ ਅਤੇ ਭੀੜ ਨੂੰ ਕੰਟਰੋਲ ਕਰ ਰਹੇ ਸਨ । ਇਸ ਕੇਸ ਦੇ ਦੋਸ਼ੀਆਂ ਦੋਸ਼ੀਆਂ ਦਾ ਘਰ ਦਾ ਪਤਾ ਵੀ ਉਹੀ ਨਿਕਲਿਆ ਸੀ ਜੋ ਕਮਲਨਾਥ ਦਾ ਸਰਕਾਰੀ ਘਰ ਸੀ । ਸਬੂਤਾਂ ਦੀ ਕਮੀ ਹੋਣ ਕਰਕੇ ਇਸ ਕੇਸ ਨੂੰ ਬੰਦ ਕਰ ਦਿੱਤਾ ਗਿਆ ਸੀ ਅਤੇ ਕਮਲ ਨਾਥ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਹੋਈ ਸੀ। ਉੱਨੀ ਸੌ ਚੁਰਾਸੀ ਦੇ ਸਿੱਖ ਕਤਲੇਆਮ ਦੇ ਮਾਮਲਿਆਂ ਦੀ ਜਾਂਚ ਲਈ ਬਣਾਈ ਐਸ ਆਈ ਟੀ ਵੱਲੋਂ ਸੱਤ ਕੇਸਾਂ ਨੂੰ ਦੁਬਾਰਾ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਸੱਤ ਕੇਸਾਂ ਵਿੱਚੋਂ ਹੀ ਇੱਕ ਐੱਫਆਈਆਰ ਨੰਬਰ 601/84ਹੈ। ਇਹ ਐਫਆਈਆਰ ਦਿੱਲੀ ਵਿੱਚ ਰਕਾਬਗੰਜ ਸਾਹਿਬ ਵਿਖੇ ਦੋ ਸਿੱਖਾਂ ਦੇ ਹੋਏ ਕਤਲ ਦੇ ਮਾਮਲੇ ਨਾਲ ਜੁੜੀ ਹੋਈ ਹੈ। ਜ਼ਿਕਰਯੋਗ ਹੈ ਕਿ ਮੁਖਤਿਆਰ ਸਿੰਘ ਸੋਮਵਾਰ ਨੂੰ ਐੱਸਆਈਟੀ ਕੋਲ ਪੇਸ਼ ਹੋਏ ਸਨ ਅਤੇ ਪੱਤਰਕਾਰ ਸੰਜੇ ਸੂਰੀ ਇਸ ਵੇਲੇ ਲੰਡਨ ਵਿੱਚ ਰਹਿੰਦੇ ਹਨ। ਪਿਛਲੇ ਹਫਤੇ ਸੰਜੇ ਸੂਰੀ ਨੇ ਵੀ ਐੱਸ ਆਈ ਟੀ ਨੂੰ ਚਿੱਠੀ ਲਿਖ ਕੇ ਇਸ ਮਾਮਲੇ ਬਾਰੇ ਸੂਰੀ ਨੂੰ ਗਵਾਹੀ ਦੇਣ ਦੀ ਅਨੁਮਤੀ ਦੀ ਯਾਚਨਾ ਕੀਤੀ ਸੀ।

Conclusion:ਮੁਖਤਿਆਰ ਸਿੰਘ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਦੱਸਿਆ ਸੀ ਕਿ ਉਨ੍ਹਾਂ ਨੂੰ ਪੈਂਤੀ ਸਾਲਾਂ ਵਿੱਚ ਅਕਸਰ ਗਵਾਹੀ ਨਾ ਦੇਣ ਦੀਆਂ ਧਮਕੀਆਂ ਮਿਲਦੀਆਂ ਰਹੀਆਂ ਹਨ ।ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹੀ ਸਿੱਖਾਂ ਦਾ ਇੱਕ ਵਫ਼ਦ ਸੋਮਵਾਰ ਨੂੰ ਅਮਿਤ ਸ਼ਾਹ ਨੂੰ ਮਿਲਿਆ ।
ETV Bharat Logo

Copyright © 2025 Ushodaya Enterprises Pvt. Ltd., All Rights Reserved.