ETV Bharat / bharat

ਕਾਸ਼ੀ ਤੋਂ ਬਾਅਦ ਹੁਣ ਤਿਰੂਪਤੀ ਬਾਲਾ ਜੀ ਦੇ ਦਰਸ਼ਨ ਕਰਨਗੇ ਪੀਐਮ ਮੋਦੀ

ਦੂਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਨਰਿੰਦਰ ਮੋਦੀ ਦੀ ਦੂਜੀ ਸਰਕਾਰ ਦਾ ਗਠਨ ਹੋ ਚੁੱਕਾ ਹੈ। ਚੋਣਾਂ ਵਿੱਚ ਜਿੱਤ ਹਾਸਲ ਕਰਨ ਅਤੇ ਸਰਕਾਰ ਬਣਨ ਤੋਂ ਬਾਅਦ ਹੁਣ ਪ੍ਰਧਾਨ ਮੰਤਰੀ ਮੋਦੀ ਤਿਰੂਪਤੀ ਬਾਲਾ ਜੀ ਦੇ ਦਰਸ਼ਨਾਂ ਲਈ ਆਗਮੀ ਹਫ਼ਤੇ ਵਿੱਚ ਆਂਧਰ ਪ੍ਰਦੇਸ਼ ਜਾਣਗੇ।

ਤਿਰੂਪਤੀ ਬਾਲਾ ਜੀ ਦੇ ਦਰਸ਼ਨ ਕਰਨਗੇ ਪੀਐਮ ਮੋਦੀ
author img

By

Published : Jun 2, 2019, 2:04 PM IST

ਗੁੰਟੂਰ : ਲੋਕ ਸਭਾ ਚੋਣਾਂ ਵਿੱਚ ਸ਼ਾਨਦਾਰ ਜਿੱਤ ਹਾਸਲ ਕਰਨ ਮਗਰੋਂ ਪ੍ਰਧਾਨ ਮੰਤਰੀ ਮੋਦੀ ਨੇ ਖ਼ੁਦ ਦੇ ਕੈਬਿਨੇਟ ਮੰਤਰੀਆਂ ਸਮੇਤ ਕਾਰਜਭਾਰ ਸੰਭਾਲ ਲਿਆ ਹੈ। ਇਸ ਆਗਮੀ ਹਫ਼ਤੇ 'ਚ ਪ੍ਰਧਾਨ ਮੰਤਰੀ ਮੋਦੀ ਆਂਧਰਾ ਪ੍ਰਦੇਸ਼ ਵਿੱਚ ਭਗਵਾਨ ਤਿਰੂਪਤੀ ਬਾਲਾ ਜੀ ਦੇ ਦਰਸ਼ਨ ਕਰਨ ਲਈ ਜਾਣਗੇ।

ਪਿਛਲੇ ਕਈ ਸਮੇਂ ਤੋਂ ਪੀਐਮ ਮੋਦੀ ਮੰਦਰਾਂ ਵਿੱਚ ਨਜ਼ਰ ਆ ਰਹੇ ਹਨ। 9 ਜੂਨ ਨੂੰ ਪ੍ਰਧਾਨ ਮੰਤਰੀ ਮੋਦੀ ਭਗਵਾਨ ਤਿਰੂਪਤੀ ਬਾਲਾ ਜੀ ਦੇ ਦਰਸ਼ਨ ਕਰਨ ਲਈ ਆਂਧਰਾ ਪ੍ਰਦੇਸ਼ ਜਾਣਗੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਚੋਣਾਂ ਜਿੱਤਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਆਪਣੇ ਲੋਕ ਸਭਾ ਹਲਕੇ ਵਾਰਾਣਸੀ ਦੇ ਕਾਸ਼ੀ ਵਿਸ਼ਵਨਾਥ ਮੰਦਰ ਗਏ ਸੀ। ਉਨ੍ਹਾਂ ਨੇ ਇਥੇ ਵਿਸ਼ੇਸ਼ ਪੂਜਾ ਅਰਚਨਾ ਕੀਤੀ ਸੀ।

ਪ੍ਰਧਾਨ ਮੰਤਰੀ ਦੇ ਇਸ ਦੌਰੇ ਦੀ ਜਾਣਕਾਰੀ ਆਂਧਰਾ ਪ੍ਰਦੇਸ਼ ਦੇ ਭਾਜਪਾ ਪ੍ਰਧਾਨ ਕੰਨਾ ਲਕਛਮੀ ਨਰਾਇਣ ਨੇ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਅਗਲੇ ਹਫ਼ਤੇ ਪੀਐਮ ਮੋਦੀ ਆਂਧਰਾ ਪ੍ਰਦੇਸ਼ ਦੇ ਦੌਰੇ ਤੇ ਆਉਣਗੇ ਅਤੇ ਇਥੇ ਉਹ ਭਗਵਾਨ ਤਿਰੂਪਤੀ ਬਾਲਾ ਜੀ ਦੇ ਦਰਸ਼ਨ ਕਰਨਗੇ।

ਜ਼ਿਕਰਯੋਗ ਹੈ ਕਿ ਚੋਣਾਂ ਖਤਮ ਹੋਣ ਤੋਂ ਬਾਅਦ ਕਈ ਸਿਆਸੀ ਆਗੂ ਤਿਰੂਪਤੀ ਬਾਲਾਜੀ ਮੰਦਰ ਦੀ ਯਾਤਰਾ ਕਰਨ ਪੁੱਜੇ ਸਨ। ਇਨ੍ਹਾਂ ਵਿੱਚ ਤਾਮਿਲਨਾਡੂ ਦੇ ਮੁੱਖ ਮੰਤਰੀ ਈਦਾਪਾਡੀ ਪਾਲਨੀਸਵਾਮੀ, ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ. ਐਸ ਜਗਨ ਰੈਡੀ ਅਤੇ ਕਈ ਹੋਰ ਸੰਸਦ ਮੈਂਬਰ ਸ਼ਾਮਲ ਹਨ।

Intro:Body:Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.