ਨਵੀਂ ਦਿੱਲੀ: ਵਿਧਾਇਕਾਂ ਦੇ ਅਸਤੀਫ਼ੇ ਤੋਂ ਬਾਅਦ ਵਿਧਾਨ ਸਭਾ ਵਿੱਚ ਬਹੁਮਤ ਅੰਕੜਾ ਵੀ 104 ਰਹਿ ਗਿਆ ਹੈ। 22 ਅਸਤੀਫ਼ਿਆਂ ਤੋਂ ਬਾਅਦ, ਕਾਂਗਰਸ ਦੀ ਗਿਣਤੀ 114 ਤੋਂ ਘੱਟ ਕੇ 92 ਹੋ ਗਈ ਹੈ। ਹਾਲਾਂਕਿ, ਕਮਲਨਾਥ ਦੀ ਬੈਠਕ ਵਿੱਚ ਕਾਂਗਰਸ ਦੇ ਸਿਰਫ਼ 92 ਦੀ ਬਜਾਏ 88 ਵਿਧਾਇਕ ਆਏ ਸਨ, ਪਰ ਹੁਣ ਤਕ ਕਾਂਗਰਸ ਨੂੰ ਸਪਾ-ਬਸਪਾ ਅਤੇ ਆਜ਼ਾਦ ਉਮੀਦਵਾਰਾਂ ਦੀ ਸਹਾਇਤਾ ਨਾਲ 99 ਵਿਧਾਇਕਾਂ ਦਾ ਸਮਰਥਨ ਹਾਸਲ ਹੈ।
ਅਸੈਂਬਲੀ ਵਿੱਚ ਕੁੱਲ ਗਿਣਤੀ: 206
ਬਹੁਮਤ ਲਈ ਅੰਕੜਾ: 104
ਕਾਂਗਰਸ (ਗੱਠਜੋੜ) ਕੋਲ ਅੰਕੜਾ: 99
ਭਾਜਪਾ ਦਾ ਅੰਕੜਾ: 107
ਅਸਤੀਫੇ: 22
ਕਾਂਗਰਸ ਦੇ ਵਿਧਾਇਕਾਂ ਨੂੰ ਜੈਪੁਰ ਭੇਜਣ ਦੀ ਤਿਆਰੀ
ਮੱਧ ਪ੍ਰਦੇਸ਼ ਵਿੱਚ ਰਾਜਨੀਤਿਕ ਭੂਚਾਲ ਆਉਣ ਤੋਂ ਬਾਅਦ ਹੁਣ ਭਾਜਪਾ ਹੋਵੇ ਜਾਂ ਕਾਂਗਰਸ, ਉਹ ਆਪਣੇ ਸਾਰੇ ਵਿਧਾਇਕਾਂ ਨੂੰ ਰਾਜ ਤੋਂ ਬਾਹਰ ਲੈ ਜਾ ਰਹੀ ਹੈ। ਕਾਂਗਰਸ ਆਪਣੇ ਵਿਧਾਇਕਾਂ ਨੂੰ ਛੱਤੀਸਗੜ੍ਹ ਜਾਂ ਰਾਜਸਥਾਨ ਲੈ ਜਾਵੇਗੀ।
ਸੂਤਰਾਂ ਮੁਤਾਬਕ, ਬਯੂਨਾ ਵਿਸਟਾ ਰਿਜ਼ੋਰਟ ਵਿਖੇ ਬੁਕਿੰਗ ਰੋਕ ਦਿੱਤੀ ਗਈ ਹੈ। ਉੱਥੇ ਹੀ, ਮੱਧ ਪ੍ਰਦੇਸ਼ ਦੇ ਕਾਂਗਰਸ ਵਿਧਾਇਕਾਂ ਲਈ 50 ਕਮਰਿਆਂ ਦੀ ਬੁਕਿੰਗ ਹੋਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਬਯੂਨਾ ਵਿਸਟਾ ਰਿਜ਼ੋਰਟ ਵਿਖੇ ਇਕ ਪਾਰਟੀ ਦੀ ਬੁਕਿੰਗ ਚੱਲ ਰਹੀ ਹੈ, ਜਿਸ ਦਾ ਚੈਕਆਊਟ ਬੁੱਧਵਾਰ ਦੁਪਹਿਰ ਤੋਂ ਬਾਅਦ ਹੋਣ ਤੋਂ ਬਾਅਦ ਹੀ ਮੱਧ ਪ੍ਰਦੇਸ਼ ਕਾਂਗਰਸ ਦੇ ਵਿਧਾਇਕ ਆ ਸਕਦੇ ਹਨ।
ਜੈਪੁਰ ਦੀ ਸਭ ਤੋਂ ਵੱਧ ਚਰਚਾ ਹੋ ਰਹੀ ਹੈ, ਕਿਉਂਕਿ ਰਾਜਸਥਾਨ ਵਿੱਚ ਕਾਂਗਰਸ ਸਰਕਾਰ ਹੈ ਅਤੇ ਮਹਾਰਾਸ਼ਟਰ ਵਿੱਚ ਰਾਜਨੀਤਿਕ ਸੰਕਟ ਦੌਰਾਨ ਮੁੱਖ ਮੰਤਰੀ ਅਸ਼ੋਕ ਗਹਿਲੋਤ ਪਹਿਲਾਂ ਹੀ ਜੈਪੁਰ ਵਿਚ ਕਾਂਗਰਸੀ ਵਿਧਾਇਕਾਂ ਨੂੰ ਰੱਖ ਚੁੱਕੇ ਹਨ। ਦੂਜੇ ਪਾਸੇ, ਭਾਜਪਾ ਨੇ ਵੀ ਆਪਣੇ ਵਿਧਾਇਕਾਂ ਨੂੰ ਗੁਰੂਗ੍ਰਾਮ ਵਿੱਚ ਸ਼ਿਫ਼ਟ ਕਰ ਦਿੱਤਾ ਹੈ। ਦੋਵੇਂ ਪਾਰਟੀਆਂ ਆਪਣੇ-ਆਪਣੇ ਵਿਧਾਇਕਾਂ ਦੇ ਟੁੱਟਣ ਤੋਂ ਡਰ ਰਹੀਆਂ ਹਨ।
ਇਹ ਵੀ ਪੜ੍ਹੋ: ਚਿੰਤਾ ਦੀ ਕੋਈ ਗੱਲ ਨਹੀਂ, ਅਸੀਂ ਬਹੁਮਤ ਸਾਬਤ ਕਰਾਂਗੇ: ਕਮਲ ਨਾਥ