ਫਰੀਦਾਬਾਦ: ਫਰੀਦਾਬਾਦ ਰੇਲਵੇ ਸਟੇਸ਼ਨ ਉੱਤੇ ਉਸ ਵੇਲੇ ਡਰ ਦਾ ਮਾਹੌਲ ਬਣ ਗਿਆ ਜਦੋਂ ਨਿਜਾਮੂਦੀਨ ਤੋਂ ਜਬਲਪੁਰ ਜਾ ਰਹੀ ਸ੍ਰੀਧਾਮ ਐਕਸਪ੍ਰੈਸ ਵਿੱਚ ਬੰਬ ਮਿਲਣ ਦੀ ਸੂਚਨਾ ਮਿਲੀ।
ਬੰਬ ਮਿਲਣ ਦੀ ਸੂਚਨਾ ਮਿਲਦੇ ਹੀ ਰੇਲ ਗੱਡੀ ਨੂੰ ਔਲਡ ਫਰੀਦਾਬਾਦ ਰੇਲਵੇ ਸਟੇਸ਼ਨ ਉੱਤੇ ਰੋਕ ਦਿੱਤਾ ਗਿਆ। ਇਸ ਤੋਂ ਬਾਅਦ ਪੁਲਿਸ ਟੀਮ ਨਾਲ ਪਹੁੰਚੀ ਬੰਬ ਨਿਰੋਧਕ ਦਸਤੇ, ਜੀਆਰਪੀ, ਆਰਪੀਫੀ ਦੀਆਂ ਟੀਮਾਂ ਮੌਕੇ ਉੱਤੇ ਪਹੁੰਚੀਆਂ। ਉਨ੍ਹਾਂ ਵੱਲੋਂ ਰੇਲ ਗੱਡੀ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹ ਖ਼ਬਰ ਮਹਿਜ ਅਫਵਾਹ ਹੈ। ਤਲਾਸ਼ੀ ਦੌਰਾਨ ਅਜਿਹੀ ਕੋਈ ਸਮਗ੍ਰਰੀ ਨਹੀਂ ਮਿਲੀ।
ਇਹ ਵੀ ਪੜ੍ਹੋ: ਕੋਵਿਡ -19 ਦੇ ਨਵੇਂ ਰੂਪਾਂ ਵਿੱਚ ਵੀ ਪ੍ਰਭਾਵਸ਼ਾਲੀ ਹੈ ਕੋਰੋਨਾ ਵੈਕਸੀਨ: ਸਿਹਤ ਮੰਤਰਾਲੇ