ਪੱਛਮੀ ਚੰਪਾਰਨ: ਬਾਲਮੀਕਿ ਨਗਰ ਵਿਧਾਨ ਸਭਾ ਹਲਕੇ ਵਿੱਚ ਐਸਟੀਐਫ ਅਤੇ ਐਸਐਸਬੀ ਦੀ ਨਕਸਲੀਆਂ ਨਾਲ ਮੁੱਠਭੇੜ ਹੋਈ ਜਿਸ ਵਿੱਚ ਚਾਰ ਨਕਸਲੀ ਮਾਰੇ ਗਏ ਹਨ। ਐਸਐਸਬੀ ਕਮਾਂਡੈਂਟ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਤਿੰਨ ਐਸਐਲਆਰ ਸਣੇ ਚਾਰ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਮੁੱਠਭੇੜ ਲੌਕਰੀਆ ਥਾਣਾ ਖੇਤਰ ਦੇ ਚਰਪਾਨੀਆ ਨੇੜੇ ਹੋਈ ਜਿਸ ਵਿਚ ਚਾਰ ਨਕਸਲੀ ਮਾਰੇ ਗਏ ਹਨ। ਐਸਟੀਐਫ, ਐਸਐਸਬੀ ਅਤੇ ਸਥਾਨਕ ਪੁਲਿਸ ਨੇ ਭਗੌੜੇ ਨਕਸਲੀਆਂ ਦੀ ਭਾਲ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
ਜਵਾਬੀ ਕਾਰਵਾਈ ਵਿਚ ਮਾਰੇ ਗਏ 4 ਨਕਸਲੀ
ਐਸਟੀਐਫ ਨੂੰ ਵਾਲਮੀਕਿ ਟਾਈਗਰ ਰਿਜ਼ਰਵ (ਬੀਟੀਆਰ) ਦੇ ਜੰਗਲ ਵਿੱਚ ਨਸਲੀਆਂ ਦੇ ਲੁਕੇ ਹੋਣ ਦੀ ਖ਼ਬਰ ਮਿਲੀ ਸੀ। ਇਸ ਤੋਂ ਬਾਅਦ ਐਸਟੀਐਫ ਨੇ ਐਸਐਸਬੀ ਨਾਲ ਮਿਲ ਕੇ ਭਾਲ ਮੁਹਿੰਮ ਸ਼ੁਰੂ ਕੀਤੀ। ਤਲਾਸ਼ੀ ਮੁਹਿੰਮ ਦੌਰਾਨ ਨਕਸਲੀਆਂ ਨੇ ਐਸਟੀਐਫ ਅਤੇ ਐਸਐਸਬੀ ਉੱਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ਵਿਚ ਹੁਣ ਤੱਕ ਚਾਰ ਨਕਸਲੀ ਮਾਰੇ ਜਾ ਚੁੱਕੇ ਹਨ।
ਭਾਲ ਮੁਹਿੰਮ ਜਾਰੀ
ਨਕਸਲੀਆਂ ਦੀ ਪੂਰੀ ਟੀਮ ਨੂੰ ਫੜਨ ਲਈ ਅਜੇ ਵੀ ਭਾਲ ਮੁਹਿੰਮ ਜਾਰੀ ਹੈ। ਇਸ ਦੇ ਨਾਲ ਹੀ ਲਗਾਤਾਰ ਹੋ ਪੈ ਰਹੇ ਮੀਂਹ ਕਾਰਨ ਜੰਗਲ ਦੇ ਖੇਤਰ ਵਿਚ ਭਾਲ ਮੁਹਿੰਮ ਵਿੱਚ ਕੁਝ ਸਮੱਸਿਆ ਆ ਰਹੀ ਹੈ।