ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਦਿਨਾਂ ਦੌਰੇ ਲਈ ਰਿਆਦ ਗਏ ਹਨ। ਇਸ ਦੌਰਾਨ ਭਾਰਤ ਤੇ ਸਾਊਦੀ ਅਰਬ ਵਿਚਕਾਰ ਅਹਿਮ ਸਮਝੌਤਾ ਹੋਣ ਦੀ ਸੰਭਾਵਨਾ ਹੈ। ਪੀਐੱਮ ਮੋਦੀ ਨੇ ਰਿਆਦ ਵਿੱਚ ਆਯੋਜਿਤ ਐੱਫ਼ਆਈਆਈ ਫ਼ੋਰਮ ਵਿੱਚ ਸੰਬੋਧਨ ਕੀਤਾ।
ਪੀਐੱਮ ਮੋਦੀ ਨੇ ਕਿਹਾ ਕਿ ਇਸ ਫੋਰਮ ਦਾ ਉਦੇਸ਼ ਨਾ ਸਿਰਫ਼ ਇਥੇ ਆਰਥਿਕ ਪ੍ਰਣਾਲੀ ਬਾਰੇ ਵਿਚਾਰ ਵਟਾਂਦਰੇ ਕਰਨਾ ਹੈ, ਸਗੋਂ ਵਿਸ਼ਵ ਵਿੱਚ ਵੱਧ ਰਹੇ ਰੁਝਾਨਾਂ ਨੂੰ ਸਮਝਣਾ ਅਤੇ ਵਿਸ਼ਵਵਿਆਪੀ ਕਲਿਆਣ ਦੇ ਤਰੀਕਿਆਂ ਨੂੰ ਲੱਭਣਾ ਹੈ।
ਪੀਐੱਮ ਮੋਦੀ ਨੇ ਨਿਵੇਸ਼ਕਾਂ ਨੂੰ ਭਾਰਤ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੰਦੇ ਹੋਏ ਮੰਗਲਵਾਰ ਨੂੰ ਕਿਹਾ ਕਿ ਦੇਸ਼ ਵਿੱਚ 5,000 ਅਰਬ ਡਾਲਰ ਦੀ ਅਰਥ ਵਿਵਸਥਾ ਬਣਚਨ ਦਾ ਟੀਚਾ ਲੈ ਕੇ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਰਿਫ਼ਾਇਨਰੀ, ਪਾਈਪਲਾਈਨ, ਗੈਸ ਟਰਮੀਨਲ ਸਮੇਤ ਊਰਜਾ ਖੇਤਰ ਦਾ ਬੁਨਿਆਦੀ ਢਾਂਚਾ ਖੜ੍ਹਾ ਕਰਨ ਲਈ 2024 ਤੱਕ 100 ਡਾਲਰ ਦਾ ਨਿਵੇਸ਼ ਕਰੇਗਾ।
ਮੋਦੀ ਨੇ ਵਿਸ਼ਵ ਭਰ ਤੋਂ ਆਏ ਨਿਵੇਸ਼ਕਾਂ ਨੂੰ ਭਾਰਤੀ ਸਟਾਰਟਅਪ ਵਿੱਚ ਉੱਦਮ ਪੂੰਜੀ ਨਿਵੇਸ਼ ਦੇ ਵਿਸ਼ਾਲ ਮੌਕਿਆਂ ਦਾ ਫਾਇਦਾ ਚੁੱਕਣ ਲਈ ਸੱਦਾ ਦਿੱਤਾ। ਮੋਦੀ ਨੇ ਕਿਹਾ ਕਿ ਏਸ਼ੀਆ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਲਈ 700 ਅਰਬ ਡਾਲਰ ਦੇ ਨਿਵੇਸ਼ ਦੀ ਜ਼ਰੂਰਤ ਹੈ। ਭਾਰਤ ਵਿੱਚ ਇਹ ਖੇਤਰ 10 ਫ਼ੀਸਦੀ ਤੋਂ ਜ਼ਿਆਦਾ ਵਾਧੇ ਨਾਲ ਵਧੇਗਾ। ਪੀਐੱਮ ਮੋਦੀ ਨੇ ਕਿਹਾ ਕਿ ਭਾਰਤ ਰਿਫ਼ਾਇਨਰੀ, ਪਾਈਪਲਾਈਨ, ਗੈਸ ਟਰਮੀਨਲ ਸਮੇਤ ਊਰਜਾ ਖੇਤਰ ਦਾ ਬੁਨਿਆਦੀ ਢਾਂਚਾ ਖੜ੍ਹਾ ਕਰਨ ਲਈ 2024 ਤੱਕ 100 ਅਰਬ ਡਾਲਰ ਦਾ ਨਿਵੇਸ਼ ਕਰੇਗਾ।