ਗੁਜਰਾਤ: ਕਮਲੇਸ਼ ਤਿਵਾੜੀ ਕਤਲ ਮਾਮਲੇ ਵਿੱਚ ਮੁਲਜ਼ਮਾਂ ਨੂੰ ਗੁਜਰਾਤ ਏਟੀਐਸ ਟੀਮ ਨੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੋਵੇਂ ਮੁਲਜ਼ਮ ਮੋਇਨੂਦੀਨ ਅਤੇ ਅਸ਼ਫਾਕ ਗੁਜਰਾਤ-ਰਾਜਸਥਾਨ ਸਰਹੱਦ ‘ਤੇ ਫੜੇ ਗਏ।
ਗੁਜਰਾਤ ਏਟੀਐਸ ਦੇ ਡੀਆਈਡੀ ਹਿਮਾਂਸ਼ੂ ਸ਼ੁਕਲਾ ਦੀ ਅਗਵਾਈ ਵਾਲੀ ਟੀਮ ਨੇ ਕਮਲੇਸ਼ ਦੇ ਕਤਲ ਮਾਮਲੇ ਦੇ ਮੁਲਜ਼ਮ ਅਸ਼ਫਾਕ ਹੁਸੈਨ ਜ਼ਾਕਿਰ ਹੁਸੈਨ ਸ਼ੇਖ (34) ਅਤੇ ਮੋਇਨੂਦੀਨ ਖੁਰਸ਼ੀਦ ਪਠਾਨ (27) ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਟੀਮ ਵਿੱਚ ਏਸੀਪੀ ਬੀਐਸ ਰੋਜਈਆ ਅਤੇ ਗੁਜਰਾਤ ਏਟੀਐਸ ਦੇ ਏਸੀਪੀ ਬੀਐਚ ਚਾਵੜਾ ਵੀ ਸ਼ਾਮਲ ਰਹੇ। ਦੋਵੇਂ ਮੁਲਜ਼ਮ ਸੂਰਤ ਦੇ ਰਹਿਣ ਵਾਲੇ ਹਨ। ਏਟੀਐਸ ਨੇ ਨਿਗਰਾਨੀ ਤੋਂ ਮਿਲੀ ਜਾਣਕਾਰੀ ਦੇ ਅਧਾਰ 'ਤੇ ਕਾਰਵਾਈ ਕੀਤੀ ਗਈ। ਉਨ੍ਹਾਂ ਨੂੰ ਗੁਜਰਾਤ, ਰਾਜਸਥਾਨ ਸਰਹੱਦ ਦੇ ਸ਼ਾਮਲਾਜੀ ਨੇੜੇ ਗ੍ਰਿਫ਼ਤਾਰ ਕੀਤਾ ਗਿਆ।
ਗ੍ਰਿਫ਼ਤਾਰੀ ਤੋਂ ਪਹਿਲਾਂ ਦੋਵਾਂ ਮੁਲਜ਼ਮਾਂ ਦੇ ਹੋਣ ਦੀ ਜਾਣਕਾਰੀ ਬਾਘਾ ਸਰਹੱਦ ਤੋਂ 285 ਕਿਲੋਮੀਟਰ ਦੂਰ ਸ਼ਾਮਲਾਜੀ ਦੇ ਨੇੜੇ ਮਿਲੀ ਸੀ। ਏਟੀਐਸ ਅਨੁਸਾਰ ਘਟਨਾ ਤੋਂ ਬਾਅਦ ਮੁਲਜ਼ਮ ਸ਼ਾਹਜਹਾਨਪੁਰ ਵੱਲ ਭੱਜ ਗਏ। ਉਹ ਪਹਿਲਾਂ ਨੇਪਾਲ ਦੇ ਰਸਤੇ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ। ਜਦੋਂ ਉਨ੍ਹਾਂ ਦੇ ਕੋਲ ਪੈਸੇ ਖ਼ਤਮ ਹੋ ਗਏ, ਤਾਂ ਉਨ੍ਹਾਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ।
ਏਟੀਐਸ ਦੇ ਅਨੁਸਾਰ ਅਸ਼ਫਾਕ ਅਤੇ ਮੋਇਨੂਦੀਨ ਨੇ ਆਪਣਾ ਗੁਨਾਹ ਕਬੂਲ ਕੀਤਾ ਹੈ। ਮੁਲਜ਼ਮਾਂ ਨੇ ਪਹਿਲਾਂ ਕਮਲੇਸ਼ ਤਿਵਾੜੀ 'ਤੇ ਫ਼ਾਇਰਿੰਗ ਕੀਤੀ ਸੀ, ਪਰ ਨਿਸ਼ਾਨਾ ਚੁਕ ਜਾਣ ਕਾਰਨ ਮੁਲਜ਼ਮ ਵੱਲੋਂ ਕਮਲੇਸ਼ ਤਿਵਾੜੀ 'ਤੇ ਚਾਕੂ ਨਾਲ ਹਮਲਾ ਕੀਤਾ ਗਿਆ। ਇਹ ਦੋਵੇਂ ਮੁਲਜ਼ਮ ਜਲਦੀ ਹੀ ਉੱਤਰ ਪ੍ਰਦੇਸ਼ ਪੁਲਿਸ ਦੇ ਹਵਾਲੇ ਕਰ ਦਿੱਤੇ ਜਾਣਗੇ।